ShaadiDotcom ਦੇ CEO ਨੇ OYO ਤੋਂ ਮੰਗਿਆ ਡਿਸਕਾਊਂਟ ਕੋਡ, ਲੋਕ ਬੋਲੇ-Naughty...
Tuesday, Jan 07, 2025 - 04:53 PM (IST)
ਵੈਂਡ ਡੈਸਕ: OYO ਨੇ ਆਪਣੀ ਚੈੱਕ-ਇਨ ਨੀਤੀ ਬਦਲ ਦਿੱਤੀ ਹੈ ਅਤੇ ਅਣਵਿਆਹੇ ਜੋੜਿਆਂ ਲਈ ਨਵੀਆਂ ਸ਼ਰਤਾਂ ਲਗਾਈਆਂ ਹਨ। ਇਸ ਤਹਿਤ ਹੁਣ ਜੋੜਿਆਂ ਨੂੰ ਹੋਟਲ 'ਚ ਚੈੱਕ-ਇਨ ਕਰਨ ਲਈ ਆਪਣੇ ਰਿਸ਼ਤੇ ਦਾ ਸਬੂਤ ਦੇਣਾ ਹੋਵੇਗਾ। ਇਹ ਨਿਯਮ ਆਨਲਾਈਨ ਅਤੇ ਆਫਲਾਈਨ ਬੁਕਿੰਗ ਦੋਵਾਂ 'ਤੇ ਲਾਗੂ ਹੋਵੇਗਾ। ਕੰਪਨੀ ਨੇ ਆਪਣੇ ਸਾਥੀ ਹੋਟਲਾਂ ਨੂੰ ਸਥਾਨਕ ਸਮਾਜਿਕ ਸੰਵੇਦਨਸ਼ੀਲਤਾ ਦੇ ਆਧਾਰ 'ਤੇ ਜੋੜਿਆਂ ਦੀ ਬੁਕਿੰਗ ਨੂੰ ਰੱਦ ਕਰਨ ਦਾ ਅਧਿਕਾਰ ਦਿੱਤਾ ਹੈ।
ਇਹ ਵੀ ਪੜ੍ਹੋ : ਮੁੜ ਲਾਕਡਾਊਨ ਦੀ ਤਿਆਰੀ! ਕੇਂਦਰੀ ਸਿਹਤ ਮੰਤਰੀ ਵੱਲੋਂ HMPV ਲਈ ਅਲਰਟ ਜਾਰੀ
OYO ਦੀ ਇਸ ਨਵੀਂ ਨੀਤੀ ਨੇ ਸੋਸ਼ਲ ਮੀਡੀਆ 'ਤੇ ਬਹਿਸ ਅਤੇ ਮੀਮਜ਼ ਦਾ ਹੜ੍ਹ ਪੈਦਾ ਕਰ ਦਿੱਤਾ ਹੈ। ਸ਼ਾਦੀ ਡਾਟ ਕਾਮ ਦੇ ਸੰਸਥਾਪਕ ਅਨੁਪਮ ਮਿੱਤਲ ਨੇ ਵੀ ਇਸ ਮਾਮਲੇ 'ਤੇ ਮਜ਼ਾਕੀਆ ਪ੍ਰਤੀਕਿਰਿਆ ਦਿੱਤੀ, ਜੋ ਹੁਣ ਚਰਚਾ ਦਾ ਵਿਸ਼ਾ ਬਣ ਗਈ ਹੈ।
ਅਨੁਪਮ ਮਿੱਤਲ ਦਾ ਟਵੀਟ ਤੇ ਵਾਇਰਲ ਪ੍ਰਤੀਕਿਰਿਆਵਾਂ
Shaadi.com ਦੇ ਸੰਸਥਾਪਕ ਅਨੁਪਮ ਮਿੱਤਲ ਨੇ ਮਾਈਕ੍ਰੋਬਲਾਗਿੰਗ ਪਲੇਟਫਾਰਮ X 'ਤੇ OYO ਦੇ CEO ਰਿਤੇਸ਼ ਅਗਰਵਾਲ ਨੂੰ ਟੈਗ ਕੀਤਾ ਅਤੇ ਲਿਖਿਆ, "ਹੁਣ 'OYO' Shaadi.com 'ਤੇ ਡਿਸਕਾਊਂਟ ਕੋਡ ਬਣਦਾ ਹੈ। ਤੁਸੀਂ ਕੀ ਕਹਿੰਦੇ ਹੋ, ਰਿਤੇਸ਼?" ਉਨ੍ਹਾਂ ਦਾ ਇਹ ਮਜ਼ਾਕੀਆ ਟਵੀਟ ਤੇਜ਼ੀ ਨਾਲ ਵਾਇਰਲ ਹੋ ਗਿਆ।
Ab toh @ShaadiDotCom par ‘OYO’ discount code banta hai. Whatsay @riteshagar ? 👊🏼
— Anupam Mittal (@AnupamMittal) January 6, 2025
ਇਹ ਵੀ ਪੜ੍ਹੋ : ਹੁਣ ਇਸ ਸੂਬੇ 'ਚ HMPV ਵਾਇਰਸ ਦਾ ਅਲਰਟ ਜਾਰੀ, ਜਾਣੋਂ ਲੱਛਣ ਤੇ ਬਚਣ ਦੇ ਤਰੀਕੇ
ਇਸ 'ਤੇ ਯੂਜ਼ਰਸ ਨੇ ਮਜ਼ਾਕੀਆ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਕਿਸੇ ਨੇ ਲਿਖਿਆ, “OYO Naughty Anupam” ਨਾਮ ਦਾ ਡਿਸਕਾਊਂਟ ਕੋਡ ਬਣਾਓ, ਜਦੋਂ ਕਿ ਕਿਸੇ ਨੇ OYO ਪ੍ਰਾਪਰਟੀਜ਼ 'ਤੇ ਨਵੇਂ ਵਿਆਹੇ ਜੋੜਿਆਂ ਲਈ ਹਨੀਮੂਨ ਦੀਆਂ ਪਹਿਲੀਆਂ ਦੋ ਰਾਤਾਂ ਮੁਫਤ ਕਰਨ ਦਾ ਸੁਝਾਅ ਦਿੱਤਾ।
OYO ਦੀ ਨਵੀਂ ਨੀਤੀ 'ਤੇ ਕੰਪਨੀ ਦਾ ਬਿਆਨ
OYO ਨੇ ਐਤਵਾਰ ਨੂੰ ਆਪਣੇ ਪਾਰਟਨਰ ਹੋਟਲਾਂ ਲਈ ਨਵੀਂ ਨੀਤੀ ਦਾ ਐਲਾਨ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਹੋਟਲ ਹੁਣ ਸਥਾਨਕ ਸਮਾਜਿਕ ਨਿਯਮਾਂ ਅਤੇ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਜੋੜਿਆਂ ਦੀ ਬੁਕਿੰਗ ਨੂੰ ਸਵੀਕਾਰ ਜਾਂ ਅਸਵੀਕਾਰ ਕਰ ਸਕਦੇ ਹਨ। ਇਸ ਤਹਿਤ ਜੋੜਿਆਂ ਨੂੰ ਚੈੱਕ-ਇਨ ਦੇ ਸਮੇਂ ਆਪਣੇ ਰਿਸ਼ਤੇ ਦਾ ਸਬੂਤ ਪੇਸ਼ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਕੈਨੇਡੀਅਨ PM ਜਸਟਿਨ ਟਰੂਡੋ ਦੇ ਅਸਤੀਫੇ ਦਾ ਭਾਰਤ 'ਤੇ ਕੀ ਪਏਗਾ ਅਸਰ?
ਸੋਸ਼ਲ ਮੀਡੀਆ 'ਤੇ ਹੰਗਾਮਾ
ਇਸ ਨਵੀਂ ਨੀਤੀ ਕਾਰਨ ਸੋਸ਼ਲ ਮੀਡੀਆ 'ਤੇ ਕਈ ਮੀਮ ਅਤੇ ਚਰਚਾਵਾਂ ਹੋ ਰਹੀਆਂ ਹਨ। ਲੋਕ ਇਸ 'ਤੇ ਆਪਣੇ ਵਿਚਾਰ ਅਤੇ ਅਨੁਭਵ ਸਾਂਝੇ ਕਰ ਰਹੇ ਹਨ, ਜਿਸ ਕਾਰਨ ਇਹ ਮੁੱਦਾ ਆਨਲਾਈਨ ਕਾਫੀ ਚਰਚਾ 'ਚ ਹੈ।
OYO ਦੀ ਨਵੀਂ ਨੀਤੀ ਦੇ ਨਾਲ, ਹੋਟਲ ਬੁਕਿੰਗ ਵਿੱਚ ਪਾਰਦਰਸ਼ਤਾ ਅਤੇ ਸਮਾਜਿਕ ਸੰਵੇਦਨਸ਼ੀਲਤਾ ਦਾ ਧਿਆਨ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਇਸ ਬਦਲਾਅ ਨੂੰ ਲੈ ਕੇ ਲੋਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ। ਜਿੱਥੇ ਕੁਝ ਲੋਕ ਇਸ ਨੂੰ ਸਕਾਰਾਤਮਕ ਬਦਲਾਅ ਮੰਨ ਰਹੇ ਹਨ, ਉੱਥੇ ਕੁਝ ਲੋਕ ਇਸ ਨੂੰ ਅਣਵਿਆਹੇ ਜੋੜਿਆਂ ਦੀ ਆਜ਼ਾਦੀ 'ਚ ਦਖਲਅੰਦਾਜ਼ੀ ਕਰਾਰ ਦੇ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e