ਜੰਮੂ-ਕਸ਼ਮੀਰ : ਪਾਕਿ ਫ਼ੌਜ ਨੇ ਉੜੀ ''ਚ ਕੀਤੀ ਜੰਗਬੰਦੀ ਦੀ ਉਲੰਘਣਾ, ਚਾਰ ਨਾਗਰਿਕ ਜ਼ਖ਼ਮੀ

Saturday, Jun 20, 2020 - 09:49 PM (IST)

ਜੰਮੂ-ਕਸ਼ਮੀਰ : ਪਾਕਿ ਫ਼ੌਜ ਨੇ ਉੜੀ ''ਚ ਕੀਤੀ ਜੰਗਬੰਦੀ ਦੀ ਉਲੰਘਣਾ, ਚਾਰ ਨਾਗਰਿਕ ਜ਼ਖ਼ਮੀ

ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਉੜੀ 'ਚ ਰਾਮਪੁਰ ਸੈਕਟਰ 'ਚ ਪਾਕਿਸਤਾਨੀ ਫ਼ੌਜ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਸਰਹੱਦ ਪਾਰ ਤੋਂ ਕੀਤੀ ਜਾ ਰਹੀ ਗੋਲੀਬਾਰੀ 'ਚ ਚਾਰ ਨਾਗਰਿਕ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਦੋ ਜ਼ਖ਼ਮੀਆਂ ਦੀ ਪਛਾਣ ਅਹਿਮਦ ਸ਼ੇਖ ਉਮਰ 60 ਸਾਲ, ਮਕਬੂਲ ਮੰਗਰਾਲ ਉਮਰ 20 ਸਾਲ ਦੇ ਰੂਪ 'ਚ ਹੋਈ ਹੈ। ਜਦੋਂ ਕਿ ਹੋਰ ਦੋ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਉਥੇ ਹੀ ਭਾਰਤੀ ਫ਼ੌਜ ਪਾਕਿਸਤਾਨ ਦੀ ਇਸ ਨਾਪਾਕ ਹਰਕਤ ਦਾ ਮੁੰਹਤੋੜ ਜਵਾਬ ਦੇ ਰਹੀ ਹੈ। 

ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਵੀ ਐੱਲ.ਓ.ਸੀ. 'ਤੇ ਭਾਰੀ ਗੋਲੀਬਾਰੀ ਕੀਤੀ ਸੀ। ਕਸ਼ਮੀਰ 'ਚ ਤੰਗਧਾਰ ਅਤੇ ਕਰਨਾਹ ਸੈਕਟਰ ਅਤੇ ਰਾਜੋਰੀ 'ਚ ਨੌਸ਼ਹਿਰਾ ਸੈਕਟਰ 'ਚ ਅਗਰਿਮ ਚੌਕੀਆਂ ਦੇ ਨਾਲ ਹੀ ਰਿਹਾਇਸ਼ੀ ਇਲਾਕੇ ਨੂੰ ਨਿਸ਼ਾਨਾ ਬਣਾ ਕੇ ਗੋਲੇ ਦਾਗੇ ਸਨ।  ਜਿਸ ਦਾ ਫ਼ੌਜ ਨੇ ਵੀ ਮੁੰਹਤੋੜ ਜਵਾਬ ਦਿੱਤਾ ਸੀ। ਫ਼ੌਜੀ ਸੂਤਰਾਂ ਨੇ ਦੱਸਿਆ ਕਿ ਫ਼ੌਜ ਦੀ ਜਵਾਬੀ ਕਾਰਵਾਈ 'ਚ ਪੀ.ਓ.ਕੇ. 'ਚ ਪਾਕਿਸਤਾਨੀ ਫ਼ੌਜ ਨੂੰ ਨੁਕਸਾਨ ਹੋਣ ਦੀ ਸੂਚਨਾ ਹੈ।


author

Inder Prajapati

Content Editor

Related News