ਪਾਕਿਸਤਾਨ ਦਾ ਹਵਾਈ ਰਸਤਾ ਖੁੱਲ੍ਹਾ, ਹੁਣ ਯੂਰਪ ਤੇ US ਜਾਣਾ ਹੋਵੇਗਾ ਸਸਤਾ

07/16/2019 8:32:39 AM

ਨਵੀਂ ਦਿੱਲੀ— ਯੂਰਪ ਤੇ ਅਮਰੀਕਾ ਦਾ ਸਫਰ ਕਰਨ ਵਾਲੇ ਭਾਰਤੀ ਹਵਾਈ ਮੁਸਾਫਰਾਂ ਨੂੰ ਜਲਦ ਹੀ ਵੱਡੀ ਰਾਹਤ ਮਿਲਣ ਜਾ ਰਹੀ ਹੈ। ਪਾਕਿਸਤਾਨ ਨੇ ਸੋਮਵਾਰ ਦੇਰ ਰਾਤ ਆਪਣਾ ਹਵਾਈ ਖੇਤਰ ਖੋਲ੍ਹ ਦਿੱਤਾ ਹੈ, ਜੋ ਬਾਲਾਕੋਟ ਸਟ੍ਰਾਈਕ ਮਗਰੋਂ ਬੰਦ ਸੀ। ਸੂਤਰਾਂ ਮੁਤਾਬਕ, ਸੋਮਵਾਰ ਦੇਰ ਰਾਤ 12 ਵੱਜ ਕੇ 41 ਮਿੰਟ 'ਤੇ ਯਾਤਰੀ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਗਈ ਹੈ। ਭਾਰਤੀ ਜਹਾਜ਼ ਵੀ ਜਲਦ ਹੀ ਪਾਕਿਸਤਾਨੀ ਹਵਾਈ ਖੇਤਰ 'ਚੋਂ ਲੰਘਦੇ ਹੋਏ ਉਡਾਣ ਭਰ ਸਕਣਗੇ।

 

 

ਇਸ ਕਦਮ ਨਾਲ ਸਭ ਤੋਂ ਵੱਡੀ ਰਾਹਤ ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਨੂੰ ਮਿਲਣ ਦੀ ਉਮੀਦ ਹੈ, ਜਿਸ ਨੂੰ ਲਗਭਗ 491 ਕਰੋੜ ਰੁਪਏ ਦਾ ਭਾਰੀ ਨੁਕਸਾਨ ਸਹਿਣ ਕਰਨਾ ਪਿਆ ਹੈ ਕਿਉਂਕਿ ਪਾਕਿਸਤਾਨੀ ਹਵਾਈ ਖੇਤਰ ਬੰਦ ਹੋਣ ਕਾਰਨ ਉਸ ਨੂੰ ਰੂਟ ਬਦਲ ਕੇ ਜਾਣਾ ਪੈ ਰਿਹਾ ਸੀ, ਜਿਸ ਨਾਲ ਈਂਧਣ ਅਤੇ ਸਟਾਫ ਲਈ ਉਸ ਨੂੰ ਵੱਧ ਖਰਚ ਕਰਨਾ ਪੈ ਰਿਹਾ ਸੀ।

 

ਸਸਤਾ ਹੋ ਸਕਦਾ ਹੈ ਸਫਰ-

PunjabKesari
ਬਾਲਾਕੋਟ ਸਟ੍ਰਾਈਕ ਮਗਰੋਂ ਪਾਕਿਸਤਾਨ ਦਾ ਹਵਾਈ ਖੇਤਰ 27 ਫਰਵਰੀ ਤੋਂ ਹੁਣ ਤਕ ਬੰਦ ਸੀ, ਜਿਸ ਕਾਰਨ ਨਵੀਂ ਦਿੱਲੀ ਤੋਂ ਯੂਰਪ ਅਤੇ ਅਮਰੀਕਾ ਜਾਣ ਵਾਲੇ ਜਹਾਜ਼ਾਂ ਨੂੰ ਲੰਮਾ ਰੂਟ ਭਰਨਾ ਪੈ ਰਿਹਾ ਸੀ। ਇਹ ਹਵਾਈ ਰਸਤਾ ਹੁਣ ਭਾਰਤੀ ਫਲਾਈਟਸ ਲਈ ਖੁੱਲ੍ਹਣ ਨਾਲ ਯੂਰਪ ਤੇ ਅਮਰੀਕਾ ਦਾ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਕਿਰਾਏ 'ਚ ਰਾਹਤ ਮਿਲ ਸਕਦੀ ਹੈ ਕਿਉਂਕਿ ਇਸ ਨਾਲ ਏਅਰਲਾਈਨਾਂ ਦਾ ਖਰਚ ਘੱਟ ਹੋਣ ਜਾ ਰਿਹਾ ਹੈ। ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਨੇ ਕਿਹਾ ਕਿ ਹਰ ਅਮਰੀਕੀ ਉਡਾਣ ਦੀ ਓਪਰੇਸ਼ਨ ਲਾਗਤ 'ਚ ਤਕਰੀਬਨ 20 ਲੱਖ ਰੁਪਏ ਦੀ ਕਮੀ ਆਉਣ ਦੀ ਸੰਭਾਵਨਾ ਹੈ। ਉੱਥੇ ਹੀ, ਉਡਾਣ ਦਾ ਸਮਾਂ ਵੀ ਸਾਢੇ ਚਾਰ ਘੰਟੇ ਘੱਟ ਹੋ ਜਾਵੇਗਾ। ਯੂਰਪੀ ਉਡਾਣਾਂ ਦਾ ਖਰਚ 5 ਲੱਖ ਰੁਪਏ ਤਕ ਘੱਟ ਹੋਵੇਗਾ। ਜਹਾਜ਼ 'ਚ ਸਟਾਫ ਦੀ ਜ਼ਰੂਰਤ ਵੀ 25 ਫੀਸਦੀ ਤਕ ਘੱਟ ਜਾਵੇਗੀ।


Related News