ਇਹੀ ਹੈ ਇਕਜੁਟਤਾ ਨਾਲ ਪਾਕਿਸਤਾਨ ਨੂੰ ਸਬਕ ਸਿਖਾਉਣ ਦਾ ਸਹੀ ਸਮਾਂ : ਜੈਰਾਮ ਰਮੇਸ਼

Wednesday, Apr 30, 2025 - 03:44 PM (IST)

ਇਹੀ ਹੈ ਇਕਜੁਟਤਾ ਨਾਲ ਪਾਕਿਸਤਾਨ ਨੂੰ ਸਬਕ ਸਿਖਾਉਣ ਦਾ ਸਹੀ ਸਮਾਂ : ਜੈਰਾਮ ਰਮੇਸ਼

ਨਵੀਂ ਦਿੱਲੀ- ਕਾਂਗਰਸ ਨੇ ਕਿਹਾ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ 'ਚ ਏਕਤਾ ਅਤੇ ਇਕਜੁਟਤਾ ਦਾ ਜ਼ਬਰਦਸਤ ਮਾਹੌਲ ਹੈ ਅਤੇ ਇਹ ਸਹੀ ਸਮਾਂ ਹੈ ਕਿ ਪਾਕਿਸਤਾਨ ਨੂੰ ਸਮੂਹਿਕ ਤੌਰ 'ਤੇ ਸਬਕ ਸਿਖਾਉਣ ਦਾ ਤਾਂ ਜੋ ਪਹਿਲਗਾਮ ਵਰਗੇ ਅਪਰਾਧ ਕਰਨ ਬਾਰੇ ਉਹ ਕਦੇ ਸੋਚ ਵੀ ਨਾ ਸਕੇ। ਕਾਂਗਰਸ ਸੰਚਾਰ ਵਿਭਾਗ ਦੇ ਇੰਚਾਰਜ ਜੈਰਾਮ ਰਮੇਸ਼ ਨੇ ਇੱਥੇ ਜਾਰੀ ਇਕ ਬਿਆਨ 'ਚ ਕਿਹਾ,"ਇਹ ਏਕਤਾ ਅਤੇ ਇਕਜੁਟਤਾ ਦਾ ਸਮਾਂ ਹੈ। ਇਹ ਉਹ ਸਮਾਂ ਹੈ ਜਦੋਂ ਸਾਨੂੰ ਪਾਕਿਸਤਾਨ ਨੂੰ ਅਜਿਹਾ ਸਬਕ ਸਿਖਾਉਣ ਲਈ ਆਪਣੇ ਸਮੂਹਿਕ ਸੰਕਲਪ ਦੀ ਵਰਤੋਂ ਕਰਨੀ ਪਵੇਗੀ ਜੋ ਉਹ ਕਦੇ ਨਹੀਂ ਭੁੱਲ ਸਕੇ।" ਉਨ੍ਹਾਂ ਕਿਹਾ,''ਹਮਲੇ ਤੋਂ ਤੁਰੰਤ ਬਾਅਦ 22 ਅਪ੍ਰੈਲ ਦੀ ਰਾਤ ਨੂੰ ਹੀ ਕਾਂਗਰਸ ਨੇ ਸਰਬ-ਪਾਰਟੀ ਮੀਟਿੰਗ ਦੀ ਮੰਗ ਕੀਤੀ ਸੀ। ਇਹ ਮੀਟਿੰਗ 2 ਦਿਨ ਬਾਅਦ ਹੋਈ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ 'ਚ ਸ਼ਾਮਲ ਨਹੀਂ ਹੋਏ। ਫਿਰ ਇਸ ਮਾਮਲੇ 'ਚ 24 ਅਪ੍ਰੈਲ ਨੂੰ ਪਾਸ ਕਾਂਗਰਸ ਵਰਕਿੰਗ ਕਮੇਟੀ ਦਾ ਮਤਾ ਬਿਲਕੁੱਲ ਸਪੱਸ਼ਟ ਹੈ। ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਵੀ ਸੰਸਦ ਦੇ ਵਿਸ਼ੇਸ਼ ਸੈਸ਼ਨ ਦੀ ਮੰਗ ਕੀਤੀ ਹੈ।''

PunjabKesari

ਕਾਂਗਰਸ ਬੁਲਾਰੇ ਨੇ ਪਹਿਲਾਂ ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਭਾਜਪਾ 'ਤੇ ਹਮਲਾ ਬੋਲਦੇ ਹੋਏ ਕਿਹਾ,''ਪਰ 28 ਨਵੰਬਰ 2008 ਨੂੰ ਮੁੰਬਈ 'ਚ ਭਿਆਨਕ ਅੱਤਵਾਦੀ ਹਮਲਿਆਂ ਦੇ ਸਿਰਫ਼ 2 ਦਿਨਾਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕੀਤਾ। ਇਕ ਦਿਖਾਵਟੀ ਕਦਮ ਚੁੱਕਦੇ ਹੋਏ ਉਸ ਸਮੇਂ ਦੇ ਗੁਜਰਾਤ ਦੇ ਮੁੱਖ ਮੰਤਰੀ (ਨਰਿੰਦਰ ਮੋਦੀ) ਮੁੰਬਈ ਗਏ ਅਤੇ ਉੱਥੇ ਮੀਡੀਆ ਨੂੰ ਸੰਬੋਧਨ ਕਰ ਕੇ ਰਾਜਨੀਤਕ ਦਿਖਾਵਾ ਕੀਤਾ। ਉਸੇ ਦਿਨ ਭਾਜਪਾ ਨੇ ਅਖ਼ਬਾਰਾਂ 'ਚ ਇਕ ਬੇਹੱਦ ਇਤਰਾਜ਼ਯੋਗ ਵਿਗਿਆਪਨ ਵੀ ਜਾਰੀ ਕੀਤਾ ਸੀ। ਇਹ ਇਤਿਹਾਸ ਹੈ।'' ਪਹਿਲਗਾਮ ਅੱਤਵਾਦੀ ਹਮਲੇ ਦਾ ਜਵਾਬ ਦੇਣ ਲਈ ਇਕਜੁਟਤਾ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ,''ਸਾਨੂੰ ਸਾਰਿਆਂ ਨੂੰ ਇਸ ਬੇਹੱਦ ਸੰਵੇਦਨਸ਼ੀਲ ਸਮੇਂ 'ਚ ਜ਼ਿੰਮੇਵਾਰੀ ਅਤੇ ਇਕਜੁਟਤਾ ਨਾਲ ਖੜ੍ਹੇ ਰਹਿਣਾ ਚਾਹੀਦਾ। ਦੇਸ਼ ਇੰਤਜ਼ਾਰ ਕਰ ਰਿਹਾ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News