ਆਕਸਫੋਰਡ ਨੇ ''ਨਾਰੀ ਸ਼ਕਤੀ'' ਨੂੰ ਚੁਣਿਆ 2018 ਦਾ ਹਿੰਦੀ ਸ਼ਬਦ
Saturday, Jan 26, 2019 - 11:21 PM (IST)

ਜੈਪੁਰ— ਆਕਸਫੋਰਡ ਡਿਕਸ਼ਨਰੀ ਨੇ ਸ਼ਨੀਵਾਰ ਨੂੰ 'ਨਾਰੀ ਸ਼ਕਤੀ' ਨੂੰ ਸਾਲ 2018 ਦਾ ਹਿੰਦੀ ਸ਼ਬਦ ਚੁਣਿਆ। ਇਤੇ ਡਿੱਗੀ ਪੈਲੇਸ 'ਚ ਚੱਲ ਰਹੇ ਜੈਪੁਰ ਸਾਹਿਤ ਉਤਸਵ 'ਚ ਇਸ ਬਾਬਤ ਐਲਾਨ ਕੀਤਾ ਗਿਆ। ਆਕਸਫੋਰਡ ਡਿਕਸ਼ਨਰੀ ਮੁਤਾਬਕ ਇਹ ਸ਼ਬਦ ਸੰਸਕ੍ਰਿਤ ਤੋਂ ਲਿਆ ਗਿਆ ਹੈ ਤੇ ਇਨ੍ਹਾਂ ਦਿਨੀਂ ਆਪਣੇ ਹਿਸਾਬ ਨਾਲ ਜੀਵਨ ਜੀਅ ਰਹੀਆਂ ਔਰਤਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ। ਆਕਸਫੋਰਡ ਨੇ 2017 'ਚ 'ਆਧਾਰ' ਨੂੰ ਆਪਣਾ ਹਿੰਦੀ ਸ਼ਬਦ ਚੁਣਿਆ ਸੀ। ਆਕਸਫੋਰਡ ਨੇ ਇਹ ਪਹਿਲ 2017 ਤੋਂ ਹੀ ਸ਼ੁਰੂ ਕੀਤੀ ਸੀ।