ਅਮਰਨਾਥ ਯਾਤਰਾ ''ਚ ਗੜਬੜੀ ਫੈਲਾਉਣ ਲਈ ਪਾਕਿਸਤਾਨ ਰਚ ਰਿਹਾ ਹੈ ਖਤਰਨਾਕ ਸਾਜਿਸ਼

Friday, Jun 09, 2017 - 05:46 PM (IST)

ਅਮਰਨਾਥ ਯਾਤਰਾ ''ਚ ਗੜਬੜੀ ਫੈਲਾਉਣ ਲਈ ਪਾਕਿਸਤਾਨ ਰਚ ਰਿਹਾ ਹੈ ਖਤਰਨਾਕ ਸਾਜਿਸ਼

ਸ਼੍ਰੀਨਗਰ—ਸ਼੍ਰੀ ਅਮਰਨਾਥ ਯਾਤਰਾ ਦੌਰਾਨ ਗੜਬੜੀ ਫੈਲਾਉਣ ਦੇ ਲਈ ਪਾਕਿਸਤਾਨ ਫੌਜ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਧ ਤੋਂ ਵਧ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉੱਤਰੀ ਕਸ਼ਮੀਰ 'ਚ ਐਲ.ਓ.ਸੀ. ਦੇ ਨਾਲ ਲੱਗਦੇ ਇਲਾਕੇ 'ਚ ਬਣੇ 20 ਤੋਂ ਵਧ ਲਾਂਚਿੰਗ ਪੈਡਸ 'ਤੇ ਘੁਸਪੈਠ ਕਰਨ ਦੇ ਲਈ ਅੱਤਵਾਦੀ ਡਟੇ ਹੋਏ ਹਨ। ਪਾਕਿਸਤਾਨ ਫੌਜ ਦੇ ਵੱਲੋਂ ਸੰਭਵ ਮਦਦ ਮਿਲਣ 'ਤੇ ਪਿਛਲੇ ਦੋ ਦਿਨਾਂ 'ਚ ਅੱਤਵਾਦੀਆਂ ਨੇ ਘੁਸਪੈਠ ਦੀਆਂ ਤਿੰਨ ਕੋਸ਼ਿਸ਼ਾਂ ਕੀਤੀਆਂ ਹਨ। ਖੁਫੀਆ ਏਜੰਸੀਆਂ ਦੀ ਜਾਣਕਾਰੀ ਮੁਤਾਬਕ ਅੱਤਵਾਦੀ ਅਮਰਨਾਥ ਯਾਤਰਾ 'ਚ ਗੜਬੜੀ ਦੀ ਸਾਜਿਸ਼ ਦੇ ਤਹਿਤ ਪਹਿਲਗਾਮ ਅਤੇ ਨੇੜੇ-ਤੇੜੇ ਦੇ ਪਿੰਡਾਂ 'ਚ ਹਮਲਾ ਕਰ ਸਕਦੇ ਹਨ।
ਇਸ ਤਰ੍ਹਾਂ ਦੀ ਜਾਣਕਾਰੀ ਮਿਲਣ ਦੇ ਬਾਅਦ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ 'ਤੇ ਕਰ ਦਿੱਤਾ ਗਿਆ ਹੈ। ਸੁਰੱਖਿਆ ਏਜੰਸੀਆਂ ਨੇ ਚੌਕਸੀ ਵਰਤਦੇ ਹੋਏ ਐਲ.ਓ.ਸੀ. ਨਾਲ ਲੱਗਦੇ ਪਿੰਡਾਂ 'ਚ ਜਾਲ ਵਿਛਾ ਦਿੱਤਾ ਹੈ ਤਾਂਕਿ ਅੱਤਵਾਦੀਆਂ ਦੇ ਵੱਲੋਂ ਤੋਂ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਦੀ ਜਾਣਕਾਰੀ ਉਨ੍ਹਾਂ ਨੂੰ ਪਹਿਲਾਂ ਮਿਲੇ ਅਤੇ ਉਹ ਸਮਾਂ ਰਹਿੰਦੇ ਉਨ੍ਹਾਂ 'ਤੇ ਐਕਸ਼ਨ ਲੈਣ ਸਕਣ।


Related News