ਟ੍ਰੇਨ ਚੋਂ ਡਿੱਗ ਕੇ ਵੈਸ਼ਣੋ ਦੇਵੀ ਯਾਤਰੀ ਦੀ ਮੌਤ

Tuesday, Oct 24, 2017 - 04:22 PM (IST)

ਟ੍ਰੇਨ ਚੋਂ ਡਿੱਗ ਕੇ ਵੈਸ਼ਣੋ ਦੇਵੀ ਯਾਤਰੀ ਦੀ ਮੌਤ

ਜੰਮੂ— ਵੈਸ਼ਣੋ ਦੇਵੀ ਯਾਤਰਾ 'ਤੇ ਜਾ ਰਹੇ ਨੌਜਵਾਨ ਦੀ ਟ੍ਰੇਨ ਚੋਂ ਡਿੱਗ ਕੇ ਮੌਤ ਹੋ ਗਈ ਹੈ। ਮ੍ਰਿਤਕ ਦਾ ਨਾਮ ਅਨੰਦ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਵੈਸ਼ਣੋ ਦੇਵੀ ਯਾਤਰਾ ਲਈ ਕਟਰਾ ਜਾ ਰਿਹਾ ਸੀ। ਉਹ ਟ੍ਰੇਨ ਦੇ ਜਨਰਲ ਕੋਚ 'ਚ ਖੜ੍ਹਿਆ ਹੋਇਆ ਸੀ ਉਸ ਦਾ ਹੱਥ ਤਿਲਕ ਗਿਆ ਅਤੇ ਉਹ ਟ੍ਰੇਨ ਚੋਂ ਬਾਹਰ ਡਿੱਗ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਹਾਦਸਾ ਉਧਮਪੁਰ ਜ਼ਿਲੇ 'ਚ ਹੋਇਆ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ।
ਅਧਿਕਾਰੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਲਾਸ਼ ਨੂੰ ਉਸ ਦੇ ਘਰਦਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਯਾਤਰਾ ਦੇ ਸਮੇਂ ਮ੍ਰਿਤਕ ਅਨੰਦ ਦਾ ਪਰਿਵਾਰ ਵੀ ਉਸ ਦੇ ਨਾਲ ਹੀ ਸੀ।


Related News