ਪਾਕਿਸਤਾਨ ਦੀ ਇਸ ਚਾਲ ਨੂੰ ਫ਼ੌਜ ਨੇ ਕੀਤਾ ਬੇਨਕਾਬ, ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ

10/10/2020 3:54:10 PM

ਸ਼੍ਰੀਨਗਰ- ਪਾਕਿਸਤਾਨ ਵਲੋਂ ਕੰਟਰੋਲ ਰੇਖਾ ਪਾਰ ਤੋਂ ਜੰਮੂ-ਕਸ਼ਮੀਰ ਦੇ ਕੇਰਨ ਸੈਕਟਰ 'ਚ ਹਥਿਆਰ ਅਤੇ ਗੋਲਾ-ਬਾਰੂਦ ਭੇਜਣ ਦੀ ਕੋਸ਼ਿਸ਼ ਨੂੰ ਫ਼ੌਜ ਨੇ ਅਸਫ਼ਲ ਕਰ ਦਿੱਤਾ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਫੌਜ ਨੇ ਏ.ਕੇ.-47 ਰਾਈਫਲ ਸਮੇਤ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਰਗਰਮ ਫੌਜੀਆਂ ਨੇ ਉੱਤਰ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਕੇਰਨ ਸੈਕਟਰ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਤੋਂ ਹਥਿਆਰ ਭੇਜਣ ਦੀ ਪਾਕਿਸਤਾਨ ਦੀ ਕੋਸ਼ਿਸ਼ ਨੂੰ ਅਸਫ਼ਲ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਫੌਜ ਨੇ 2-3 ਲੋਕਾਂ ਨੂੰ ਕਿਸ਼ਨਗੰਗਾ ਨਦੀ 'ਚ ਇਕ ਰੱਸੀ ਨਾਲ ਬੱਝੀ ਟਿਊਬ 'ਚ ਕੁਝ ਚੀਜ਼ਾਂ ਭੇਜਦੇ ਦੇਖਿਆ। ਅਧਿਕਾਰੀ ਅਨੁਸਾਰ, ਫੌਜੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ 4 ਏ.ਕੇ. 74 ਰਾਈਫਲ, 8 ਮੈਗਜ਼ੀਨ ਅਤੇ 2 ਬੈਗ 'ਚ ਬੰਦ 240 ਕਾਰਤੂਸ ਬਰਾਮਦ ਕੀਤੇ। ਇਲਾਕੇ ਨੂੰ ਘੇਰ ਲਿਆ ਗਿਆ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਹਥਿਆਰ ਅਤੇ ਗੋਲਾ ਬਾਰੂਦ ਦੀ ਤਸਕਰੀ ਕਰਨ ਦੀਆਂ ਅੱਤਵਾਦੀਆਂ ਦੀ ਇਕ ਹੋਰ ਸਾਜਿਸ਼ ਸੀ ਪਰ ਸਰਗਰਮ ਫੌਜੀਆਂ ਦੀ ਤੁਰੰਤ ਕਾਰਵਾਈ ਨੇ ਇਸ ਨੂੰ ਸਫ਼ਲਤਾਪੂਰਵਕ ਅਸਫ਼ਲ ਕਰ ਦਿੱਤਾ। ਸ਼੍ਰੀਨਗਰ ਸਥਿਤ ਚਿਨਾਰ ਕੋਰ ਦੇ ਕੋਰ ਕਮਾਂਡਰ, ਲੈਫਟੀਨੈਂਟ ਜਨਰਲ ਬੀ.ਐੱਸ. ਰਾਜੂ ਨੇ ਕਿਹਾ ਕਿ ਪਾਕਿਸਤਾਨ ਦੀ ਮੰਸ਼ਾ 'ਚ ਕੋਈ ਤਬਦੀਲੀ ਨਹੀਂ ਹੋਈ ਹੈ। ਉਨ੍ਹਾਂ ਨੇ ਇੱਥੇ ਕੋਲ ਹੀ ਰੰਗਰੇਥ ਇਲਾਕੇ 'ਚ ਇਕ ਸਮਾਰੋਹ ਤੋਂ ਵੱਖ ਕਿਹਾ,''ਪਾਕਿਸਤਾਨ ਨੇ ਅੱਜ ਯਾਨੀ ਸ਼ਨੀਵਾਰ ਸਵੇਰੇ ਕੇਰਨ ਸੈਕਟਰ 'ਚ ਕਿਸ਼ਨਗੰਗਾ ਨਦੀ ਦੇ ਰਸਤੇ ਚਾਰ ਏ.ਕੇ. 74 ਰਾਈਫਲ ਅਤੇ ਇਕ ਟਿਊਬ 'ਚ ਗੋਲਾ-ਬਾਰੂਦ ਦਾ ਜ਼ਖੀਰਾ ਭੇਜਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਸਾਵਧਾਨ ਫੌਜੀਆਂ ਨੇ ਨਿਗਰਾਨੀ ਯੰਤਰਾਂ ਦੀ ਮਦਦ ਨਾਲ ਜ਼ਖੀਰੇ ਨੂੰ ਬਰਾਮਦ ਕਰ ਲਿਆ। ਇਸ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੀ ਮੰਸ਼ਾ 'ਚ ਕੋਈ ਤਬਦੀਲੀ ਨਹੀਂ ਹੋਈ ਹੈ।


DIsha

Content Editor

Related News