ਬਾਰਾਮੂਲਾ ''ਚ ਪਾਕਿ ਨੇ ਕੀਤੀ ਫਿਰ ਗੋਲਾਬਾਰੀ, 1 ਮਹਿਲਾ ਦੀ ਮੌਤ

Saturday, Jun 13, 2020 - 02:36 AM (IST)

ਬਾਰਾਮੂਲਾ ''ਚ ਪਾਕਿ ਨੇ ਕੀਤੀ ਫਿਰ ਗੋਲਾਬਾਰੀ, 1 ਮਹਿਲਾ ਦੀ ਮੌਤ

ਸ਼੍ਰੀਨਗਰ/ਜੰਮੂ/ਪੁੰਛ(ਬਲਦੇਵ, ਧਨੁਜ) : ਪਾਕਿਸਤਾਨੀ ਫ਼ੌਜ ਨੇ ਹੁਣ ਬਾਰਾਮੂਲਾ ਜ਼ਿਲ੍ਹੇ ਦੇ ਕੰਟਰੋਲ ਲਾਈਨ ਨਾਲ ਲੱਗਦੇ ਉੜੀ ਖੇਤਰ ਸਥਿਤ ਰਾਮਪੁਰ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਅੱਜ ਫਿਰ ਗੋਲਾਬਾਰੀ ਕੀਤੀ। ਇਸ ਦੌਰਾਨ ਇੱਕ ਮਕਾਨ 'ਤੇ ਮੋਰਟਾਰ ਡਿੱਗਣ ਨਾਲ 1 ਮਹਿਲਾ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਜਖ਼ਮੀ ਹੋ ਗਏ ਅਤੇ ਕਈ ਮਕਾਨ ਅਤੇ ਵਾਹਨ ਨੁਕਸਾਨੇ ਗਏ। ਭਾਰਤੀ ਫ਼ੌਜ ਨੇ ਵੀ ਪਾਕਿ 'ਤੇ ਗੋਲਾਬਾਰੀ ਦਾ ਮੁੰਹਤੋੜ ਜਵਾਬ ਦਿੱਤਾ ਜਿਸ 'ਚ ਪਾਕਿਸਤਾਨ ਅਧਿਕਾਰਤ ਕਸ਼ਮੀਰ (ਪੀ. ਓ. ਕੇ.) 'ਚ ਵੀ ਭਾਰੀ ਨੁਕਸਾਨ ਹੋਣ ਦੀ ਸੂਚਨਾ ਹੈ।
ਰੱਖਿਆ ਬੁਲਾਰਾ ਰਾਜੇਸ਼ ਕਾਲੀਆ ਦੇ ਅਨੁਸਾਰ ਪਾਕਿਸਤਾਨੀ ਫ਼ੌਜ ਨੇ ਸ਼ੁੱਕਰਵਾਰ ਸਵੇਰੇ 8:20 ਵਜੇ ਬਾਰਾਮੂਲਾ ਜ਼ਿਲ੍ਹੇ 'ਚ ਕੰਟਰੋਲ ਲਾਈਨ ਨਾਲ ਲੱਗਦੇ ਰਾਮਪੁਰ ਸੈਕਟਰ 'ਚ ਫ਼ੌਜ ਦੀਆਂ ਸਰਹੱਦੀ ਚੌਕੀਆਂ ਅਤੇ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੋਰਟਾਰ ਅਤੇ ਹੋਰ ਹਥਿਆਰਾਂ ਨਾਲ ਗੋਲਾਬਾਰੀ ਸ਼ੁਰੂ ਕਰ ਦਿੱਤੀ। ਭਾਰਤੀ ਫ਼ੌਜ ਨੇ ਇਸ ਦਾ ਮੁੰਹਤੋੜ ਜਵਾਬ ਦਿੱਤਾ। ਇਸ ਦੌਰਾਨ ਇੱਕ ਮੋਰਟਾਰ ਸ਼ੈਲ ਖੇਤਰ ਦੇ ਪਿੰਡ ਬਾਥਾਗ੍ਰਾਮ 'ਚ ਜਹੂਰ ਅਹਿਮਦ ਦੇ ਮਕਾਨ 'ਤੇ ਡਿੱਗ ਗਿਆ ਜਿਸ ਦੇ ਨਾਲ ਉਸ ਦੀ ਪਤਨੀ 40 ਸਾਲਾ ਅਖ਼ਤਰ ਬੇਗਮ ਦੀ ਮੌਤ ਹੋ ਗਈ। ਇਸ ਗੋਲਾਬਾਰੀ ਨਾਲ ਕਈ ਵਾਹਨਾਂ ਅਤੇ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ।
ਉਥੇ ਹੀ ਪਾਕਿ ਫ਼ੌਜ ਨੇ ਸ਼ੁੱਕਰਵਾਰ ਨੂੰ ਵੀ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਪੁੰਛ ਜ਼ਿਲ੍ਹੇ ਦੀ ਕਸਬਾ ਕਿਰਨੀ ਸੈਕਟਰ 'ਚ ਗੋਲਾਬਾਰੀ ਕਰਦੇ ਹੋਏ ਭਾਰਤੀ ਫ਼ੌਜ ਦੀਆਂ ਅਗਲੀਆਂ ਚੌਕੀਆਂ ਤੋਂ ਇਲਾਵਾ ਰਿਹਾਇਸ਼ੀ ਖੇਤਰਾਂ 'ਚ ਵੀ ਮੋਰਟਾਰ ਦਾਗੇ।


author

Inder Prajapati

Content Editor

Related News