ਤਪਦੀ ਗਰਮੀ ਨਾਲ ਓਜ਼ੋਨ ਦਾ ਪੱਧਰ ਵਧਿਆ, ਸਿਹਤ ਨੂੰ ਗੰਭੀਰ ਖਤਰਾ : ਅਧਿਐਨ

Thursday, Jun 20, 2019 - 02:06 AM (IST)

ਤਪਦੀ ਗਰਮੀ ਨਾਲ ਓਜ਼ੋਨ ਦਾ ਪੱਧਰ ਵਧਿਆ, ਸਿਹਤ ਨੂੰ ਗੰਭੀਰ ਖਤਰਾ : ਅਧਿਐਨ

ਨਵੀਂ ਦਿੱਲੀ–ਰਾਸ਼ਟਰੀ ਰਾਜਧਾਨੀ ਵਿਚ ਇਸ ਵਾਰ ਭਿਆਨਕ ਗਰਮੀ ਕਾਰਨ ਓਜ਼ੋਨ ਦਾ ਪੱਧਰ ਕਈ ਗੁਣਾ ਵਧ ਗਿਆ, ਜਿਸਕਾਰਨ ਲੋਕਾਂ ਦੀਸਿਹਤ ਨੂੰ ਗੰਭੀਰ ਖਤਰਾ ਹੋ ਸਕਦਾ ਹੈ। ਇਕਅਧਿਐਨ ਵਿਚ ਬੁੱਧਵਾਰ ਨੂੰ ਉਕਤ ਜਾਣਕਾਰੀ ਦਿੱਤੀ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਵਲੋਂ ਰੋਜ਼ ਜਾਰੀ ਹੋਣ ਵਾਲੇ ਹਵਾ ਗੁਣਵੱਤਾ ਸੂਚਕਅੰਕ (ਏ. ਕਿਊ. ਆਈ.) ਅਨੁਸਾਰ ਓਜ਼ੋਨ ਪਾਰਟੀਕੁਲੇਟ ਨਾਲ ਇਕ ਪ੍ਰਮੁੱਖ ਪ੍ਰਦੂਸ਼ਿਤ ਦੇ ਤੌਰ 'ਤੇ ਉਭਰੇ ਹਨ, ਖਾਸ ਤੌਰ 'ਤੇ ਦਿੱਲੀ ਅਤੇ ਐੱਨ. ਸੀ. ਆਰ. ਇਲਾਕਿਆਂ 'ਚ। ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀ. ਐੱਸ. ਈ.) ਨੇ ਕਿਹਾ ਕਿ ਏ. ਕਿਊ.ਆਈ. ਅਨੁਸਾਰ ਇਕ ਅਪ੍ਰੈਲ ਤੋਂ 5 ਜੂਨ 2019 ਦੌਰਾਨ 28 ਦਿਨਾਂ ਤੱਕ ਓਜ਼ੋਨ ਪਾਰਟੀਕੁਲੇਟ ਮੈਟਰ ਨਾਲ ਇਕ ਪ੍ਰਮੁੱਖ ਪ੍ਰਦੂਸ਼ਿਤ ਰਿਹਾ ਜੋ ਕਾਫੀ ਹੈਰਾਨ ਕਰਨ ਵਾਲਾ ਹੈ।


author

Karan Kumar

Content Editor

Related News