ਚਿਦਾਂਬਰਮ ਦਾ ਤਿੱਖਾ ਸ਼ਬਦੀ ਹਮਲਾ- ਮੋਦੀ ਸਾਨੂੰ ਬੇਵਕੂਫ ਸਮਝਦੇ ਹਨ

04/28/2019 3:31:16 PM

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਜਾਤ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿੱਪਣੀ ਅਤੇ ਖੁਦ ਨੂੰ ਚਾਹਵਾਲਾ ਦੱਸਣ 'ਤੇ ਤਿੱਖੀ ਆਲੋਚਨਾ ਕੀਤੀ। ਚਿਦਾਂਬਰਮ ਨੇ ਪੀ. ਐੱਮ. ਮੋਦੀ ਨੂੰ ਪੁੱਛਿਆ ਕਿ ਕੀ ਉਹ ਲੋਕਾਂ ਨੂੰ ਬੇਵਕੂਫ ਸਮਝਦੇ ਹਨ ਕਿ ਉਨ੍ਹਾਂ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ। ਚਿਦਾਂਬਰਮ ਦਾ ਇਹ ਤਿੱਖਾ ਸ਼ਬਦੀ ਹਮਲਾ ਮੋਦੀ ਦੇ ਇਕ ਦਿਨ ਪਹਿਲਾਂ ਦਿੱਤੇ ਗਏ ਬਿਆਨ 'ਤੇ ਸਾਹਮਣੇ ਆਇਆ ਹੈ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੰਨੌਜ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਉਹ ਜਾਤ ਦੀ ਸਿਆਸਤ ਵਿਚ ਯਕੀਨ ਨਹੀਂ ਕਰਦੇ। ਇਸ 'ਤੇ ਚਿਦਾਂਬਰਮ ਨੇ ਟਵੀਟ ਕੀਤਾ, ''ਨਰਿੰਦਰ ਮੋਦੀ ਪਹਿਲੇ ਵਿਅਕਤੀ ਹਨ, ਜਿਨ੍ਹਾਂ ਨੇ ਆਪਣੀ ਜਾਤ ਦੱਸ ਕੇ ਪ੍ਰਚਾਰ ਕੀਤਾ ਸੀ : 'ਮੈਂ ਓ. ਬੀ. ਸੀ. ਹਾਂ'। ਹੁਣ ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਕੋਈ ਜਾਤ ਨਹੀਂ ਹੈ।''

ਉਨ੍ਹਾਂ ਨੇ ਕਿਹਾ, ''2014 ਵਿਚ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਵਾਰ-ਵਾਰ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ 'ਤੇ ਮਾਣ ਹੈ ਕਿ ਲੋਕਾਂ ਨੇ ਇਕ ਚਾਹ ਵਾਲੇ ਨੂੰ ਪ੍ਰਧਾਨ ਮੰਤਰੀ ਬਣਾਇਆ। ਹੁਣ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਖੁਦ ਨੂੰ ਕਦੇ ਚਾਹ ਵਾਲਾ ਨਹੀਂ ਦੱਸਿਆ।'' ਉਨ੍ਹਾਂ ਨੇ ਪੁੱਛਿਆ, ''ਪ੍ਰਧਾਨ ਮੰਤਰੀ ਨੇ ਸਾਨੂੰ ਕੀ ਸਮਝ ਰੱਖਿਆ ਹੈ? ਬੇਵਕੂਫ ਜਿਨ੍ਹਾਂ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ।''

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਕੰਨੌਜ ਦੀ ਚੋਣਾਵੀ ਰੈਲੀ ਵਿਚ ਕਿਹਾ ਸੀ, ''ਮਾਇਆਵਤੀ ਜੀ, ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੈਨੂੰ ਜਾਤੀਗਤ ਸਿਆਸਤ ਵਿਚ ਨਾ ਘੜੀਸੋ, 130 ਕਰੋੜ ਲੋਕ ਮੇਰਾ ਪਰਿਵਾਰ ਹੈ।'' ਇਹ ਦੇਸ਼ ਮੇਰੀ ਜਾਤ ਨਹੀਂ ਜਾਣਦਾ ਸੀ, ਜਦੋਂ ਤਕ ਮੇਰੇ ਆਲੋਚਕਾਂ ਨੇ ਮੈਨੂੰ ਗਾਲ੍ਹਾਂ ਨਹੀਂ ਕੱਢੀਆਂ ਸਨ। ਮੈਂ ਮਾਇਆਵਤੀ ਜੀ, ਅਖਿਲੇਸ਼ ਜੀ, ਕਾਂਗਰਸ ਦੇ ਲੋਕਾਂ ਅਤੇ 'ਮਹਾਮਿਲਾਵਟੀ' ਦਾ ਸ਼ੁੱਕਰਗੁਜ਼ਾਰ ਹਾਂ ਕਿ ਉਹ ਮੇਰੀ ਜਾਤ 'ਤੇ ਚਰਚਾ ਕਰ ਰਹੇ ਹਨ। ਮੇਰਾ ਮੰਨਣਾ ਹੈ ਕਿ ਪਿਛੜੀ ਜਾਤ 'ਚ ਜਨਮ ਲੈਣਾ ਦੇਸ਼ ਦੀ ਸੇਵਾ ਕਰਨ ਦਾ ਇਕ ਮੌਕਾ ਹੈ।


Tanu

Content Editor

Related News