ਕਸ਼ਮੀਰ ''ਚ ਪੈਡਲ ਫਾਰ ਪੀਸ : ਨੌਜਵਾਨ ਸ਼ਾਂਤੀ, ਉੱਨਤੀ ਅਤੇ ਭਾਈਚਾਰੇ ਦੇ ਮੈਸੇਂਜਰ
Wednesday, Oct 14, 2020 - 01:55 AM (IST)
ਸ਼੍ਰੀਨਗਰ : ਜੰਮੂ-ਕਸ਼ਮੀਰ ਪੁਲਸ ਵਲੋਂ ਆਯੋਜਿਤ ‘ਪੈਡਲ ਫਾਰ ਪੀਸ’ ਸਾਈਕਲ ਮੁਕਾਬਲੇ 'ਚ ਜੇਤੂ ਖਿਡਾਰੀਆਂ ਨੂੰ ਇਨਾਮ ਪ੍ਰਦਾਨ ਕਰਦੇ ਹੋਏ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਪੈਡਲ ਫਾਰ ਪੀਸ ਸਿਰਫ ਰੇਸ ਨਹੀਂ ਹੈ, ਸਗੋਂ ਸ਼ਾਂਤੀ, ਉੱਨਤੀ ਅਤੇ ਭਾਈਚਾਰੇ ਦਾ ਪ੍ਰਤੀਕ ਹੈ ਅਤੇ ਜਦੋਂ 400-500 ਜਵਾਨ ਸਾਈਕਲ ਦੇ ਨਾਲ ਸ਼ਾਮਲ ਹੋਏ ਤਾਂ ਉਨ੍ਹਾਂ ਨੇ ਸਿਰਫ ਰੇਸ ਪੂਰੀ ਨਹੀਂ ਕੀਤੀ ਸਗੋਂ ਸ਼ਾਂਤੀ, ਉੱਨਤੀ ਅਤੇ ਭਾਈਚਾਰੇ ਦੇ ਮੈਸੇਂਜਰ ਬਣੇ।
ਉਪ ਰਾਜਪਾਲ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦੇ ਜ਼ਰੀਏ ਸ਼ਾਂਤੀ, ਉੱਨਤੀ ਅਤੇ ਨੌਜਵਾਨਾਂ ਨੂੰ ਤਾਕਤਵਰ ਬਣਾਇਆ ਜਾ ਸਕਦਾ ਹੈ ਅਤੇ ਉਨ੍ਹਾਂ 'ਚ ਖੇਡ ਭਾਵਨਾ ਦੇ ਨਾਲ ਚਰਿੱਤਰ ਨਿਰਮਾਣ ਵੀ ਹੁੰਦਾ ਹੈ। ਅਜਿਹੇ ਸਮਾਗਮਾਂ ਨਾਲ ਨੌਜਵਾਨ ਆਪਣੀ ਐਨਰਜੀ ਨੂੰ ਸਹੀ ਦਿਸ਼ਾ ਅਤੇ ਸਕਾਰਾਤਮਕ ਸਰਗਰਮੀਆਂ 'ਚ ਲਗਾ ਸਕਦੇ ਹਨ।
ਇਸ ਮੁਕਾਬਲੇ 'ਚ 500 ਤੋਂ ਜ਼ਿਆਦਾ ਨੌਜਵਾਨਾਂ ਨੇ ਸਾਈਕਲ ਰੇਸ 'ਚ ਹਿੱਸਾ ਲਿਆ ਜਿਸ 'ਚ 4 ਸ਼੍ਰੇਣੀਆਂ ਸਭ ਜੂਨੀਅਰ, ਜੂਨੀਅਰ, ਸੀਨੀਅਰ ਅਤੇ ਵੈਟਰਨ ਸ਼੍ਰੇਣੀਆਂ ਬਣਾਈਆਂ ਗਈਆਂ ਸਨ। ਸਾਈਕਲ ਸਵਾਰਾਂ ਨੇ ਉਤਸ਼ਾਹ ਨਾਲ 24 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਿਸ 'ਚ ਸ਼੍ਰੀਨਗਰ ਸ਼ਹਿਰ ਦੇ ਖੂਬਸੂਰਤ ਨਜ਼ਾਰੇ ਵਾਲੇ ਸਥਾਨਾਂ ਤੋਂ ਲੰਘੇ। ਉਪ ਰਾਜਪਾਲ ਨੇ ਜੰਮੂ-ਕਸ਼ਮੀਰ ਪੁਲਸ ਦੀਆਂ ਕੋਸ਼ਿਸ਼ਾਂ ਦੀ ਤਾਰੀਫ਼ ਕੀਤੀ ਜੋ ਨੌਜਵਾਨਾਂ ਨੂੰ ਸਕਾਰਾਤਮਕ ਸਰਗਰਮੀਆਂ 'ਚ ਸ਼ਾਮਲ ਹੋਣ ਅਤੇ ਖੇਡ ਸਰਗਰਮੀਆਂ 'ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਹੀ ਹੈ ਅਤੇ ਜੰਮੂ-ਕਸ਼ਮੀਰ ਪੁਲਸ ਦੇ ਜਵਾਨ ਲੋਕਾਂ ਦੇ ਕਲਿਆਣ 'ਚ ਸਹਿਯੋਗ ਕਰ ਰਹੇ ਹਨ।