ਭਾਰਤ ਲਈ ਪਾਕਿ ਹੁਣ ਖਤਰੇ ਦੀ ਬਜਾਏ ਸਿਰਫ਼ ‘ਸਿਰ ਦਰਦ’: ਡੋਭਾਲ
Saturday, Aug 10, 2024 - 03:19 AM (IST)
ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ‘ਇੰਡੀਆ ਫਾਊਂਡੇਸ਼ਨ’ ਦੇ ਸੰਸਥਾਪਕ ਸ਼ੌਰਿਆ ਡੋਭਾਲ ਨੇ ਕਿਹਾ ਹੈ ਕਿ ਭਾਰਤ ਲਈ ਪਾਕਿਸਤਾਨ ਹੁਣ ਰਣਨੀਤਿਕ ਖ਼ਤਰਾ ਹੋਣ ਦੀ ਬਜਾਏ ਸਿਰਫ ‘ਸਿਰ ਦਰਦ’ ਬਣ ਕੇ ਰਹਿ ਗਿਆ ਹੈ, ਕਿਉਂਕਿ ਨਵੀਂ ਦਿੱਲੀ ਨੇ ਆਪਣੇ ਗੁਆਂਢੀ ’ਤੇ ਬੜ੍ਹਤ ਹਾਸਲ ਕਰ ਲਈ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੀ ਮੁੱਖ ਬੜ੍ਹਤ ਉਸ ਦਾ ਆਰਥਿਕ ਵਾਧਾ ਹੈ ਪਰ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਵਾਧੇ ਨੂੰ ਅੱਗੇ ਵਧਾਉਣ ਅਤੇ ਰਣਨੀਤਿਕ ਬੜ੍ਹਤ ਹਾਸਲ ਕਰਨ ਲਈ ਪਾਕਿਸਤਾਨ ਅਤੇ ਚੀਨ ਸਮੇਤ ਹੋਰ ਗੁਆਂਢੀਆਂ ਨਾਲ ਸਬੰਧਾਂ ਨੂੰ ਸੰਭਾਲਣ ਦੀ ਲੋੜ ਹੈ।
ਡੋਭਾਲ ਨੇ ਸਾਈਬਰ ਅੱਤਵਾਦ ਨਾਲ ਲੜਨ ਲਈ ਨਿੱਜੀ ‘ਖਿਡਾਰੀਆਂ’ ਨੂੰ ਸ਼ਾਮਲ ਕਰਨ ਦਾ ਵੀ ਸਮਰਥਨ ਕੀਤਾ ਅਤੇ ਕਿਹਾ ਕਿ ਸਿਰਫ ਕਾਨੂੰਨੀ ਅਤੇ ਫੌਜੀ ਉਪਰਾਲਿਆਂ ’ਤੇ ਨਿਰਭਰ ਰਹਿਣ ਦੀ ਬਜਾਏ ਵਿਆਪਕ ਸਮਾਜਿਕ ਪ੍ਰਤੀਕਿਰਿਆ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਨਾਲ ਆਪਣੇ ਸਬੰਧਾਂ ’ਚ ਵੱਖ-ਵੱਖ ਬਿੰਦਆਂ ਨੂੰ ਪਾਰ ਕਰ ਲਿਆ ਹੈ। ਹਾਲਾਂਕਿ, ਉਹ ਅਜੇ ਵੀ ਚੁਣੌਤੀਆਂ ਪੇਸ਼ ਕਰਦੇ ਹਨ ਪਰ ਉਹ ਹੁਣ ਇਕ ਗੰਭੀਰ ਖ਼ਤਰਾ ਨਹੀਂ ਹਨ... ਪਾਕਿਸਤਾਨ ਹੁਣ ਸਾਡੇ ਲਈ ਇਕ ‘ਸਿਰ ਦਰਦ’ ਤਾਂ ਹੈ ਪਰ ਇਹ ਸਾਡੇ ਲਈ ਕੋਈ ਰਣਨੀਤਿਕ ਖ਼ਤਰਾ ਪੈਦਾ ਨਹੀਂ ਕਰਦਾ ਹੈ।