ਕਸ਼ਮੀਰ ਨੂੰ ਲੈ ਕੇ ਭਾਰਤ ਦੇ ਖਿਲਾਫ ਕੂੜ ਪ੍ਰਚਾਰ ’ਚ ਲੱਗਾ ਪਾਕਿਸਤਾਨ

Sunday, Feb 06, 2022 - 10:39 AM (IST)

ਕਸ਼ਮੀਰ ਨੂੰ ਲੈ ਕੇ ਭਾਰਤ ਦੇ ਖਿਲਾਫ ਕੂੜ ਪ੍ਰਚਾਰ ’ਚ ਲੱਗਾ ਪਾਕਿਸਤਾਨ

ਨਵੀਂ ਦਿੱਲੀ– ਕਸ਼ਮੀਰ ਨੂੰ ਕੌਮਾਂਤਰੀ ਪੱਧ੍ਰ ’ਤੇ ਮੁੱਦਾ ਬਣਾਉਣ ਦੀ ਹਰ ਕੋਸ਼ਿਸ਼ ’ਤੇ ਮੁੰਹ ਦੀ ਖਾਣ ਵਾਲਾ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ ਅਤੇ ਉਹ ਆਪਣੇ ਨਾਪਾਕ ਮਨਸੂਬਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਭਾਰਤ ਦੇ ਖਿਲਾਫ ਕੂੜ ਪ੍ਰਚਾਰ ਵਿਚ ਲੱਗਾ ਹੋਇਆ ਹੈ। ਰੱਖਿਆ ਸੂਤਰਾਂ ਨੇ ਦਾਅਵਾ ਕੀਤਾ ਕਿ ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਕੀਤੇ ਨਵੇਂ ਸ਼ਗੂਫੇ ਵਿਚ ਪਾਕਿਸਤਾਨ ਅਤੇ ਉਸ ਦੀਆਂ ਵੱਖ-ਵੱਖ ਦੇਸ਼ਾਂ ਵਿਚ ਸਥਿਤ ਅੰਬੈਸੀਆਂ ਕਥਿਤ ‘ਕਸ਼ਮੀਰ ਏਕਤਾ ਦਿਵਸ’ ਦੇ ਨਾਂ ’ਤੇ ਭਾਰਤ ਦੇ ਖਿਲਾਫ ਕੂੜ ਪ੍ਰਚਾਰ ਕਰਨ ਵਿਚ ਲੱਗੀਆਂ ਹਨ।

ਇਹ ਵੀ ਪੜ੍ਹੋ– ਕੋਰੋਨਾ ਕਾਰਨ 5 ਲੱਖ ਤੋਂ ਵਧੇਰੇ ਮੌਤਾਂ ਵਾਲਾ ਤੀਜਾ ਦੇਸ਼ ਬਣਿਆ ਭਾਰਤ, ਜਾਣੋ ਸਭ ਤੋਂ ਵੱਧ ਕਿੱਥੇ ਹੋਈਆਂ ਮੌਤਾਂ

ਪਾਕਿਸਤਾਨ ਦਾ ਵਿਦੇਸ਼ ਮੰਤਰਾਲਾ ਅਤੇ ਪਾਕਿਸਤਾਨ ਫੌਜ ਦਾ ਪ੍ਰਚਾਰ ਤੰਤਰ ਕਥਿਤ ‘ਕਸ਼ਮੀਰ ਏਕਤਾ ਦਿਵਸ’ ਲਈ ਵਿਦੇਸ਼ਾਂ ਵਿਚ ਸਥਿਤ ਆਪਣੀਆਂ ਅੰਬੈਸੀਆਂ ਨੂੰ ਬਕਾਇਦਾ ਪੱਤਰ ਭੇਜ ਕੇ ਭਾਰਤ ਦੇ ਖਿਲਾਫ ਕੂੜ ਪ੍ਰਚਾਰ ਲਈ ਪ੍ਰੋਗਰਾਮਾਂ ਦਾ ਆਯੋਜਨ ਕਰਵਾ ਰਿਹਾ ਹੈ। ਇਸ ਦੇ ਲਈ ਵਿਸ਼ੇਸ਼ ਟੂਰ ਕਿਟ ਬਣਾਈਆਂ ਗਈਆਂ ਹਨ ਜਿਨ੍ਹਾਂ ਦਾ ਸੋਸ਼ਲ ਮੀਡੀਆ ਦੇ ਫੇਸਬੁੱਕ, ਟਵਿਟਰ ਅਤੇ ਇੰਸਟਾਗ੍ਰਾਮ ਵਰਗੇ ਮਾਧਿਅਮਾਂ ਰਾਹੀਂ ਪ੍ਰਚਾਰ ਕਰ ਕੇ ਭਾਰਤ ਦੇ ਖਿਲਾਫ ਜ਼ਹਿਰ ਉਗਲਿਆ ਜਾ ਰਿਹਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਨੇ ਨਿਊਜ਼ੀਲੈਂਡ, ਅਮਰੀਕਾ, ਆਸਟ੍ਰੇਲੀਆ, ਕੁਵੈਤ, ਬ੍ਰਿਟੇਨ, ਇੰਡੋਨੇਸ਼ੀਆ, ਨਾਰਵੇ, ਜਰਮਨੀ ਅਤੇ ਕਈ ਹੋਰ ਦੇਸ਼ਾਂ ਵਿਚ ਸਥਿਤ ਆਪਣੀਆਂ ਅੰਬੈਸੀਆਂ ਤੋਂ 10 ਫਰਵਰੀ ਤੱਕ ਵੱਖ-ਵੱਖ ਮੌਕਿਆਂ ਅਤੇ ਸਮੇਂ ’ਤੇ ਕਸ਼ਮੀਰ ਨੂੰ ਲੈ ਕੇ ਭਾਰਤ ਦੇ ਖਿਲਾਫ ਕੂੜ ਪ੍ਰਚਾਰ ਲਈ ਵੈਬੀਨਾਰ, ਪ੍ਰਦਰਸ਼ਨੀ, ਚਰਚਾ ਪ੍ਰੋਗਰਾਮ ਅਤੇ ਡਾਕੂਮੈਂਟਰੀ ਫਿਲਮਾਂ ਦਾ ਪ੍ਰਦਰਸ਼ਨ ਕਰਨ ਨੂੰ ਕਿਹਾ ਹੈ।

ਇਹ ਵੀ ਪੜ੍ਹੋ– ਸਾਵਧਾਨ! ਇਕ ਛੋਟੀ ਜਿਹੀ ਗਲਤੀ ਨਾਲ ਖਾਲ੍ਹੀ ਹੋ ਸਕਦੈ ਤੁਹਾਡਾ ਬੈਂਕ ਖਾਤਾ, ਇੰਝ ਕਰੋ ਬਚਾਅ


author

Rakesh

Content Editor

Related News