ਪਾਕਿ ਫੌਜ ਨੇ ਸ਼ਾਹਪੁਰ ਕਸਬਾ ਤੇ ਗੁਲਪੁਰ ਸੈਕਟਰ ''ਚ ਕੀਤੀ ਗੋਲਾਬਾਰੀ

Tuesday, Feb 25, 2020 - 01:10 AM (IST)

ਪਾਕਿ ਫੌਜ ਨੇ ਸ਼ਾਹਪੁਰ ਕਸਬਾ ਤੇ ਗੁਲਪੁਰ ਸੈਕਟਰ ''ਚ ਕੀਤੀ ਗੋਲਾਬਾਰੀ

ਪੁੰਛ, (ਧਨੁਜ)— ਪਾਕਿਸਤਾਨੀ ਫੌਜ ਵੱਲੋਂ ਲਗਾਤਾਰ ਤੀਸਰੇ ਦਿਨ ਸੋਮਵਾਰ ਨੂੰ ਵੀ ਆਪਣੀਆਂ ਨਾਪਾਕ ਹਰਕਤਾਂ ਨੂੰ ਅੰਜਾਮ ਦਿੰਦਿਆਂ ਭਾਰਤ-ਪਾਕਿ ਕੰਟਰੋਲ ਰੇਖਾ ਸਥਿਤ ਭਾਰਤੀ ਇਲਾਕਿਆਂ 'ਚ ਗੋਲੀਬੰਦੀ ਦੀ ਉਲੰਘਣਾ ਕਰਦੇ ਹੋਏ ਗੋਲਾਬਾਰੀ ਕੀਤੀ ਗਈ ਤੇ ਭਾਰਤੀ ਫੌਜ ਦੀਆਂ ਮੋਹਰਲੀਆਂ ਚੌਕੀਆਂ ਦੇ ਨਾਲ-ਨਾਲ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਪਾਕਿਸਤਾਨੀ ਫੌਜ ਨੇ ਸੋਮਵਾਰ ਸ਼ਾਮ ਗੋਲੀਬੰਦੀ ਦੀ ਉਲੰਘਣਾ ਕਰਦੇ ਹੋਏ ਸ਼ਾਹਪੁਰ ਕਸਬਾ ਸੈਕਟਰ ਵਿਚ ਗੋਲੇ ਵਰ੍ਹਾਏ, ਜਿਸ ਦਾ ਭਾਰਤੀ ਫੌਜ ਨੇ ਮੂੰਹ-ਤੋੜ ਜਵਾਬ ਦਿੱਤਾ। ਉਥੇ ਲਗਭਗ 2 ਘੰਟੇ ਬਾਅਦ ਪਾਕਿ ਫੌਜ ਨੇ ਵੱਖ-ਵੱਖ ਥਾਵਾਂ 'ਤੇ ਮੋਰਚਾ ਖੋਲ੍ਹਦੇ ਹੋਏ ਗੁਲਪੁਰ ਸੈਕਟਰ ਵਿਚ ਤਾਬੜਤੋੜ ਗੋਲਾਬਾਰੀ ਸ਼ੁਰੂ ਕਰ ਦਿੱਤੀ, ਜਿਸ ਕਾਰਣ ਇਲਾਕੇ ਵਿਚ ਦਹਿਸ਼ਤ ਅਤੇ ਤਣਾਅ ਦਾ ਮਾਹੌਲ ਬਣ ਗਿਆ। ਪਾਕਿ ਗੋਲਾਬਾਰੀ ਨਾਲ ਭਾਰਤੀ ਇਲਾਕੇ ਵਿਚ ਕੋਈ ਨੁਕਸਾਨ ਨਹੀਂ ਹੋਇਆ ਜਦਕਿ ਖਬਰ ਲਿਖੇ ਜਾਣ ਤੱਕ ਦੋਵਾਂ ਪਾਸਿਆਂ ਵੱਲੋਂ ਗੋਲਾਬਾਰੀ ਜਾਰੀ ਸੀ।
 


author

KamalJeet Singh

Content Editor

Related News