ਪਾਕਿ ਨੇ ਸਰਹੱਦ ’ਤੇ 2019 ’ਚ ਕੀਤੀਆਂ ਗੋਲੀਬਾਰੀ ਦੀਆਂ ਸਾਰੀਆਂ ਹੱਦਾਂ ਪਾਰ

Tuesday, Nov 26, 2019 - 09:29 PM (IST)

ਪਾਕਿ ਨੇ ਸਰਹੱਦ ’ਤੇ 2019 ’ਚ ਕੀਤੀਆਂ ਗੋਲੀਬਾਰੀ ਦੀਆਂ ਸਾਰੀਆਂ ਹੱਦਾਂ ਪਾਰ

ਸ਼੍ਰੀਨਗਰ — ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਇਸ ਦਾ ਹੋਰ ਖੂਨ ਵਹਾਉਣ ਲਈ ਪਹਿਲਾਂ ਤੋਂ ਵੀ ਵੱਧ ਬੌਖਲਾਏ ਪਾਕਿਸਤਾਨ ਨੇ ਸਰਹੱਦ 'ਤੇ ਜੰਗਬੰਦੀ ਦੇ 2019 (16ਵੇਂ ਸਾਲ) ਵਿਚ ਗੋਲਾਬਾਰੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।

ਅੱਜ ਜੰਮੂ-ਕਸ਼ਮੀਰ ਵਿਚ ਜੰਗਬੰਦੀ ਦੀ ਰਸਮੀ ਕਾਰਵਾਈ ਦੇ 16 ਸਾਲ ਪੂਰੇ ਹੋ ਗਏ ਹਨ। ਭਾਰਤ ਕਈ ਵਾਰ ਪਾਕਿਸਤਾਨ ਨੂੰ ਕਹਿ ਚੁੱਕਾ ਹੈ ਕਿ ਉਹ ਜੰਗਬੰਦੀ 'ਤੇ ਅਮਲ ਕਰੇ। ਬਦਅਮਨੀ ਵਿਚ ਵਿਸ਼ਵਾਸ ਰੱਖਣ ਵਾਲੇ ਪਾਕਿਸਤਾਨ ਨੂੰ ਬਗਹਤਰ ਹਾਲਾਤ ਲਈ ਇਹ ਪੇਸ਼ਕਸ਼ ਮਨਜ਼ੂਰ ਨਹੀਂ ਹੈ। ਦਹਿਸ਼ਤਗਰਦਾਂ ਅਤੇ ਵੱਖਵਾਦੀਆਂ ਵਿਰੁੱਧ ਸਖਤ ਕਾਰਵਾਈ ਹੁੰਦੇ ਦੇਖ ਕੇ ਉਸ ਨੂੰ ਸ਼ਹਿ ਦੇਣ ਵਾਲਾ ਪਾਕਿਸਤਾਨ ਸਰਹੱਦ 'ਤੇ ਲੋਕਾਂ ਤੇ ਸੁਰੱਖਿਆ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਲਈ ਹਮਲੇ ਹੋਰ ਤਿੱਖੇ ਕਰ ਰਿਹਾ ਹੈ। ਇਹ ਹੋਰ ਗੱਲ ਹੈ ਕਿ ਹਰ ਵਾਰ ਉਸ ਨੂੰ ਮੂੰਹ ਦੀ ਖਾਣੀ ਪਈ ਹੈ। ਇਸ ਸਾਲ ਪਾਕਿਸਤਾਨ ਨੇ ਜੰਮੂ-ਕਸ਼ਮੀਰ ਵਿਚ ਹੁਣ ਤਕ 2500 ਤੋਂ ਵੱਧ ਵਾਰ ਜੰਗਬੰਦੀ ਦੀ ਉਲੰਘਣਾ ਕਰ ਕੇ ਗੋਲੀਬਾਰੀ ਨਾਲ ਲੋਕਾਂ ਤੇ ਸੁਰੱਖਿਆ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਅਤੇ ਦਹਿਸ਼ਤਗਰਦਾਂ ਨੂੰ ਘੁਸਪੈਠ ਕਰਨ ਦੇ ਯੋਗ ਬਣਾਉਣ ਲਈ ਕੋਸ਼ਿਸ਼ਾਂ ਕਰ ਰਿਹਾ ਹੈ। ਪਿਛਲੇ ਸਾਲ ਪਾਕਿਸਤਾਨ ਵਲੋਂ ਗੋਲਾਬਾਰੀ ਦੇ ਅਜਿਹੇ 1629 ਮਾਮਲੇ ਦਰਜ ਕੀਤੇ ਗਏ ਸਨ।

ਜਵਾਬੀ ਕਾਰਵਾਈ 'ਚ ਪਾਕਿ ਦੇ 30 ਤੋਂ ਵੱਧ ਫੌਜੀ ਢੇਰ

ਇਸ ਸਾਲ ਦੇ 11ਵੇਂ ਮਹੀਨੇ ਵਿਚ ਹੀ ਜੰਗਬੰਦੀ ਦੀਆਂ ਉਲੰਘਨਾਵਾਂ ਦਾ ਅੰਕੜਾ 2500 ਦੀ ਗਿਣਤੀ ਪਾਰ ਕਰ ਚੁੱਕਾ ਹੈ। ਇਕ ਦਿਨ ਵਿਚ ਪਾਕਿਸਤਾਨ ਵਲੋਂ 29 ਵਾਰ ਜੰਗਬੰਦੀ ਦੀ ਉਲੰਘਣਾ ਦੀ ਜਿਹੜੀ ਕਾਰਵਾਈ ਹੋਈ, ਦੀ ਪਹਿਲਾਂ ਕੋਈ ਮਿਸਾਲ ਮੌਜੂਦ ਨਹੀਂ ਹੈ। 5 ਅਗਸਤ ਨੂੰ ਜੰਮੂ-ਕਸ਼ਮੀਰ ਸੂਬੇ ਦੇ ਪੁਨਰਗਠਨ ਤੋਂ ਬਾਅਦ ਚਾਲੂ ਮਹੀਨੇ ਨਵੰਬਰ ਵਿਚ ਪਾਕਿਸਤਾਨ ਨੇ 307 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ। ਭਾਰਤੀ ਫੌਜੀਆਂ ਵਲੋਂ ਕੀਤੀ ਗਈ ਸਖਤ ਜਵਾਬੀ ਕਾਰਵਾਈ ਦੌਰਾਨ ਪਾਕਿਸਤਾਨ ਦੇ 30 ਤੋਂ ਵੱਧ ਫੌਜੀ ਢੇਰ ਹੋ ਗਏ। ਅਜਿਹੇ ਹਾਲਾਤ ਵਿਚ ਸਰਹੱਦ 'ਤੇ ਜੰਗਬੰਦੀ ਦੇ 16 ਸਾਲਾਂ ਦੌਰਾਨ ਸਰਹੱਦ ਨੇੜੇ ਰਹਿਣ ਵਾਲੇ ਲੋਕਾਂ ਤੇ ਸਰਹੱਦ ਦੀ ਰਾਖੀ ਕਰਨ ਵਾਲੇ ਫੌਜੀਆਂ ਤੇ ਨੀਮ ਫੌਜੀ ਦਸਤਿਆਂ ਨੂੰ ਪਾਕਿਸਤਾਨ ਵਲੋਂ ਬਹੁਤ ਜ਼ਖਮ ਦਿੱਤੇ ਗਏ।

ਦਹਿਸ਼ਤਗਰਦ ਹਮਲਿਆਂ 'ਚ ਜੰਮੂ-ਕਸ਼ਮੀਰ 'ਚ 122 ਵਿਅਕਤੀ ਹੋਏ ਸ਼ਹੀਦ

ਪਾਕਿ ਵਲੋਂ ਕੀਤੀ ਗਈ ਗੋਲਾਬਾਰੀ ਤੇ ਉਸ ਦੀ ²ਸ਼ਹਿ ਪ੍ਰਾਪਤ ਦਹਿਸ਼ਤਗਰਦਾਂ ਵਲੋਂ ਕੀਤੇ ਗਏ ਬੁਜ਼ਦਿਲਾਨਾ ਹਮਲਿਆਂ ਵਿਚ 122 ਵਿਅਕਤੀ ਸ਼ਹੀਦ ਹੋਏ ਜਿਨ੍ਹਾਂ ਵਿਚ 82 ਸੁਰੱਖਿਆ ਮੁਲਾਜ਼ਮ ਵੀ ਸ਼ਾਮਲ ਹਨ। ਕਸ਼ਮੀਰ 'ਚ ਹਾਲਾਤ ਨੂੰ ਵਿਗਾੜਨ ਅਤੇ ਦਹਿਸ਼ਤਗਰਦਾਂ ਤੋਂ ਘੁਸਪੈਠ ਕਰਵਾਉਣ ਲਈ ਪਾਕਿਸਤਾਨ ਨਿੱਤ ਨਵੇਂ ਤਰੀਕੇ ਲੱਭ ਰਿਹਾ ਹੈ। ਪਾਕਿਸਤਾਨ ਦੀਆਂ ਤੋਪਾਂ ਅਤੇ ਬੰਦੂਕਾਂ ਬਿਨਾਂ ਕੋਈ ਭੜਕਾਹਟ ਅੱਗ ਉਗਲਦੀਆਂ ਰਹੀਆਂ ਅਤੇ ਇਸ ਦਾ ਸੰਤਾਪ ਅੱਜ ਵੀ ਰਾਜ ਦੇ ਵੱਖ-ਵੱਖ ਜ਼ਿਲਿਆਂ ਵਿਚ ਸਰਹੱਦੀ ਇਲਾਕਿਆਂ ਵਿਚ ਵਸੇ ਹਜ਼ਾਰਾਂ ਪਰਿਵਾਰ ਭੁਗਤ ਰਹੇ ਹਨ।


author

Inder Prajapati

Content Editor

Related News