ਏਅਰਸੈਲ-ਮੈਕਸਿਸ ਮਾਮਲਾ : ਚਿਦੰਬਰਮ ਈ.ਡੀ. ਨਾਲ ਜਾਂਚ ''ਚ ਨਹੀਂ ਕਰ ਰਹੇ ਸਹਿਯੋਗ

Wednesday, Oct 31, 2018 - 06:35 PM (IST)

ਨਵੀਂ ਦਿੱਲੀ— ਏਅਰਸੈਲ-ਮੈਕਸਿਸ ਧਨ ਸੋਧ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਕਾਂਗਰਸੀ ਨੇਤਾ ਪੀ. ਚਿਦੰਬਰਮ ਦੀ ਪੇਸ਼ਗੀ ਜ਼ਮਾਨਤ ਦਾ ਵਿਰੋਧ ਕੀਤਾ ਤੇ ਕੋਰਟ ਤੋਂ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਚਿਦੰਬਰਮ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ 'ਤੇ ਆਪਣਾ ਜਵਾਬ ਦਰਜ ਕਰਦੇ ਹੋਏ ਈ.ਡੀ. ਨੇ ਕਿਹਾ ਕਿ ਟਾਲ-ਮਟੋਲ ਵਾਲੇ ਰਵੱਈਏ ਤੇ ਕਾਇਮ ਹਨ ਤੇ ਜਾਂਚ 'ਚ ਸਹਿਯੋਗ ਨਹੀਂ ਕਰ ਰਹੇ ਹਨ।
ਦੱਸ ਦਈਏ ਕਿ ਚਿਦੰਬਰਮ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ 'ਤੇ ਵੀਰਵਾਰ ਨੂੰ ਸਪੈਸ਼ਲ ਜੱਜ ਓ.ਪੀ. ਸੈਨੀ ਦੀ ਅਦਾਲਤ ਸੁਣਵਾਈ ਕਰੇਗੀ। ਕੋਰਟ ਨੇ 8 ਅਕਤੂਬਰ ਨੂੰ ਚਿਦੰਬਰਮ ਤੇ ਉਨ੍ਹਾਂ ਦੇ ਬੇਟੇ ਕਾਰਤਿਕ ਨੂੰ ਗ੍ਰਿਫਾਤਰੀ ਤੋਂ ਅੰਤਰਿਮ ਸੁਰੱਖਿਆ ਦੀ ਮਿਆਦ ਨੂੰ 1 ਨਵੰਬਰ ਤਕ ਵਧਾ ਦਿੱਤਾ ਸੀ। ਚਿਦੰਬਰਮ ਨੇ ਇਸ ਸਾਲ 30 ਮਈ ਨੂੰ ਗ੍ਰਿਫਤਾਰੀ ਤੋਂ ਰਾਹਤ ਲਈ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਮੌਕਿਆਂ 'ਤੇ ਕੋਰਟ ਤੋਂ ਰਾਹਤ ਮਿਲ ਚੁੱਕੀ ਹੈ।


Related News