ਪੀਏਸੀ ਨੌਜਵਾਨ ਨੇ ਫਾਹਾ ਲੈ ਕੀਤੀ ਖੁਦਕੁਸ਼ੀ

Monday, Jun 26, 2017 - 02:59 AM (IST)

ਪੀਏਸੀ ਨੌਜਵਾਨ ਨੇ ਫਾਹਾ ਲੈ ਕੀਤੀ ਖੁਦਕੁਸ਼ੀ

ਬਰੇਲੀ— ਅਠਵੀਂ ਵਾਹਨੀ ਪੀਏਸੀ ਨੌਜਵਾਨ ਨੇ ਆਪਣੀ ਬੈਰਕ ਦੇ ਪੱਖੇ 'ਚ ਚਾਦਰ ਦਾ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਰਾਤ ਨੂੰ ਡਉਟੀ 'ਤੇ ਨਾ ਪਹੁਚਣ ਕਾਰਨ ਨੌਜਵਾਨ ਦੀ ਖੌਜ ਕੀਤੀ ਗਈ, ਇਸ ਦੌਰਾਨ ਉਸ ਦੀ ਲਾਸ਼ ਬੈਰਕ 'ਚ ਲਟਕਦੀ ਹੋਈ ਮਿਲੀ। 
ਪੁਲਸ ਸੂਤਰਾਂ ਮੁਤਾਬਕ ਇਹ ਜਾਣਕਾਰੀ ਹੈ ਕਿ ਬਿਲਹੌਰ ਦੇ ਅਲੀਪੁਰ ਦਾ 24 ਸਾਲਾਂ ਦਾ ਗੌਰਵ ਤਿਵਾਰੀ 2016 'ਚ ਪੀਏਸੀ 'ਚ ਭਰਤੀ ਹੋਇਆ ਸੀ, ਉਸ ਦੀ ਬਰੇਲੀ ਅਠਵੀਂ ਵਾਹਨੀ ਪੀਏਸੀ 'ਚ ਡਿਉਟੀ ਸੀ। ਉਸ ਨੇ ਆਪਣੇ ਸਾਥਿਆਂ ਨਾਲ ਰੋਟੀ ਖਾਦੀ ਅਤੇ ਬੈਰਕ ਵੱਲ ਨੂੰ ਮੁੜ ਗਿਆ। ਇਸ ਤੋਂ ਬਾਅਦ ਉਸ ਬਾਰੇ ਕੋਈ ਵੀ ਜਾਣਕਾਰੀ ਪ੍ਰਾਪਤ ਨਾ ਹੋਈ। ਦੇਰ ਰਾਤ ਨੂੰ ਗੌਰਵ ਦੀ ਖੌਜ ਕੀਤੀ ਗਈ ਤਾਂ ਉਸ ਦੀ ਲਾਸ਼ ਬੈਰਕ 'ਚ ਚਾਦਰ ਦੇ ਫੰਦੇ ਸਹਾਰੇ ਫਾਹਾ ਲੈਂਦੇ ਪੱਖੇ ਨਾਲ ਲਟਕਦੀ ਹੋਈ ਮਿਲੀ। 
ਮੌਕੇ 'ਤੇ ਪੁਜੇ ਡਿਪਟੀ ਕਮਾਨ ਅਫਸਰ ਸ਼ੋਇਬ ਇਕਬਾਲ ਨੇ ਕੈਂਟ ਪੁਲਸ ਨੂੰ ਜਾਣਕਾਰੀ ਦਿੱਤੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਕਰ ਕੇ ਪੜਤਾਲ ਸ਼ੁਰੂ ਕੀਤੀ। ਪੀਏਸੀ ਡਿਪਟੀ ਕਮਾਨ ਅਫਸਰ ਸ਼ੋਇਬ ਨੇ ਦੱਸਿਆ ਕਿ ਜਿਸ ਬੈਰਕ 'ਚ ਨੌਜਵਾਨ ਨੇ ਖੁਦਕੁਸ਼ੀ ਕੀਤੀ, ਉਸ ਨੂੰ ਪੁਲਸ ਨੇ ਸੀਲ ਕਰ ਦਿੱਤਾ ਹੈ। ਫਿਲਹਾਲ ਖੁਦਖੁਸ਼ੀ ਦੇ ਕਾਰਨਾਂ ਦੀ ਜਾਣਕਾਰੀ ਹਜੇ ਪ੍ਰਾਪਤ ਨਹੀ ਹੋਈ ਹੈ।


Related News