ਪਾਕਿਸਤਾਨ ਰੇਂਜਰਸ ਨੇ ਕੀਤੀ ਅੱਤਵਾਦੀਆਂ ਦੀ ਮਦਦ, ਬੀ.ਐੱਸ.ਐੱਫ. ਦੇ ਡਰ ਨਾਲ ਦੌੜਾ ਦਿੱਤਾ

09/27/2016 12:03:14 PM

ਨਵੀਂ ਦਿੱਲੀ— ਪਾਕਿਸਤਾਨ ਹਮੇਸ਼ਾ ਇਹ ਦਾਅਵਾ ਕਰਦਾ ਰਿਹਾ ਹੈ ਕਿ ਅੱਤਵਾਦ ਨੂੰ ਲੈ ਕੇ ਉਹ ਬੇਹੱਦ ਗੰਭੀਰ ਹੈ ਅਤੇ ਅੱਤਵਾਦੀਆਂ ਨੂੰ ਆਪਣੀ ਜ਼ਮੀਨ ਦੀ ਵਰਤੋਂ ਨਹੀਂ ਕਰਨ ਦੇਵੇਗਾ। ਇਸ ਦੇ ਬਾਵਜੂਦ ਪਾਕਿਸਤਾਨ ਲਗਾਤਾਰ ਅੱਤਵਾਦੀਆਂ ਦਾ ਪਨਾਹਗਾਰ ਬਣਿਆ ਹੋਇਆ ਹੈ। ਹਾਲ ਹੀ ''ਚ ਕੌਮਾਂਤਰੀ ਸਰਹੱਦ ਨੇੜੇ ਸ਼ੱਕੀ ਅੱਤਵਾਦੀ ਨਜ਼ਰ ਆਉਣ ਤੋਂ ਬਾਅਦ ਜਦੋਂ ਬੀ.ਐੱਸ.ਐੱਫ. ਨੇ ਪਾਕਿਸਤਾਨੀ ਰੇਂਜਰਸ ਤੋਂ ਮਦਦ ਮੰਗੀ ਤਾਂ ਉਨ੍ਹਾਂ ਨੇ ਸ਼ੱਕੀਆਂ ਨੂੰ ਫੜਨ ''ਚ ਮਦਦ ਕਰਨ ਦੀ ਬਜਾਏ ਉਨ੍ਹਾਂ ਨੂੰ ਉੱਥੋਂ ਦੌੜਾ ਦਿੱਤਾ।
ਘਟਨਾ 11 ਜੁਲਾਈ ਨੂੰ ਕੌਮਾਂਤਰੀ ਸਰਹੱਦ ''ਤੇ ਹੋਈ। ਬੀ.ਐੱਸ.ਐੱਫ. ਨੇ ਸੀ.ਸੀ.ਟੀ.ਵੀ. ''ਚ ਕੁਝ ਘੁਸਪੈਠੀਆਂ ਨੂੰ ਬੈਗਪੈਕਸ ਨਾਲ ਦੇਖਿਆ। ਇਹ ਸਾਰੇ ਭਾਰਤੀ ਸਰਹੱਦ ਨੇੜੇ ਲੁਕੇ ਹੋਏ ਸਨ। ਬੀ.ਐੱਸ.ਐੱਫ. ਨੇ ਤੁਰੰਤ ਇਸ ਦੀ ਜਾਣਕਾਰੀ ਪਾਕਿਸਤਾਨ ਰੇਂਜਰਸ ਨੂੰ ਦਿੱਤੀ। ਬੀ.ਐੱਸ.ਐੱਫ. ਨੇ ਰੇਂਜਰਸ ਨੂੰ ਕਿਹਾ ਕਿ ਇਨ੍ਹਾਂ ਅੱਤਵਾਦੀਆਂ ਦੇ ਖਿਲਾਫ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ। ਸ਼ੁਰੂਆਤ ''ਚ ਪਾਕਿਸਤਾਨ ਰੇਂਜਰਸ ਨੇ ਕੋਈ ਤਵੱਜੋਂ ਨਹੀਂ ਦਿੱਤੀ ਪਰ ਬੀ.ਐੱਸ.ਐੱਫ. ਵੱਲੋਂ ਦਬਾਅ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਹੈਰਾਨ ਕਰਨ ਵਾਲਾ ਕਦਮ ਚੁੱਕਿਆ। ਪਾਕਿ ਰੇਂਜਰਸ ਨੇ ਹਥਿਆਰ ਅਤੇ ਗੋਲਾ ਬਾਰੂਦ ਨਾਲ ਲੈੱਸ ਅੱਤਵਾਦੀਆਂ ਨੂੰ ਇਕ ਟਾਟਾ 407 ''ਚ ਦੌੜਾਉਣ ''ਚ ਮਦਦ ਕੀਤੀ।


Disha

News Editor

Related News