ਐਂਬੂਲੈਂਸ 'ਚ ਖਤਮ ਹੋਈ ਆਕਸੀਜਨ, ਤੜਫ-ਤੜਫ ਕੇ ਕੁੜੀ ਨੇ ਤੋੜਿਆ ਦਮ
Saturday, Mar 08, 2025 - 01:25 PM (IST)

ਗੁਨਾ- ਮਰੀਜ਼ ਲੈ ਕੇ ਜਾ ਰਹੀ ਇਕ ਐਂਬੂਲੈਂਸ 'ਚ ਆਕਸੀਜਨ ਖਤਮ ਹੋ ਗਈ। ਇਸ ਕਾਰਨ 3 ਸਾਲ ਦੀ ਮਾਸੂਮ ਬੱਚੀ ਦੀ ਤੜਫ-ਤੜਫ ਕੇ ਮੌਤ ਹੋ ਗਈ। ਪਰਿਵਾਰ ਨੇ ਦੋਸ਼ ਲਾਇਆ ਕਿ ਐਂਬੂਲੈਂਸ ਵਿਚ ਰੱਖੇ ਆਕਸੀਜਨ ਸਿਲੰਡਰ ਵਿਚ ਆਕਸੀਜਨ ਹੀ ਨਹੀਂ ਸੀ। ਬੱਚੀ ਨੂੰ ਗੁਨਾ ਹਸਪਤਾਲ ਤੋਂ ਭੋਪਾਲ ਰੈਫਰ ਕੀਤਾ ਗਿਆ ਸੀ। ਘਟਨਾ ਮੱਧ ਪ੍ਰਦੇਸ਼ ਦੇ ਗੁਨਾ ਦੀ ਹੈ।
ਇਹ ਵੀ ਪੜ੍ਹੋ- ਮੌਸਮ ਮਾਰੇਗਾ ਪਲਟੀ, ਇਨ੍ਹਾਂ ਸੂਬਿਆਂ 'ਚ ਹਨ੍ਹੇਰੀ-ਤੂਫ਼ਾਨ ਅਤੇ ਮੀਂਹ ਦਾ ਅਲਰਟ
ਬੱਚੀ ਨੂੰ ਕੀਤਾ ਗਿਆ ਸੀ ਭੋਪਾਲ ਰੈਫਰ
ਦਰਅਸਲ ਗੁਨਾ ਜ਼ਿਲ੍ਹੇ ਦੇ ਧਰਨਾਵਦਾ ਪਿੰਡ ਦੀ 3 ਸਾਲ ਦੀ ਬੱਚੀ ਨੂੰ ਤੇਜ਼ ਬੁਖਾਰ ਆਉਣ 'ਤੇ ਪਰਿਵਾਰ ਨੇ ਜ਼ਿਲ੍ਹਾ 'ਚ ਦਾਖ਼ਲ ਕਰਵਾਇਆ ਸੀ। ਬੱਚੀ ਦੇ ਦਾਦਾ ਓਂਕਾਰ ਸਿੰਘ ਕੁਸ਼ਵਾਹ ਨੇ ਕਿਹਾ ਕਿ ਮੇਰੀ ਪੋਤੀ ਦੇ ਇਲਾਜ ਵਿਚ ਡਾਕਟਰਾਂ ਨੇ ਲਾਪ੍ਰਵਾਹੀ ਵਰਤੀ। ਉਨ੍ਹਾਂ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਕਰੀਬ 6 ਵਜੇ ਬੱਚੀ ਦੀ ਹਾਲਤ ਜ਼ਿਆਦਾ ਵਿਗੜਨ ਕਾਰਨ ਡਾਕਟਰਾਂ ਨੇ ਉਸ ਨੂੰ ਭੋਪਾਲ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ- ICU 'ਚੋਂ ਦੌੜ ਕੇ ਬਾਹਰ ਆਇਆ ਮਰੀਜ਼, ਬੋਲਿਆ- 'ਮੈਂ ਕੋਮਾ 'ਚ ਨਹੀਂ, ਲੁੱਟਣ ਦੀ ਸਾਜ਼ਿਸ਼ ਹੈ'
ਦੂਜਾ ਆਕਸੀਜਨ ਸਿਲੰਡਰ ਵੀ ਖਾਲੀ ਸੀ
ਓਂਕਾਰ ਨੇ ਦੱਸਿਆ ਕਿ ਉਹ ਐਂਬੂਲੈਂਸ ਤੋਂ ਬੱਚੀ ਨੂੰ ਭੋਪਾਲ ਲੈ ਕੇ ਜਾ ਰਹੇ ਸਨ, ਤਾਂ ਰਾਜਗੜ੍ਹ ਜ਼ਿਲ੍ਹੇ ਤੋਂ 5 ਕਿਲੋਮੀਟਰ ਪਹਿਲਾਂ ਹੀ ਐਂਬੂਲੈਂਸ ਵਿਚ ਰੱਖੇ ਆਕਸੀਜਨ ਸਿਲੰਡਨ 'ਚ ਆਕਸੀਜਨ ਖਤਮ ਹੋ ਗਈ। ਜਦੋਂ ਉਨ੍ਹਾਂ ਨੇ ਉੱਥੇ ਮੌਜੂਦ ਕਰਮੀਆਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਐਂਬੂਲੈਂਸ ਵਿਚ ਰੱਖਿਆ ਦੂਜਾ ਸਿਲੰਡਰ ਲਾਇਆ। ਉਸ ਸਿਲੰਡਰ ਵਿਚ ਪਹਿਲਾਂ ਤੋਂ ਹੀ ਆਕਸੀਜਨ ਖ਼ਤਮ ਸੀ। ਕੁਝ ਦੇਰ ਬਾਅਦ ਆਕਸੀਜਨ ਦੇ ਬਿਨਾਂ ਬੱਚੀ ਦੀ ਸਿਹਤ ਹੋਰ ਵਿਗੜਨ ਲੱਗੀ। ਐਂਬੂਲੈਂਸ ਡਰਾਈਵਰ ਉਸ ਨੂੰ ਨੇੜੇ ਦੇ ਹੀ ਸਿਵਲ ਹਸਪਤਾਲ ਲੈ ਕੇ ਪਹੁੰਚਿਆ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ- ਮੋਬਾਈਲ 'ਤੇ ਗੇਮ ਖੇਡਦਿਆਂ ਮੁੰਡੇ ਨੇ ਕਰ 'ਤੀ ਵੱਡੀ ਗਲਤੀ, ਖ਼ਾਤੇ 'ਚੋਂ ਉੱਡੇ ਡੇਢ ਲੱਖ ਰੁਪਏ
ਐਂਬੂਲੈਂਸ ਦਾ ਡਰਾਈਵਰ ਹੋਇਆ ਫਰਾਰ
ਬੱਚੀ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਐਂਬੂਲੈਂਸ ਦਾ ਡਰਾਈਵਰ ਉਨ੍ਹਾਂ ਦੇ ਕੱਪੜੇ ਅਤੇ ਹੋਰ ਸਾਮਾਨ ਸੁੱਟ ਕੇ ਉੱਥੋਂ ਚਲੇ ਗਏ। ਗੱਡੀ ਵਿਚ ਰੱਖੇ ਜ਼ਰੂਰੀ ਕਾਗਜ਼ ਵੀ ਲੈ ਗਏ। ਪਰਿਵਾਰ ਮੁਤਾਬਕ ਜੇਕਰ ਬੱਚੀ ਭੋਪਾਲ ਤੱਕ ਪਹੁੰਚ ਜਾਂਦੀ ਤਾਂ ਉਸ ਦੀ ਜਾਨ ਬਚ ਜਾਂਦੀ। ਬੱਚੀ ਦੇ ਦਾਦਾ ਓਂਕਾਰ ਸਿੰਘ ਨੇ ਆਪਣੀ ਪੋਤੀ ਦੇ ਕਤਲ ਦਾ ਦੋਸ਼ ਲਾਉਂਦੇ ਹੋਏ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8