ਆਕਸਫੋਰਡ ਡਿਕਸ਼ਨਰੀਜ਼ ਨੇ ''ਆਧਾਰ'' ਨੂੰ ਐਲਾਨਿਆ ਸਾਲ 2017 ਦਾ ਹਿੰਦੀ ਸ਼ਬਦ

Sunday, Jan 28, 2018 - 12:25 AM (IST)

ਆਕਸਫੋਰਡ ਡਿਕਸ਼ਨਰੀਜ਼ ਨੇ ''ਆਧਾਰ'' ਨੂੰ ਐਲਾਨਿਆ ਸਾਲ 2017 ਦਾ ਹਿੰਦੀ ਸ਼ਬਦ

ਨਵੀਂ ਦਿੱਲੀ-ਆਕਸਫੋਰਡ ਡਿਕਸ਼ਨਰੀਜ਼ ਨੇ ਅੰਗਰੇਜ਼ੀ ਸ਼ਬਦ ਵਾਂਗ ਪਹਿਲੀ ਵਾਰ ਸਾਲ ਦੇ ਹਿੰਦੀ ਸ਼ਬਦ ਦਾ ਐਲਾਨ ਕੀਤਾ ਹੈ ਅਤੇ ਜੈਪੁਰ ਸਾਹਿਤ ਉਤਸਵ 'ਜੇ. ਐੱਲ. ਐੱਫ.' ਵਿਚ ਆਧਾਰ ਨੂੰ ਸਾਲ 2017 ਦਾ ਹਿੰਦੀ ਸ਼ਬਦ ਐਲਾਨਿਆ ਗਿਆ। ਜੈਪੁਰ ਵਿਚ ਆਯੋਜਿਤ ਕੀਤੇ ਜਾ ਰਹੇ ਜੇ. ਐੱਲ. ਐੱਫ. ਵਿਚ ਅੱਜ ਇਕ ਪ੍ਰੈੱਸ ਕਾਨਫਰੰਸ ਵਿਚ ਇਸਦਾ ਐਲਾਨ ਕੀਤਾ ਗਿਆ, ਜਿਸ ਵਿਚ ਕਵੀ ਅਸ਼ੋਕ ਵਾਜਪਾਈ, ਸੀਨੀਅਰ ਪੱਤਰਕਾਰ ਵਿਨੋਦ ਦੂਆ ਅਤੇ ਸੀਨੀਅਰ ਸਾਹਿਤਕਾਰ ਚਿਤਰਾ ਮੁਦਗਲ ਆਦਿ ਨੇ ਹਿੱਸਾ ਲਿਆ। 
ਆਕਸਫੋਰਡ ਡਿਕਸ਼ਨਰੀਜ਼ ਨੇ ਦੱਸਿਆ ਕਿ ਚੋਣ ਕਮੇਟੀ ਸਾਹਮਣੇ ਕਈ ਹਿੰਦੀ ਸ਼ਬਦਾਂ ਵਿਚੋਂ ਇਕ ਨੂੰ ਚੁਣਨ ਦੀ ਚੁਣੌਤੀ ਸੀ ਅਤੇ ਆਖਰੀ ਚੁਣੇ ਹੋਏ ਸ਼ਬਦਾਂ ਵਿਚ ਆਧਾਰ ਨਾਲ ਨੋਟਬੰਦੀ, ਸਵੱਛ ਯੋਗ, ਵਿਕਾਸ ਅਤੇ ਬਾਹੂਬਲੀ ਵਰਗੇ ਸ਼ਬਦ ਸਨ ਅਤੇ ਇਨ੍ਹਾਂ 'ਚੋਂ 'ਆਧਾਰ' ਨੂੰ ਚੁਣਿਆ ਗਿਆ। ਉਨ੍ਹਾਂ ਕਿਹਾ ਕਿ ਸਾਲ ਦਾ ਹਿੰਦੀ ਸ਼ਬਦ ਉਹ ਸ਼ਬਦ ਹੈ ਜਿਸ ਨੇ ਸਭ ਤੋਂ ਵੱਧ ਧਿਆਨ ਆਕਰਸ਼ਿਤ ਕੀਤਾ ਹੋਵੇ ਅਤੇ ਜੋ ਪਿਛਲੇ ਸਾਲ ਦੀ ਮਨੋਦਸ਼ਾ ਦਾ ਸਾਂਝੇ ਰੂਪ ਨਾਲ ਚਿਤਰਣ ਕਰਦਾ ਹੋਵੇ। ਹਿੰਦੀ ਭਾਸ਼ਾ ਵਿਚ ਆਧਾਰ ਮੌਲਿਕ ਰੂਪ ਨਾਲ ਸਥਾਪਿਤ ਸ਼ਬਦ ਹੈ।


Related News