NIA ਜਾਂਚ ’ਚ ਖ਼ੁਲਾਸਾ; ਨੂਪੁਰ ਸਮਰਥਕਾਂ ਦੇ ਕਤਲ ਲਈ ਪਾਕਿ ਨੇ 40 ਲੋਕਾਂ ਨੂੰ ਦਿੱਤੀ ਆਨਲਾਈਨ ਟ੍ਰੇਨਿੰਗ

Wednesday, Jul 13, 2022 - 11:34 AM (IST)

ਜੈਪੁਰ– ਭਾਜਪਾ ਬੁਲਾਰਾ ਨੂਪੁਰ ਸ਼ਰਮਾ ਵਲੋਂ ਪੈਗੰਬਰ ਮੁਹੰਮਦ ’ਤੇ ਕੀਤੀ ਵਿਵਾਦਪੂਰਨ ਟਿੱਪਣੀ ਨੂੰ ਲੈ ਕੇ ਜਿੱਥੇ ਵਿਰੋਧ ਹੋਏ, ਉੱਥੇ ਉਨ੍ਹਾਂ ਦਾ ਸਮਰਥਨ ਕਰਨ ਵਾਲੇ ਵੀ ਸਨ। ਅਜਿਹੇ ਹੀ ਸਮਰਥਨ ਰਾਜਸਥਾਨ ਦੇ ਉਦੈਪੁਰ ’ਚ ਦਰਜੀ ਕਨ੍ਹਈਆ ਲਾਲ ਨੂੰ ਮਹਿੰਗਾ ਪੈ ਗਿਆ। ਉਨ੍ਹਾਂ ਦੇ ਮੋਬਾਇਲ ਤੋਂ ਸੋਸ਼ਲ ਮੀਡੀਆ ’ਤੇ ਸਮਰਥਨ ’ਚ ਪੋਸਟ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਆਏ। ਸਿਰਫ ਕਨ੍ਹਈਆ ਹੀ ਨਹੀਂ ਸਗੋਂ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਉਹ ਸਾਰੇ ਲੋਕ ਸਨ, ਜਿਨ੍ਹਾਂ ਨੇ ਨੂਪੁਰ ਸ਼ਰਮਾ ਦੇ ਸਮਰਥਨ ’ਚ ਪੋਸਟ ਕੀਤਾ ਸੀ।

PunjabKesari

ਇਹ ਵੀ ਪੜ੍ਹੋ: ਦਰਜੀ ਕਤਲਕਾਂਡ ’ਚ ਵੱਡਾ ਖ਼ੁਲਾਸਾ; ਪਾਕਿਸਤਾਨੀ ਸੰਗਠਨ ‘ਦਾਵਤ-ਏ-ਇਸਲਾਮੀ’ ਨਾਲ ਲਿੰਕ

ਦਰਅਸਲ ਪਾਕਿਸਤਾਨੀ ਸੰਗਠਨ ‘ਦਾਵਤ-ਏ-ਇਸਲਾਮੀ’ ਨਾਲ ਜੁੜੇ ਅੱਤਵਾਦੀਆਂ ਦੇ ਇਸ਼ਾਰੇ ’ਤੇ ਰਾਜਸਥਾਨ ਦੇ 40 ਲੋਕ ਨੂਪੁਰ ਦਾ ਸਮਰਥਨ ਕਰਨ ਵਾਲੇ ਲੋਕਾਂ ਦਾ ਸਿਰ ਕਲਮ ਕਰਨ ਲਈ ਤਿਆਰ ਹੋ ਗਏ ਸਨ। ਇਸ ਗੱਲ ਦਾ ਖ਼ੁਲਾਸਾ NIA ਅਤੇ ATS ਦੀ ਮੁੱਢਲੀ ਜਾਂਚ ’ਚ ਹੋਇਆ ਹੈ। ਦਰਅਸਲ 25 ਮਈ ਤੋਂ ਬਾਅਦ ਸੰਗਠਨ ਅਤੇ ਉਸ ਨਾਲ ਜੁੜੇ ਅੱਤਵਾਦੀਆਂ ਨੇ ਨੂਪੁਰ ਦੇ ਬਿਆਨ ਦਾ ਸਮਰਥਨ ਕਰਨ ਵਾਲੇ ਸਾਰੇ ਲੋਕਾਂ ਨੂੰ ਸਬਕ ਸਿਖਾਉਣ ਲਈ ਸੰਗਠਨ ਨਾਲ ਜੁੜੇ 6 ਜ਼ਿਲ੍ਹਿਆਂ ਦੇ ਲੋਕਾਂ ਨੂੰ ਟਾਰਗੇਟ ਦਿੱਤਾ ਸੀ। ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਾਰੇ ਲੋਕ ਇਕ ਸਾਲ ਤੋਂ ਸੰਗਠਨ ਨਾਲ ਜੁੜੇ ਸਨ। ਇਹ ਜਾਣਕਾਰੀ ਗ੍ਰਿਫ਼ਤਾਰ ਅੱਤਵਾਦੀ ਰਿਆਜ਼ ਅੱਤਾਰੀ ਅਤੇ ਗੌਸ ਮੁਹੰਮਦ ਦੀ ਕਾਲ ਡਿਟੇਲ ’ਚ ਮਿਲੇ ਪਾਕਿਸਤਾਨ ਦੇ 10 ਲੋਕਾਂ ਦੇ 20 ਮੋਬਾਇਲ ਨੰਬਰ ਦੀ ਜਾਂਚ ਮਗਰੋਂ ਸਾਹਮਣੇ ਆਈ ਹੈ। ਹੁਣ NIA ਨੇ ਅਜਿਹੇ ਲੋਕਾਂ ਦੇ ਮੋਬਾਇਲ ਨੰਬਰ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ– NIA ਨੇ ਦਰਜੀ ਕਤਲਕਾਂਡ ’ਚ UAPA ਤਹਿਤ ਮਾਮਲਾ ਕੀਤਾ ਦਰਜ, ਦੋਸ਼ੀਆਂ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ

ਸਿਰ ਕਲਮ ਕਰਨ ਦੀ ਆਡੀਓ ਅਤੇ ਵੀਡੀਓ ਭੇਜਦੇ ਸਨ

ਅੱਤਵਾਦੀ ਸੰਗਠਨ ਨੇ 40 ਲੋਕਾਂ ਨੂੰ ਵਟਸਐਪ ’ਤੇ ਸਿਰ ਕਲਮ ਕਰਨ ਲਈ ਆਡੀਓ ਅਤੇ ਵੀਡੀਓ ਕਾਲ ਕਰ ਕੇ ਤਿਆਰ ਕੀਤਾ। ਅੱਤਵਾਦੀ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਤਿਆਰ ਕੀਤੇ ਗਏ ਲੋਕਾਂ ਨੂੰ ਟਾਰਗੇਟ ਦਿੱਤਾ ਗਿਆ ਕਿ ਉਹ ਤਾਲਿਬਾਨ ਦੀ ਤਰਜ਼ ’ਤੇ ਸਿਰ ਕਲਮ ਕਰਨ ਅਤੇ ਉਸ ਦਾ ਵੀਡੀਓ ਵਾਇਰਲ ਕਰ ਕੇ ਦਹਿਸ਼ਤ ਪੈਦਾ ਕੀਤਾ ਜਾਵੇ।

ਇਹ ਵੀ ਪੜ੍ਹੋ– ਦਰਜੀ ਕਤਲਕਾਂਡ ਮਾਮਲੇ ’ਚ 3 ਦੋਸ਼ੀਆਂ ਦਾ ਰਿਮਾਂਡ ਵਧਿਆ, 4 ਨੂੰ ਭੇਜਿਆ ਜੇਲ੍ਹ

PunjabKesari

ਗੌਸ ਮੁਹੰਮਦ-ਰਿਆਜ਼ ਸਮੇਤ 3 ਦੋਸ਼ੀ 16 ਜੁਲਾਈ ਤੱਕ ਪੁਲਸ ਰਿਮਾਂਡ ’ਤੇ, 4 ਨੂੰ ਭੇਜਿਆ ਜੇਲ੍ਹ
NIA ਮਾਮਲਿਆਂ ਦੀ ਵਿਸ਼ੇਸ਼ ਕੋਰਟ ਨੇ ਉਦੈਪੁਰ ’ਚ ਦਰਜੀ ਕਨ੍ਹਈਆ ਲਾਲ ਕਤਲਕਾਂਡ ਮਾਮਲੇ ਦੇ ਦੋ ਮੁੱਖ ਦੋਸ਼ੀਆਂ ਸਮੇਤ 3 ਦੋਸ਼ੀਆਂ ਦਾ ਰਿਮਾਂਡ 16 ਜੁਲਾਈ ਤੱਕ ਵਧਾ ਦਿੱਤਾ ਗਿਆ ਹੈ, ਜਦਕਿ 4 ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (NIA) ਨੇ ਕਨ੍ਹਈਆ ਕਤਲਕਾਂਡ ਮਾਮਲੇ ਵਿਚ ਗ੍ਰਿਫਤਾਰ 7 ਦੋਸ਼ੀਆਂ ਨੂੰ ਅੱਜੇ ਇੱਥੇ NIA ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਮੁੱਖ ਦੋਸ਼ੀ ਮੁਹੰਮਦ ਗੌਸ ਅਤੇ ਰਿਆਜ਼ ਅਤਾਰੀ ਤੇ ਮੋਹਸਿਨ ਨੂੰ 16 ਜੁਲਾਈ ਤੱਕ ਫਿਰ ਰਿਮਾਂਡ ’ਤੇ ਭੇਜ ਦਿੱਤਾ ਗਿਆ।


Tanu

Content Editor

Related News