ਪ੍ਰਵਾਸੀ ਮਜ਼ਦੂਰਾਂ ਦੀ ਮੌਤ ''ਤੇ ਮਗਰਮੱਛ ਦੇ ਹੰਝੂ ਵਹਾ ਰਿਹਾ ਹੈ ਕੇਂਦਰ : ਚਿਦਾਂਬਰਮ

Saturday, May 09, 2020 - 06:33 PM (IST)

ਪ੍ਰਵਾਸੀ ਮਜ਼ਦੂਰਾਂ ਦੀ ਮੌਤ ''ਤੇ ਮਗਰਮੱਛ ਦੇ ਹੰਝੂ ਵਹਾ ਰਿਹਾ ਹੈ ਕੇਂਦਰ : ਚਿਦਾਂਬਰਮ

ਨਵੀਂ ਦਿੱਲੀ (ਵਾਰਤਾ)- ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਕੇਂਦਰ ਅਤੇ ਵੱਖ-ਵੱਖ ਰਾਜ ਸਰਕਾਰਾਂ 'ਤੇ ਕਾਂਗਰਸ ਦੀ ਚਿਤਾਵਨੀ ਨੂੰ ਅਣਦੇਖਾ ਕੀਤੇ ਜਾਣ ਦਾ ਦੋਸ਼ ਲਗਾਉਂਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਮਹਾਰਾਸ਼ਟਰ 'ਚ ਪ੍ਰਵਾਸੀ ਮਜ਼ਦੂਰਾਂ ਦੀ ਮਾਲ ਗੱਡੀ ਨਾਲ ਕੱਟ ਕੇ ਮਰਨ ਦੀ ਘਟਨਾ 'ਤੇ ਮਗਰਮੱਛ ਦੇ ਹੰਝੂ ਵਹਾ ਰਹੀ ਹੈ।

PunjabKesariਚਿਦਾਂਬਰਮ ਨੇ ਟਵੀਟ ਕਰ ਕੇ ਕਿਹਾ,''ਕਾਂਗਰਸ ਨੇ ਪਹਿਲਾਂ ਹੀ ਲਾਕਡਾਊਨ ਦੌਰਾਨ ਰੋਜ਼ਗਾਰ, ਪੈਸੇ ਅਤੇ ਅਨਾਜ ਦੇ ਸੰਕਟ ਦਾ ਸਾਹਮਣਾ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਦਾ ਮੁੱਦਾ ਚੁੱਕਿਆ ਸੀ। ਕਾਂਗਰਸ ਨੇ ਗਰੀਬ ਪਰਿਵਾਰਾਂ ਨੂੰ ਨਕਦ ਅਤੇ ਅਨਾਜ ਦਿੱਤੇ ਜਾਣ ਦੀ ਮੰਗ ਵੀ ਰੱਖੀ ਸੀ, ਜਿਸ ਦਾ ਫਾਇਦਾ ਪ੍ਰਵਾਸੀ ਮਜ਼ੂਦਰਾਂ ਨੂੰ ਵੀ ਮਿਲਦਾ। ਸਰਕਾਰਾਂ ਨੇ ਸਾਡੀ ਅਪੀਲ 'ਤੇ ਧਿਆਨ ਨਹੀਂ ਦਿੱਤਾ। ਕਾਂਗਰਸ ਨੇ ਹੀ ਪਹਿਲੇ-ਪਹਿਲ ਮੰਗ ਕੀਤੀ ਸੀ ਕਿ ਆਪਣੇ ਗ੍ਰਹਿ ਰਾਜਾਂ ਨੂੰ ਵਾਪਸ ਜਾਣ ਦੇ ਇਛੁੱਕ ਪ੍ਰਵਾਸੀ ਮਜ਼ਦੂਰਾਂ ਲਈ ਇਸ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ।''


author

DIsha

Content Editor

Related News