ਪਾਕਿ ਨੇ ਦਿਗਵਾਰ ਅਤੇ ਕਸਬਾ-ਕਿਰਨੀ ਸੈਕਟਰਾਂ ''ਚ ਕੀਤੀ ਗੋਲੀਬਾਰੀ

Sunday, May 17, 2020 - 11:27 PM (IST)

ਪਾਕਿ ਨੇ ਦਿਗਵਾਰ ਅਤੇ ਕਸਬਾ-ਕਿਰਨੀ ਸੈਕਟਰਾਂ ''ਚ ਕੀਤੀ ਗੋਲੀਬਾਰੀ

ਪੁੰਛ (ਧਨੁਜ)- ਆਪਣੀ ਨਾਪਾਕ ਹਰਕਤਾਂ ਨੂੰ  ਜਾਰੀ ਰੱਖਦੇ ਹੋਏ ਪਾਕਿ ਫੌਜ ਨੇ ਐਤਵਾਰ ਨੂੰ ਇਕ ਵਾਰ ਫਿਰ ਤੋਂ ਜੰਗ ਬੰਦੀ ਦੀ ਉਲੰਘਣਾ ਕੀਤੀ ਅਤੇ ਭਾਰਤੀ ਖੇਤਰ ਵਿਚ ਪੁੰਛ ਜ਼ਿਲੇ ਦੀ ਕੰਟਰੋਲ ਰੇਖਾ ਨਾਲ ਲੱਗਦੇ ਦਿਗਵਾਰ ਅਤੇ ਕਸਬਾ-ਕਿਰਨੀ ਸੈਕਟਰਾਂ ਵਿਚ ਗੋਲੀਬਾਰੀ ਕੀਤੀ ਅਤੇ ਮੋਰਟਾਰ ਦਾਗੇ। ਜਾਣਕਾਰੀ ਮੁਤਾਬਕ ਪਾਕਿ ਫੌਜ ਨੇ ਐਤਵਾਰ ਸਵੇਰੇ 8-40 ਵਜੇ ਬਿਨਾਂ ਕਾਰਨ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਦਿਗਵਾਰ ਸੈਕਟਰ ਵਿਚ ਸਥਿਤ ਭਾਰਤੀ ਫੌਜ ਦੀਆਂ ਤਕਨੀਕੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ।

ਇਸ ਦਾ ਭਾਰਤੀ ਫੌਜ ਨੇ ਮੂੰਹਤੋੜ ਜਵਾਬ ਦਿੱਤਾ। ਇਸ ਕਾਰਵਾਈ ਨਾਲ ਬੌਖਲਾਈ ਪਾਕਿਸਤਾਨੀ  ਫੌਜ ਨੇ ਕਿਰਨੀ ਅਤੇ ਕਸਬਾ ਸੈਕਟਰ ਵਿਚ ਵੀ ਬਿਨਾਂ ਕਾਰਨ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਥੇ ਵੀ ਭਾਰਤੀ ਫੌਜ ਨੇ ਪਾਕਿ ਨੂੰ ਜ਼ੋਰਦਾਰ ਜਵਾਬ ਦਿੱਤਾ ਅਤੇ ਲਗਭਗ 2 ਘੰਟੇ ਤੱਕ ਦੋਹਾਂ ਪਾਸਿਓਂ ਰੁਕ-ਰੁਕ ਕੇ ਗੋਲੀਬਾਰੀ ਜਾਰੀ ਰਹੀ। ਗੋਲੀਬਾਰੀ ਦੇ ਕਾਰਣ ਭਾਰਤੀ ਖੇਤਰ ਵਿਚ ਕੋਈ ਨੁਕਸਾਨ ਨਹੀਂ ਹੋਇਆ।


author

Sunny Mehra

Content Editor

Related News