ਪਾਕਿ ਫੌਜ ਨੇ ਦੀਪਿਕਾ ਪਾਦੁਕੋਣ ਦੇ ਗਾਏ ਸੋਹਲੇ, ਆਖਿਆ ''ਬਹਾਦਰ''

01/08/2020 8:05:39 PM

ਇਸਲਾਮਾਬਾਦ - ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) 'ਚ ਪ੍ਰਦਰਸ਼ਨਕਾਰੀਆਂ ਦੇ ਨਾਲ ਇਕਜੁੱਟਤਾ ਪ੍ਰਕਟ ਕਰਨ ਲਈ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਬੁੱਧਵਾਰ ਨੂੰ 'ਬਹਾਦਰ ਸ਼ਖਸੀਅਤ' ਦੱਸਿਆ ਪਰ ਜਲਦ ਹੀ ਆਪਣਾ ਟਵੀਟ ਡਿਲੀਟ ਕਰ ਦਿੱਤਾ।

PunjabKesari

ਮੇਜਰ ਜਨਰਲ ਆਸਿਫ ਗਫੂਰ ਨੇ ਆਪਣੇ ਨਿੱਜੀ ਟਵਿੱਟਰ ਅਕਾਊਂਟ ਤੋਂ ਪਾਦੁਕੋਣ ਦੀ ਤਰੀਫ ਕੀਤੀ ਪਰ ਥੋੜੇ ਸਮੇਂ ਬਾਅਦ ਹੀ ਉਨ੍ਹਾਂ ਨੇ ਆਪਣਾ ਟਵੀਟ ਬਿਨ੍ਹਾਂ ਕਿਸੇ ਕਾਰਨਾਂ ਤੋਂ ਡਿਲੀਟ ਕਰ ਦਿੱਤਾ। ਉਨ੍ਹਾਂ ਹੁਣ ਡਿਲੀਟ ਕੀਤੇ ਜਾ ਚੁੱਕੇ ਟਵੀਟ 'ਚ ਆਖਿਆ ਕਿ ਨੌਜਵਾਨਾਂ ਅਤੇ ਸੱਚ ਦੇ ਨਾਲ ਖੜ੍ਹੇ ਹੋਣ ਲਈ ਦੀਪਿਕਾ ਪਾਦੁਕੋਣ ਦੀ ਤਰੀਫ ਕੀਤੀ ਜਾਣੀ ਚਾਹੀਦੀ ਹੈ। ਆਪਣੇ ਮੁਸ਼ਕਿਲ ਸਮੇਂ 'ਚ ਸਾਬਿਤ ਕੀਤਾ ਹੈ ਕਿ ਤੁਸੀਂ ਇਕ ਬਹਾਦਰ ਸ਼ਖਸੀਅਸ ਹੋ। ਤੁਸੀਂ ਇੱਜ਼ਤ ਹਾਸਲ ਕੀਤੀ ਹੈ। ਇਨਸਾਨੀਅਤ ਸਾਰੀਆਂ ਚੀਜ਼ਾਂ ਤੋਂ ਉੱਪਰ ਹੈ। ਪਾਦੁਕੋਣ ਜੇ. ਐੱਨ. ਯੂ. ਹਮਲੇ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਦੇ ਨਾਲ ਇਕਜੁੱਟਤਾ ਪ੍ਰਕਟ ਕਰਨ ਲਈ ਮੰਗਲਵਾਰ ਸ਼ਾਮ ਅਚਾਨਕ ਯੂਨੀਵਰਸਿਟੀ ਪਰਿਸਰ ਪਹੁੰਚ ਗਈ ਸੀ।


Khushdeep Jassi

Content Editor

Related News