718 ਟਨ ਆਕਸੀਜਨ ਲੈ ਕੇ ਰਵਾਨਾ ਹੋਈ ਆਕਸੀਜਨ ਐਕਸਪ੍ਰੈੱਸ, ਯੂ.ਪੀ.-ਹਰਿਆਣਾ ਨੂੰ ਸਭ ਤੋਂ ਵੱਡੀ ਖੇਪ
Saturday, May 08, 2021 - 11:16 PM (IST)
ਨਵੀਂ ਦਿੱਲੀ : ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਾਲੇ ਸੂਬਿਆਂ ਨੂੰ ਮੈਡੀਕਲ ਆਕਸੀਜਨ ਦੀ ਸਪਲਾਈ ਦਾ ਕੰਮ ਤੇਜ਼ ਹੋ ਗਿਆ ਹੈ। ਵੱਖ-ਵੱਖ ਰਾਜਾਂ ਲਈ ਸ਼ਨੀਵਾਰ ਨੂੰ ਰਿਕਾਰਡ 718 ਟਨ ਮੈਡੀਕਲ ਆਕਸੀਜਨ ਲੈ ਕੇ ਆਕਸੀਜਨ ਐਕਸਪ੍ਰੈੱਸ ਰਵਾਨਾ ਹੋਈਆਂ ਹਨ। ਇਹ ਹੁਣ ਤੱਕ ਕਿਸੇ ਵੀ ਦਿਨ ਟਰੇਨਾਂ ਦੇ ਜ਼ਰੀਏ ਪਹੁੰਚਾਈ ਜਾ ਰਹੀ ਆਕਸੀਜਨ ਦੀ ਸਭ ਤੋਂ ਵੱਡੀ ਖੇਪ ਹੈ। ਇਸ ਵਿੱਚ ਕਰੀਬ 31 ਫੀਸਦੀ ਯਾਨੀ 222 ਮੀਟ੍ਰਿਕ ਟਨ ਆਕਸੀਜਨ ਇਕੱਲੇ ਯੂ.ਪੀ. ਪੁੱਜਣ ਵਾਲੀ ਹੈ। ਜਦੋਂ ਕਿ ਹਰਿਆਣਾ ਨੂੰ 180 ਟਨ ਆਕਸੀਜਨ ਦੀ ਸਪਲਾਈ ਕੀਤੀ ਜਾਵੇਗੀ। ਕੇਂਦਰ ਸਰਕਾਰ ਵਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਦੇ ਗੰਭੀਰ ਮਰੀਜ਼ਾਂ ਲਈ ਜ਼ਰੂਰੀ ਮੈਡੀਕਲ ਆਕਸੀਜਨ 41 ਵਿਸ਼ਾਲਕਾਏ ਟੈਂਕਰਾਂ ਵਿੱਚ ਆਕਸੀਜਨ ਐਕਸਪ੍ਰੈੱਸ ਦੇ ਜ਼ਰੀਏ ਵੱਖ-ਵੱਖਪਵ ਰਾਜਾਂ ਵੱਲ ਰਵਾਨਾ ਕੀਤੀ ਗਈ ਹੈ, ਜੋ ਛੇਤੀ ਹੀ ਮੰਜ਼ਿਲ ਤੱਕ ਪੁੱਜੇਗੀ।
ਕੋਰੋਨਾ ਦੇ ਰੋਜ਼ਾਨਾ 4 ਲੱਖ ਤੋਂ ਜ਼ਿਆਦਾ ਰਿਕਾਰਡ ਮਾਮਲਿਆਂ ਵਿਚਾਲੇ ਦਿੱਲੀ, ਹਰਿਆਣਾ, ਯੂ..ਪੀ ਸਮੇਤ ਵੱਖ-ਵੱਖ ਰਾਜਾਂ ਵਿੱਚ ਆਕਸੀਜਨ ਦੀ ਕਮੀ ਬਣੀ ਹੋਈ ਹੈ। ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਉਸ ਨੂੰ ਅਜੇ ਵੀ ਉਸ ਦੇ ਕੋਟੇ ਦੀ ਸਮਰੱਥ ਆਕਸੀਜਨ ਨਹੀਂ ਮਿਲ ਪਾ ਰਹੀ ਹੈ। ਸੁਪਰੀਮ ਕੋਰਟ ਨੇ ਸ਼ਨੀਵਾਰ ਨੂੰ ਆਕਸੀਜਨ ਦੀ ਉਪਲਬਧਤਾ ਅਤੇ ਇਸ ਦੇ ਵੰਡ ਨੂੰ ਲੈ ਕੇ ਸਿਫਾਰਿਸ਼ਾਂ ਦੇਣ ਲਈ ਨੈਸ਼ਨਲ ਕੋਵਿਡ ਟਾਸਕ ਫੋਰਸ ਦਾ ਗਠਨ ਕੀਤਾ ਹੈ।
ਉਥੇ ਹੀ ਦਿੱਲੀ ਵਿੱਚ ਆਕਸੀਜਨ ਦੀ ਕਿੱਲਤ ਨੂੰ ਲੈ ਕੇ ਸ਼ਨੀਵਾਰ ਨੂੰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਵਿੱਚ 700 MT ਆਕਸੀਜਨ ਦੀ ਜ਼ਰੂਰਤ ਸੀ ਪਰ ਅੱਗੇ ਲਈ 976 MT ਆਕਸੀਜਨ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ 5 ਮਈ ਨੂੰ ਪਹਿਲੀ ਵਾਰ 730 MT ਅਤੇ 6 ਮਈ ਨੂੰ 577 MT, 7 ਮਈ ਨੂੰ 487 MT ਆਕਸੀਜਨ ਮਿਲਿਆ ਹੈ। ਇੰਨੇ ਘੱਟ ਆਕਸੀਜਨ 'ਤੇ ਹਸਪਤਾਲ ਵਿੱਚ ਸਪਲਾਈ ਮੈਨੇਜ ਕਰਣਾ ਮੁਸ਼ਕਲ ਹੈ। ਕੇਂਦਰ ਸਰਕਾਰ ਵਲੋਂ 700 MT ਵੀ ਨਹੀਂ ਮਿਲਣਾ ਮਰੀਜ਼ਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਵਰਗਾ ਹੈ। ਕੇਂਦਰ ਸਰਕਾਰ ਨੂੰ ਅਪੀਲ ਹੈ ਕਿ 730 MT ਆਕਸੀਜਨ ਦਿਵਾਉਣ ਦੀ ਮਦਦ ਕਰਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।