ਭਾਜਪਾ ਦੇ ਮੈਂਬਰਸ਼ਿਪ ਕਾਰਡ ''ਤੇ ਇਮਰਾਨ ਖਾਨ ਤੇ ਆਸਾਰਾਮ
Sunday, Jul 28, 2019 - 11:24 AM (IST)

ਗੁਜਰਾਤ— ਸੋਸ਼ਲ ਮੀਡੀਆ 'ਤੇ ਇਕ ਸ਼ਖਸ ਨੂੰ ਭਾਜਪਾ ਦੇ ਈ-ਕਾਰਡ ਬਣਾਉਣਾ ਮਹਿੰਗਾ ਪੈ ਗਿਆ। ਗੁਜਰਾਤ ਦੇ ਅਹਿਮਦਾਬਾਦ ਵਿਚ ਕ੍ਰਾਈਮ ਬਰਾਂਚ ਸੈਲ ਨੇ ਇਸ ਸ਼ਖਸ ਨੂੰ ਧੋਖਾਧੜੀ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਸ਼ਖਸ ਦੀ ਪਛਾਣ ਗੁਲਾਮ ਫਰੀਦ ਸ਼ੇਖ ਵਜੋਂ ਹੋਈ ਹੈ, ਜੋ ਕਿ ਅਹਿਮਦਾਬਾਦ ਦੇ ਸ਼ਾਹਪੁਰ ਦਾ ਰਹਿਣ ਵਾਲਾ ਹੈ। ਸ਼ਖਸ 'ਤੇ ਦੋਸ਼ ਹੈ ਕਿ ਉਸ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਜੇਲ 'ਚ ਬੰਦ ਰੇਪ ਦੇ ਦੋਸ਼ੀਆਂ ਆਸਾਰਾਮ ਅਤੇ ਰਾਮ ਰਹੀਮ ਨੂੰ ਈ-ਕਾਰਡ ਜ਼ਰੀਏ ਫਰਜ਼ੀ ਤਰੀਕੇ ਨਾਲ ਭਾਜਪਾ ਦਾ ਮੈਂਬਰ ਦਿਖਾਇਆ। ਬਸ ਇੰਨਾ ਹੀ ਨਹੀਂ ਸ਼ਖਸ ਨੇ ਸੋਸ਼ਲ ਮੀਡੀਆ 'ਤੇ ਇਮਰਾਨ ਖਾਨ, ਆਸਾਰਾਮ ਅਤੇ ਗੁਰਮੀਤ ਰਾਮ ਰਹੀਮ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਨ੍ਹਾਂ ਦਾ ਜ਼ਿਕਰ ਕਰ ਦਿੱਤਾ। ਇਸ ਨੂੰ ਜਾਰੀ ਕਰਨ ਤੋਂ ਬਾਅਦ ਇਹ ਪੋਸਟ ਖੂਬ ਵਾਇਰਲ ਹੋਈ।
ਓਧਰ ਅਹਿਮਦਾਬਾਦ ਭਾਜਪਾ ਦੇ ਜਨਰਲ ਸਕੱਤਰ ਕਮਲੇਸ਼ ਪਟੇਲ ਨੇ ਕਿਹਾ ਕਿ ਦੋਸ਼ੀ ਨੇ ਇਮਰਾਨ ਖਾਨ, ਆਸਾਰਾਮ ਅਤੇ ਗੁਰਮੀਤ ਰਾਮ ਰਹੀਮ ਦਾ ਈ-ਮੈਂਬਰਸ਼ਿਪ ਕਾਰਡ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਇਸ ਨਾਲ ਪਾਰਟੀ ਦੇ ਅਕਸ ਨੂੰ ਨੁਕਸਾਨ ਪੁੱਜ ਰਿਹਾ ਹੈ। ਕਮਲੇਸ਼ ਪਟੇਲ ਨੇ ਪੁਲਸ ਨੂੰ ਰਜਿਸਟਰ ਕਰਵਾਈ ਗਈ ਐੱਫ. ਆਈ. ਆਰ. 'ਚ ਕਿਹਾ ਹੈ ਕਿ ਦੋਸ਼ੀ ਨੇ ਭਾਜਪਾ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਲਈ ਵਟਸਐਪ ਗਰੁੱਪਾਂ 'ਤੇ ਵੀ ਇਸ ਈ-ਕਾਰਡ ਨੂੰ ਸ਼ੇਅਰ ਕੀਤਾ ਹੈ।