ਸਰਹੱਦ ਪਾਰ ਤੋਂ ਆਇਆ ਗੁਬਾਰਿਆਂ ਨਾਲ ਬੰਨ੍ਹਿਆ ਪਾਕਿਸਤਾਨ ਦਾ ਝੰਡਾ, ਦਹਿਸ਼ਤ

Wednesday, Aug 14, 2019 - 11:59 PM (IST)

ਸਰਹੱਦ ਪਾਰ ਤੋਂ ਆਇਆ ਗੁਬਾਰਿਆਂ ਨਾਲ ਬੰਨ੍ਹਿਆ ਪਾਕਿਸਤਾਨ ਦਾ ਝੰਡਾ, ਦਹਿਸ਼ਤ

ਜੰਮੂ/ਬਿਸ਼ਨਾਹ (ਨਿਸ਼ਚੇ, ਕਾਟਲ)- ਜੰਮੂ-ਕਸ਼ਮੀਰ ਦੇ ਜੰਮੂ ਡਵੀਜ਼ਨ ਦੇ ਸਰਹੱਦੀ ਖੇਤਰ ਬਿਸ਼ਨਾਹ ਵਿਚ ਬੁੱਧਵਾਰ ਨੂੰ ਗੁਬਾਰਿਆਂ ਨਾਲ ਬੰਨ੍ਹਿਆ ਪਾਕਿਸਤਾਨ ਦਾ ਝੰਡਾ ਡਿਗਣ ਨਾਲ ਪੇਂਡੂਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ, ਪਰ ਬਾਅਦ ਵਿਚ ਮੌਕੇ 'ਤੇ ਪਹੁੰਚੀ ਪੁਲਸ ਨੇ ਗੁਬਾਰਿਆਂ ਤੇ ਝੰਡੇ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਲੋਕਾਂ ਨੂੰ ਰਾਹਤ ਦਿਤਾਈ।

ਸੂਤਰਾਂ ਦਾ ਮੰਨਣਾ ਹੈ ਕਿ ਅੱਜ ਪਾਕਿਸਤਾਨ ਨੇ ਆਪਣੇ ਦੇਸ਼ ਦੀ ਆਜ਼ਾਦੀ ਦੇ ਜਸ਼ਨ ਕਾਰਨ ਝੰਡੇ ਨਾਲ ਬੰਨ੍ਹੇ ਇਹ ਗੁਬਾਰੇ ਛੱਡੇ ਹੋਣਗੇ, ਜੋ ਹਵਾ ਦੇ ਵਹਾਅ ਨਾਲ ਸਰਹੱਦ ਪਾਰ ਕਰ ਕੇ ਭਾਰਤੀ ਸਰਹੱਦੀ ਖੇਤਰ ਬਿਸ਼ਨਾਹ ਵਿਚ ਆ ਡਿੱਗੇ।


author

Inder Prajapati

Content Editor

Related News