ਪਾਕਿ ਨੇ 100 ਹੋਰ ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ

Monday, Apr 15, 2019 - 01:07 AM (IST)

ਪਾਕਿ ਨੇ 100 ਹੋਰ ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ

ਇਸਲਾਮਾਬਾਦ - ਪਾਕਿਸਤਾਨ ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਤਣਾਅ ਵਿਚਾਲੇ ਸੱਦਭਾਵਨਾ ਦੇ ਰੂਪ 'ਚ 100 ਹੋਰ ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਹੈ। ਪਾਕਿਸਤਾਨ ਨੇ ਇਸ ਮਹੀਨੇ 4 ਪੜਾਵਾਂ 'ਚ 360 ਭਾਰਤੀਆਂ ਕੈਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਤਹਿਤ ਸ਼ਨੀਵਾਰ ਨੂੰ ਦੂਜੇ ਪੜਾਅ 'ਚ ਇਨਾਂ ਮਛੇਰਿਆਂ ਨੂੰ ਰਿਹਾਅ ਕੀਤਾ ਗਿਆ। ਪਾਕਿਸਤਾਨ ਨੇ ਪਹਿਲੇ ਜੱਥੇ 'ਚ 7 ਅਪ੍ਰੈਲ ਨੂੰ 100 ਮਛੇਰਿਆਂ ਨੂੰ ਰਿਹਾਅ ਕੀਤਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਸੱਦਭਾਵਨਾ ਦੇ ਰੂਪ 'ਚ ਮਲੀਰ ਜੇਲ 'ਚੋਂ 100 ਹੋਰ ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਗਿਆ। ਉਨ੍ਹਾਂ ਨੂੰ ਟਰੇਨ ਤੋਂ ਲਾਹੌਰ ਲਿਜਾਇਆ ਜਾ ਰਿਹਾ ਹੈ, ਜਿੱਥੇ ਵਾਘਾ ਸਰਹੱਦ 'ਤੇ ਸੋਮਵਾਰ ਨੂੰ ਉਨ੍ਹਾਂ ਨੂੰ ਭਾਰਤੀ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਜਾਵੇਗਾ। ਇਨਾਂ ਮਛੇਰਿਆਂ ਨੂੰ ਵੱਖ-ਵੱਖ ਅਭਿਆਨਾਂ ਦੌਰਾਨ ਪਾਕਿਸਤਾਨੀ ਜਲ ਖੇਤਰ 'ਚ ਗੈਰ-ਕਾਨੂੰਨੀ ਤਰੀਕੇ ਨਾਲ ਮੱਛੀ ਫੱੜਣ 'ਤੇ ਗ੍ਰਿਫਤਾਰ ਕੀਤਾ ਗਿਆ ਸੀ। ਹੋਰ 100 ਮਛੇਰਿਆਂ ਨੂੰ 22 ਅਪ੍ਰੈਲ ਨੂੰ ਰਿਹਾਅ ਕੀਤਾ ਜਾਵੇਗਾ ਅਤੇ 29 ਅਪ੍ਰੈਲ ਨੂੰ ਇਹ ਪ੍ਰਕਿਰਿਆ ਉਸ ਸਮੇਂ ਪੂਰੀ ਹੋ ਜਾਵੇਗੀ ਜਦੋਂ 55 ਮਛੇਰਿਆਂ ਅਤੇ 5 ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ।
ਦੱਸ ਦਈਏ ਕਿ ਐਤਵਾਰ ਨੂੰ ਭਾਰਤ 'ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਦਾ ਵੀ ਬਿਆਨ ਆਇਆ ਜਿਸ 'ਚ ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਬਣਨ ਤੋਂ ਬਾਅਦ ਪਾਕਿਸਤਾਨ ਵਿਚਾਲੇ ਗੱਲਬਾਤ ਦੀ ਉਮੀਦ ਹੈ।


author

Khushdeep Jassi

Content Editor

Related News