ਸੜਕ ਕਿਨਾਰੇ ਰੀਲ ਬਣਾ ਰਹੇ 4 ਲੜਕਿਆਂ ਨਾਲ ਵਾਪਰਿਆ ਦਰਦਨਾਕ ਹਾਦਸਾ, ਮੌਤ

Tuesday, Jun 13, 2023 - 08:47 PM (IST)

ਸੜਕ ਕਿਨਾਰੇ ਰੀਲ ਬਣਾ ਰਹੇ 4 ਲੜਕਿਆਂ ਨਾਲ ਵਾਪਰਿਆ ਦਰਦਨਾਕ ਹਾਦਸਾ, ਮੌਤ

ਕੋਰਬਾ (ਭਾਸ਼ਾ)-ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ’ਚ ਸੜਕ ਕਿਨਾਰੇ ਬੈਠ ਕੇ ਗੱਲਾਂ ਕਰ ਰਹੇ 4 ਲੜਕਿਆਂ ਦੀ ਟਰੱਕ ਨਾਲ ਕੁਚਲ ਕੇ ਮੌਤ ਹੋ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪਾਲੀ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਚੈਤਮਾ ਨੇੜੇ ਨੈਸ਼ਨਲ ਹਾਈਵੇ ਨੰਬਰ 130 ’ਤੇ ਟਰੱਕ ਹੇਠ ਆਉਣ ਕਾਰਨ ਨਿਤੇਸ਼ ਕੁਮਾਰ ਪਟੇਲ (17), ਨਿਰਮਲ ਸਿੰਘ ਟੇਕਾਮ (16), ਯਸ਼ਵੰਤ ਕੁਮਾਰ ਪਟੇਲ (17) ਅਤੇ ਪ੍ਰਕਾਸ਼ ਕੁਮਾਰ ਪ੍ਰਜਾਪਤੀ (17 ) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਦੇਰ ਰਾਤ ਚਾਰੇ ਲੜਕੇ ਸੜਕ ਦੇ ਕਿਨਾਰੇ ਬੈਠ ਕੇ ਮੋਬਾਈਲ ’ਤੇ ਰੀਲ ਬਣਾ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਇਨ੍ਹਾਂ ’ਚੋਂ 2 ਲੜਕੇ ਸੜਕ ਦੇ ਕਿਨਾਰੇ ਹੇਠਾਂ ਬੈਠੇ ਸਨ ਅਤੇ 2 ਹੋਰ ਮੋਟਰਸਾਈਕਲ ’ਤੇ ਸਨ। ਇਸ ਦੌਰਾਨ ਉੱਥੋਂ ਲੰਘ ਰਹੇ ਇਕ ਟਰੱਕ ਨੇ ਉਨ੍ਹਾਂ ਨੂੰ ਕੁਚਲ ਦਿੱਤਾ, ਜਿਸ ਕਾਰਨ 3 ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ, ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਨੇ ਵੀ ਦਮ ਤੋੜ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਕੈਬਨਿਟ ਮੰਤਰੀ ਧਾਲੀਵਾਲ ਨੇ ਕੇਂਦਰੀ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਦਿੱਤਾ ਮੰਗ-ਪੱਤਰ, ਕੀਤੀ ਇਹ ਮੰਗ


author

Manoj

Content Editor

Related News