ਭ੍ਰਿਸ਼ਟਾਚਾਰ ਸੂਚਕ ਅੰਕ : ਭਾਰਤ ਨੇ ਮਾਰੀ 5 ਪਾਏਦਾਨ ਦੀ ਛਾਲ, 91ਵੇਂ ਸਥਾਨ ’ਤੇ ਪੁੱਜਾ

Tuesday, Feb 10, 2026 - 10:23 PM (IST)

ਭ੍ਰਿਸ਼ਟਾਚਾਰ ਸੂਚਕ ਅੰਕ : ਭਾਰਤ ਨੇ ਮਾਰੀ 5 ਪਾਏਦਾਨ ਦੀ ਛਾਲ, 91ਵੇਂ ਸਥਾਨ ’ਤੇ ਪੁੱਜਾ

ਨਵੀਂ ਦਿੱਲੀ, (ਭਾਸ਼ਾ)- ਭਾਰਤ ਮੰਗਲਵਾਰ ਨੂੰ ਜਾਰੀ ਭ੍ਰਿਸ਼ਟਾਚਾਰ ਧਾਰਨਾ ਸੂਚਕ ਅੰਕ (ਸੀ. ਪੀ. ਆਈ.) 2025 ’ਚ 182 ਦੇਸ਼ਾਂ ਅਤੇ ਖੇਤਰਾਂ ’ਚੋਂ 5 ਪਾਏਦਾਨ ਉੱਪਰ ਚੜ੍ਹ ਕੇ 91ਵੇਂ ਸਥਾਨ ’ਤੇ ਪਹੁੰਚ ਗਿਆ ਹੈ। ‘ਟ੍ਰਾਂਸਪੇਰੈਂਸੀ ਇੰਟਰਨੈਸ਼ਨਲ’ ਦੇ ਨਵੇਂ ਸੀ. ਪੀ. ਆਈ. ਦੇ ਅਨੁਸਾਰ, ਭਾਰਤ ਦਾ ਸਕੋਰ ਪਿਛਲੇ ਸਾਲ ਤੋਂ ਇਕ ਅੰਕ ਵਧ ਗਿਆ ਹੈ, ਜਦਕਿ ਇਸ ਦੀ ਰੈਂਕ 96ਵੇਂ ਸਥਾਨ ਤੋਂ ਬਿਹਤਰ ਹੋਈ ਹੈ। ਬਰਲਿਨ ਸਥਿਤ ਭ੍ਰਿਸ਼ਟਾਚਾਰ ਵਿਰੋਧੀ ਨਿਗਰਾਨ ਸੰਸਥਾ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਏਸ਼ੀਆ ਪ੍ਰਸ਼ਾਂਤ ਖੇਤਰ ’ਚ ਭ੍ਰਿਸ਼ਟਾਚਾਰ-ਵਿਰੋਧੀ ਪ੍ਰਗਤੀ ਮੱਠੀ ਹੈ, ਕਿਉਂਕਿ ਪਿਛਲੇ ਸਾਲ ਕਈ ਦੇਸ਼ਾਂ ’ਚ ਜਨਤਾ ਦਾ ਰੋਸ ਦੇਖਿਆ ਗਿਆ।

‘ਟ੍ਰਾਂਸਪੇਰੈਂਸੀ ਇੰਟਰਨੈਸ਼ਨਲ’ ਨੇ ਕਿਹਾ ਕਿ 2025 ਦੇ ਭ੍ਰਿਸ਼ਟਾਚਾਰ ਧਾਰਨਾ ਸੂਚਕ ਅੰਕ ਤੋਂ ਪਤਾ ਲੱਗਦਾ ਹੈ ਕਿ ਦੁਨੀਆ ਦੇ ਹਰ ਹਿੱਸੇ ’ਚ ਭ੍ਰਿਸ਼ਟਾਚਾਰ ਇਕ ਗੰਭੀਰ ਖ਼ਤਰਾ ਬਣਿਆ ਹੋਇਆ ਹੈ, ਹਾਲਾਂਕਿ ਪ੍ਰਗਤੀ ਦੇ ਸੀਮਤ ਸੰਕੇਤ ਹਨ। ਰਿਪੋਰਟ ’ਚ ਕਿਹਾ ਗਿਆ ਿਕ ਨੇਤਾਵਾਂ ਨੂੰ ਸੱਤਾ ਦੀ ਦੁਰਵਰਤੋਂ ਅਤੇ ਇਸ ਗਿਰਾਵਟ ਲਈ ਜ਼ਿੰਮੇਵਾਰ ਵਿਆਪਕ ਕਾਰਕਾਂ, ਜਿਵੇਂ ਲੋਕਤੰਤਰੀ ਕੰਟਰੋਲ ਅਤੇ ਸੰਤੁਲਨ ਨੂੰ ਵਾਪਸ ਲੈਣਾ ਅਤੇ ਨਾਗਰਿਕ ਸਮਾਜ ’ਤੇ ਹਮਲਿਆਂ ਨਾਲ ਨਜਿੱਠਣ ਲਈ ਕਾਰਵਾਈ ਕਰਨੀ ਚਾਹੀਦੀ ਹੈ।

ਇਸ ’ਚ ਕਿਹਾ ਗਿਆ ਕਿ ਦੁਨੀਆ ਦੇ ਕਈ ਹਿੱਸਿਆਂ ’ਚ ਸਰਕਾਰ-ਵਿਰੋਧੀ ਪ੍ਰਦਰਸ਼ਨਾਂ ਤੋਂ ਪਤਾ ਲੱਗਦਾ ਹੈ ਕਿ ਲੋਕ ਗ਼ੈਰ-ਜ਼ਿੰਮੇਵਾਰ ਲੀਡਰਸ਼ਿਪ ਤੋਂ ਤੰਗ ਆ ਚੁੱਕੇ ਹਨ ਅਤੇ ਸੁਧਾਰ ਦੀ ਮੰਗ ਕਰ ਰਹੇ ਹਨ।


author

Rakesh

Content Editor

Related News