ISI ਦਾ ਖੇਡ, ਖੁਦ ਨੂੰ ਕਲਰਕ ਦੱਸ ਕੇ ਫੌਜ ਦੇ ਕਰਮਚਾਰੀਆਂ ਨੂੰ ਮਿਲਦੇ ਸਨ ਪਾਕਿ ਜਾਸੂਸ
Tuesday, Jun 02, 2020 - 02:08 AM (IST)
ਨਵੀਂ ਦਿੱਲੀ (ਅਨਸ) : ਆਰਮੀ ਦੀ ਮਿਲਟਰੀ ਇੰਟੈਲੀਜੈਂਸ, ਆਈ.ਬੀ. ਅਤੇ ਦਿੱਲੀ ਪੁਲਸ ਦਾ ਸਪੈਸ਼ਲ ਸੈਲ ਲਗਾਤਾਰ ਪਾਕਿਸਤਾਨੀ ਜਾਸੂਸ ਕਾਂਡ ਦੀਆਂ ਪਰਤਾਂ ਖੋਲ੍ਹ ਰਿਹਾ ਹੈ। ਇਸ ਕੜੀ 'ਚ ਇੱਕ ਹੋਰ ਖੁਲਾਸਾ ਹੋਇਆ ਹੈ। ਪਾਕਿ ਹਾਈ ਕਮਿਸ਼ਨ 'ਚ ਤਾਇਨਾਤ ਅਤੇ ਐਤਵਾਰ ਨੂੰ ਫੜੇ ਗਏ ਤਿੰਨਾਂ ਕਰਮਚਾਰੀ ਪਾਕਿਸਤਾਨ ਆਰਮੀ ਦੇ ਜਵਾਨ ਹਨ। ਫੌਜ 'ਚ ਭਰਤੀ ਹੋਣ ਤੋਂ ਬਾਅਦ 2013 ਤੋਂ ਉਨ੍ਹਾਂ ਨੂੰ ਹਾਈ ਕਮਿਸ਼ਨ 'ਚ ਤਾਇਨਾਤ ਕਰ ਦਿੱਤਾ ਗਿਆ ਸੀ ਜਿੱਥੇ ਉਹ ਭਾਰਤੀ ਫੌਜ ਨਾਲ ਜੁਡ਼ੀਆਂ ਖੁਫੀਆ ਜਾਣਕਾਰੀਆਂ ਹਾਸਲ ਕਰਣ 'ਚ ਲੱਗੇ ਹੋਏ ਸਨ।
ਆਈ.ਐਸ.ਆਈ. ਦੇ ਖੁਫੀਆ ਪਲਾਨ ਦੇ ਤਹਿਤ 2 ਨੂੰ ਬਤੋਰ ਵੀਜ਼ਾ ਸੈਕਸ਼ਨ 'ਚ ਤੈਨਾਤ ਕੀਤਾ ਗਿਆ ਸੀ ਤਾਂ ਇੱਕ ਡਰਾਇਵਰ ਬਣ ਗਿਆ। ਇਹ ਲੋਕ ਆਪਣੇ ਆਪ ਨੂੰ ਭਾਰਤੀ ਫੌਜ ਦਾ ਕਲਰਕ ਦੱਸ ਕੇ ਫੌਜ ਦੇ ਦੂਜੇ ਕਰਮਚਾਰੀਆਂ ਨੂੰ ਮਿਲਦੇ ਸਨ ਅਤੇ ਖੁਦ ਦੀ ਪੋਸਿੰਟਗ ਦਿੱਲੀ ਸਥਿਤ ਭਾਰਤੀ ਆਰਮੀ ਦੇ ਪੋਸਟ ਆਫਿਸ 'ਚ ਦੱਸ ਦੇ ਸਨ। ਪਲਾਨ ਨੂੰ ਸਫਲ ਬਣਾਉਣ ਲਈ ਆਈ.ਐਸ.ਆਈ. ਹਰ ਮਹੀਨੇ ਇੱਕ ਮੋਟੀ ਰਕਮ ਇਨ੍ਹਾਂ ਤਿੰਨਾਂ ਨੂੰ ਪਹੁੰਚਾਉਂਦੀ ਸੀ। ਇਹ ਲੋਕ ਦੇਸ਼ ਦੇ ਸਾਰੇ ਸੰਵੇਦਨਸ਼ੀਲ ਬਾਰਡਰਾਂ 'ਤੇ ਫੋਰਸ ਦੀ ਨਿਯੁਕਤੀ ਅਤੇ ਇੰਡੀਅਨ ਆਰਮੀ 'ਚ ਹਥਿਆਰਾਂ ਦੀ ਖੇਪ ਨਾਲ ਜੁਡ਼ੀਆਂ ਗੁਪਤ ਜਾਣਕਾਰੀਆਂ ਹਾਸਲ ਕਰਣਾ ਚਾਹੁੰਦੇ ਸਨ। ਇਹ ਵੀ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਜਾਸੂਸ ਭਾਰਤੀ ਫੌਜ ਦੇ ਲੋਅਰ ਗਰੇਡ ਦੇ ਕੁੱਝ ਜਵਾਨਾਂ ਦੇ ਘਰ ਤੱਕ ਘੁਸਪੈਠ ਕਰ ਚੁੱਕੇ ਸਨ।