‘ਅੱਤਵਾਦੀਆਂ ਨੇ ਭਾਰਤ ਵਿਰੁੱਧ ਬਣਾਈ ਖਤਰਨਾਕ ਯੋਜਨਾ’

Wednesday, Aug 17, 2022 - 11:35 AM (IST)

‘ਅੱਤਵਾਦੀਆਂ ਨੇ ਭਾਰਤ ਵਿਰੁੱਧ ਬਣਾਈ ਖਤਰਨਾਕ ਯੋਜਨਾ’

ਨਵੀਂ ਦਿੱਲੀ– ਪਾਕਿਸਤਾਨੀ ਫੌਜ ਆਉਣ ਵਾਲੇ ਦਿਨਾਂ ਵਿਚ ਜੰਗਬੰਦੀ ਦੀ ਹੋਰ ਉਲੰਘਣਾ ਕਰ ਸਕਦੀ ਹੈ ਕਿਉਂਕਿ ਅੱਤਵਾਦੀ ਸੰਗਠਨ ਪਾਕਿਸਤਾਨੀ ਫੌਜ ’ਤੇ ਦਬਾਅ ਬਣਾ ਰਹੇ ਹਨ। ਇਸ ਗੱਲ ਦਾ ਖੁਲਾਸਾ ਚੋਟੀ ਦੇ ਖੁਫੀਆ ਸੂਤਰਾਂ ਨੇ ਕੀਤਾ ਹੈ। ਉਨ੍ਹਾ ਕਿਹਾ ਕਿ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ’ਚ ਅੱਤਵਾਦੀ ਸਰਗਰਮੀਆਂ ਵਧਾਉਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ– ਮਹਾਰਾਸ਼ਟਰ ਦੇ ਇਕ ਵਿਧਾਇਕ ਨੇ ਮੁਲਾਜ਼ਮ ਨੂੰ ਮਾਰਿਆ ਥੱਪੜ, ਜਾਣੋ ਕੀ ਹੈ ਮਾਮਲਾ

ਇਹ ਅੱਤਵਾਦੀ ਗਰੁੱਪ ਪਾਕਿਸਤਾਨ ’ਤੇ ਦਬਾਅ ਪਾ ਰਹੇ ਹਨ ਕਿ ਉਹ ਉਨ੍ਹਾਂ ਦੀ ਘੁਸਪੈਠ ਦਾ ਪ੍ਰਬੰਧ ਕਰੇ। ਪੇਸ਼ਾਵਰ, ਬਹਾਵਲਪੁਰ ਅਤੇ ਮੁਜ਼ੱਫਰਾਬਾਦ ਵਿੱਚ ਵੱਡੀ ਗਿਣਤੀ ਵਿੱਚ ਕਾਡਰ ਸਿਖਲਾਈ ਲੈ ਕੇ ਬੈਠੇ ਹਨ। ਇਹ ਕਾਡਰ ਨੰਗਰਹਾਰ ਅਤੇ ਅਫਗਾਨਿਸਤਾਨ ਦੇ ਸਰਹੱਦੀ ਇਲਾਕਿਆਂ ਤੋਂ ਤਾਲਿਬਾਨ ਕੋਲੋਂ ਸਿਖਲਾਈ ਲੈ ਕੇ ਪਰਤੇ ਹਨ।

ਇਹ ਵੀ ਪੜ੍ਹੋ– ਜੰਮੂ-ਕਸ਼ਮੀਰ ਦੇ ਸ਼ੋਪੀਆ ’ਚ ਅੱਤਵਾਦੀਆਂ ਵੱਲੋਂ ਗੋਲੀਬਾਰੀ ’ਚ ਇਕ ਕਸ਼ਮੀਰੀ ਪੰਡਿਤ ਦੀ ਮੌਤ

ਕਾਡਰ ਦੀ ਘੁਸਪੈਠ ਦਾ ਮਤਲਬ ਹੈ ਕਿ ਪਾਕਿਸਤਾਨੀ ਫੌਜ ਕੰਟਰੋਲ ਰੇਖਾ (ਐਲ.ਓ. ਸੀ.) ਤੋਂ ਉਨ੍ਹਾਂ ਦਾ ਸਮਰਥਨ ਕਰੇਗੀ। ਉਨ੍ਹਾਂ ਵਲੋਂ ਲਗਾਤਾਰ ਗੋਲੀਬਾਰੀ ਭਾਰਤ ਨੂੰ ਜਵਾਬੀ ਕਾਰਵਾਈ ਕਰਨ ਲਈ ਮਜਬੂਰ ਕਰੇਗੀ, ਜਿਸ ਨਾਲ ਜੰਗਬੰਦੀ ਨੂੰ ਕਾਇਮ ਰੱਖਣਾ ਮੁਸ਼ਕਲ ਹੋ ਜਾਵੇਗਾ। ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਅਲ-ਬਦਰ ਅਤੇ ਹਰਕਤ-ਉਲ-ਮੁਜਾਹਿਦੀਨ ਮਾਨਸ਼ੇਰਾ ਮੁਜ਼ੱਫਰਾਬਾਦ ਅਤੇ ਕੋਟਲੀ ਵਿੱਚ ਕੈਂਪ ਚਲਾ ਰਹੇ ਹਨ।

ਇਹ ਵੀ ਪੜ੍ਹੋ– ਜੰਮੂ-ਕਸ਼ਮੀਰ: ਬੱਸ ਦੁਰਘਟਨਾ ’ਚ ਸ਼ਹੀਦ ਹੋਏ ITBP ਜਵਾਨਾਂ ਲਈ ਰਾਹੁਲ ਗਾਂਧੀ ਨੇ ਜਤਾਇਆ ਦੁਖ


author

Rakesh

Content Editor

Related News