ਪਾਕਿਸਤਾਨ ਤੋਂ ਆਏ 90 ਹਿੰਦੂਆਂ ਨੂੰ ਮਿਲੀ ਭਾਰਤੀ ਨਾਗਰਿਕਤਾ

Friday, Jun 22, 2018 - 07:22 PM (IST)

ਪਾਕਿਸਤਾਨ ਤੋਂ ਆਏ 90 ਹਿੰਦੂਆਂ ਨੂੰ ਮਿਲੀ ਭਾਰਤੀ ਨਾਗਰਿਕਤਾ

ਨੈਸ਼ਨਲ ਡੈਸਕ—ਸਾਲਾਂ ਪਹਿਲਾਂ ਪਾਕਿਸਤਾਨ ਤੋਂ ਆਏ 90 ਹਿੰਦੂਆਂ ਨੂੰ ਅੱਜ ਇਥੇ ਇਕ ਪ੍ਰੋਗਰਾਮ 'ਚ ਅਹਿਮਦਾਬਾਦ ਜ਼ਿਲਾ ਪ੍ਰਸ਼ਾਸਨ ਨੇ ਭਾਰਤੀ ਨਾਗਰਿਕਤਾ ਪ੍ਰਦਾਨ ਕੀਤੀ। ਜ਼ਿਲਾ ਅਧਿਕਾਰੀ ਵਿਕਰਾਂਤ ਪਾਂਡੇ ਨੇ 90 ਬਿਨੈਕਾਰਾਂ ਨੂੰ ਨਾਗਰਿਕਤਾ ਐਕਟ 1955 ਮੁਤਾਬਕ ਭਾਰਤੀ ਨਾਗਰਿਕਤਾ ਸਰਟੀਫਿਕੇਟ ਦਿੱਤਾ। ਪਾਂਡੇ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ 2016 'ਚ ਕੇਂਦਰ ਨੇ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਘੱਟ ਗਿਣਤੀ ਭਾਈਚਾਰੇ, ਹਿੰਦੂ ਅਤੇ ਸਿੱਖਾਂ ਨੂੰ ਨਾਗਰਿਕਤਾ ਜਾਰੀ ਕਰਨ ਦੀ ਪ੍ਰਕਿਰਿਆ ਆਰੰਭ ਕੀਤੀ ਸੀ।
ਦਸੰਬਰ 2016 'ਚ ਜਾਰੀ ਇਕ ਗਜਟ ਨੋਟੀਫਿਕੇਸ਼ਨ ਅਧੀਨ ਗੁਜਰਾਤ ਦੇ ਅਹਿਮਦਾਬਾਦ, ਗਾਂਧੀਨਗਰ ਅਤੇ ਕੱਛ ਦੇ ਜ਼ਿਲਾ ਅਧਿਕਾਰੀਆਂ ਨੂੰ ਸੂਬੇ 'ਚ ਰਹਿ ਰਹੇ ਇਨ੍ਹਾਂ ਭਾਈਚਾਰਿਆਂ ਦੀ ਅਰਜ਼ੀ 'ਤੇ ਭਾਰਤੀ ਨਾਗਰਿਕਤਾ ਪ੍ਰਦਾਨ ਕਰਨ ਦੀਆਂ ਸ਼ਕਤੀਆਂ ਪ੍ਰਦਾਨ ਕੀਤੀਆਂ ਗਈਆਂ ਸਨ। ਪਾਂਡੇ ਨੇ ਕਿਹਾ ਕਿ ਅੱਜ 90 ਲੋਕਾਂ ਦੇ ਨਾਲ ਹੀ ਅਹਿਮਦਾਬਾਦ ਨਵ ਸਿਸਟਮ ਪ੍ਰਭਾਵੀ ਹੋਣ ਦੇ ਬਾਅਦ ਅਜਿਹੀ ਨਾਗਰਿਕਤਾ ਪ੍ਰਦਾਨ ਕਰਨ 'ਚ ਦੇਸ਼ 'ਚ ਸਾਰੇ ਜ਼ਿਲ੍ਹਿਆਂ 'ਚ ਗਵਾਹ ਬਣ ਗਿਆ ਹੈ। ਸਾਲ 2016 ਤੋਂ ਅਹਿਮਦਾਬਾਦ ਜ਼ਿਲਾ ਕੁਲੈਕਟਰ 320 ਲੋਕਾਂ ਨੂੰ ਨਾਗਰਿਕਤਾ ਪ੍ਰਦਾਨ ਕਰ ਚੁਕਿਆ ਹੈ। ਇਨ੍ਹਾਂ 'ਚੋਂ 90 ਫੀਸਦੀ ਪਾਕਿਸਤਾਨ ਤੋਂ ਅਤੇ ਬਾਕੀ ਬੰਗਲਾਦੇਸ਼ ਤੋਂ ਹਨ।


Related News