ਅੱਤਵਾਦੀਆਂ ਲਈ ਡ੍ਰੋਨ ਰਾਹੀਂ ਹਥਿਆਰ ਸੁੱਟ ਰਿਹੈ ਪਾਕਿ, AK-47 ਸਮੇਤ ਕਈ ਹਥਿਆਰ ਬਰਾਮਦ

Tuesday, Sep 22, 2020 - 07:55 PM (IST)

ਅੱਤਵਾਦੀਆਂ ਲਈ ਡ੍ਰੋਨ ਰਾਹੀਂ ਹਥਿਆਰ ਸੁੱਟ ਰਿਹੈ ਪਾਕਿ, AK-47 ਸਮੇਤ ਕਈ ਹਥਿਆਰ ਬਰਾਮਦ

ਸ਼੍ਰੀਨਗਰ - ਜੰਮੂ-ਕਸ਼ਮੀਰ ਦੀ ਅਖਨੂਰ ਪੁਲਸ ਬਲ ਅਤੇ ਫੌਜ ਦੀ ਜੁਆਇੰਟ ਟੀਮ ਨੇ ਮਿਲ ਕੇ ਨਯਵਾਲਾ ਖਾਦ ਦੇ ਸਰਹੱਦੀ ਇਲਾਕਿਆਂ 'ਚ ਡ੍ਰੋਨ ਦੇ ਜ਼ਰੀਏ ਗਿਰਾਏ ਗਏ ਕਈ ਪੈਕੇਟ ਜ਼ਬਤ ਕੀਤੇ ਹਨ। ਇਨ੍ਹਾਂ ਪੈਕੇਟਾਂ 'ਚੋਂ ਪੁਲਸ ਨੇ 02 ਏ.ਕੇ.-47 ਰਾਈਫਲ, ਤਿੰਨ ਏ.ਕੇ.-47 ਦੀ ਮੈਗਜੀਨ, ਏ.ਕੇ.-7.62 ਐਮਿਊਨਿਸ਼ਨ ਦੇ 90 ਰਾਉਂਡ ਅਤੇ ਇੱਕ ਪਿਸਤੌਲ ਬਰਾਮਦ ਕੀਤੀ ਹੈ। ਜੰਮੂ ਦੇ ਐੱਸ.ਐੱਸ.ਪੀ. ਸ਼੍ਰੀਧਰ ਪਾਟਿਲ ਨੇ ਦੱਸਿਆ ਕਿ ਸਰਹੱਦ ਦੇ ਕਰੀਬ 12 ਦੂਰ ਅਖਨੂਰ ਸੈਕਟਰ 'ਚ ਹਥਿਆਰ ਅਤੇ ਗੋਲਾ-ਬਾਰੂਦ ਦੀਆਂ ਦੋ ਖੇਪ ਬਰਾਮਦ ਹੋਈਆਂ ਹਨ।

ਹਥਿਆਰ ਕਸ਼ਮੀਰ ਘਾਟੀ 'ਚ ਅੱਤਵਾਦੀਆਂ ਨੂੰ ਸੌਂਪਣ ਲਈ ਭੇਜੇ ਗਏ ਸਨ। ਮੁਢਲੀ ਜਾਂਚ 'ਚ ਪਤਾ ਲੱਗਾ ਕਿ ਇਸਦੇ ਪਿੱਛੇ ਜੈਸ਼-ਏ-ਮੁਹੰਮਦ ਦਾ ਹੱਥ ਹੈ। ਦੱਸ ਦਈਏ ਕਿ ਪਾਕਿਸਤਾਨ ਆਏ ਦਿਨ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ 'ਚ ਘੁਸਪੈਠ ਕਰਨ ਅਤੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਸੋਮਵਾਰ ਨੂੰ ਵੀ ਐੱਲ.ਓ.ਸੀ. 'ਤੇ ਪਲਾਂਵਾਲਾ ਸੈਕਟਰ ਦੇ ਕੇਰੀ, ਬੱਟਲ ਅਤੇ ਬਰਡੋਹ ਖੇਤਰ 'ਚ ਪਾਕਿਸਤਾਨੀ ਫੌਜ ਨੇ ਫੌਜ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲਾਬਾਰੀ ਕੀਤੀ ਸੀ। ਹਾਲਾਂਕਿ ਇਸ 'ਚ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ।
 


author

Inder Prajapati

Content Editor

Related News