ਦਿੱਲੀ ਅਗਨੀਕਾਂਡ : ਇਮਾਰਤ ਦੇ ਮਾਲਕ ਰੇਹਾਨ ਨੂੰ ਪੁਲਸ ਨੇ ਲਿਆ ਹਿਰਾਸਤ 'ਚ

Sunday, Dec 08, 2019 - 06:06 PM (IST)

ਦਿੱਲੀ ਅਗਨੀਕਾਂਡ : ਇਮਾਰਤ ਦੇ ਮਾਲਕ ਰੇਹਾਨ ਨੂੰ ਪੁਲਸ ਨੇ ਲਿਆ ਹਿਰਾਸਤ 'ਚ

ਨਵੀਂ ਦਿੱਲੀ— ਦਿੱਲੀ ਦੀ ਅਨਾਜ ਮੰਡੀ ਇਲਾਕੇ 'ਚ ਐਤਵਾਰ ਭਾਵ ਅੱਜ ਭਿਆਨਕ ਅਗਨੀਕਾਂਡ 'ਚ 43 ਲੋਕਾਂ ਦੀ ਜਾਨ ਚਲੀ ਗਈ। ਜਿਸ ਇਮਾਰਤ 'ਚ ਅੱਗ ਲੱਗੀ ਸੀ, ਉਸ ਦੇ ਮਾਲਕ ਰੇਹਾਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ। ਰੇਹਾਨ 'ਤੇ ਆਈ. ਪੀ. ਸੀ. ਦੀ ਧਾਰਾ-ण304 (ਗੈਰ-ਇਰਾਦਤਨ ਹੱਤਿਆ) ਅਤੇ ਧਾਰਾ-285 (ਅੱਗ ਜਾਂ ਜਲਣਸ਼ੀਲ ਪਦਾਰਥਾਂ ਦੇ ਸੰਦਰਭ 'ਚ ਲਾਪ੍ਰਵਾਹੀ )ਤਹਿਤ ਕੇਸ ਦਰਜ ਕੀਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਧਾਰਾ-304 ਦਾ ਇਸਤੇਮਾਲ ਗੈਰ-ਇਰਾਦਤਨ ਹੱਤਿਆ ਲਈ ਕੀਤਾ ਜਾਂਦਾ ਹੈ। ਦੋਸ਼ ਸਾਬਤ ਹੋਣ 'ਤੇ 10 ਸਾਲ ਦੀ ਜੇਲ ਜਾਂ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਦੀ ਵਿਵਸਥਾ ਹੈ। ਇਮਾਰਤ ਦਾ ਮਾਲਕ ਸਵੇਰ ਤੋਂ ਹੀ ਫਰਾਰ ਸੀ। ਪੁਲਸ ਨੇ ਰੇਹਾਨ ਦੇ ਮੈਨੇਜਰ ਫੁਰਕਾਨ ਵੀ ਗਿਫਤਾਰ ਕਰ ਲਿਆ ਹੈ। ਦਿੱਲੀ ਦੀ ਅਨਾਜ ਮੰਡੀ ਇਲਾਕੇ 'ਚ 4 ਮੰਜ਼ਲਾਂ ਇਮਾਰਤ 'ਚ ਸਵੇਰੇ ਕਰੀਬ 5 ਵਜ ਕੇ 22 ਮਿੰਟ 'ਤੇ ਅੱਗ ਲੱਗ ਗਈ।

PunjabKesari

ਦੱਸਣਯੋਗ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਰਾਣੀ ਝਾਂਸੀ ਰੋਡ 'ਤੇ ਅਨਾਜ ਮੰਡੀ ਸਥਿਤ ਇਕ ਇਮਾਰਤ 'ਚ ਐਤਵਾਰ ਦੀ ਸਵੇਰੇ ਅੱਗ ਲੱਗਣ ਕਾਰਨ 43 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਝੁਲਸ ਗਏ। ਮਰਨ ਵਾਲਿਆਂ 'ਚ ਕਈ ਮਜ਼ਦੂਰ ਸ਼ਾਮਲ ਸਨ। ਦਿੱਲੀ ਸਰਕਾਰ ਨੇ ਇਸ ਘਟਨਾ ਦੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਟ ਸਰਕਿਟ ਕਾਰਨ ਲੱਗੀ, ਜਿੱਥੇ ਬੈਗ ਅਤੇ ਪੈਕਜਿੰਗ ਦਾ ਕੰਮ ਚੱਲਦਾ ਸੀ। ਮੌਕੇ 'ਤੇ ਕਾਫੀ ਪਲਾਸਟਿਕ ਹੋਣ ਦੀ ਵਜ੍ਹਾ ਤੋਂ ਧੂੰਆਂ ਵਧ ਹੋ ਗਿਆ। ਇੱਥੋਂ ਦੀਆਂ ਗਲੀਆਂ ਬੇਹੱਦ ਤੰਗ ਹਨ। ਕਲਪਨਾ ਕੀਤੀ ਜਾ ਸਕਦੀ ਹੈ ਕਿ ਤੰਗ ਗਲੀਆਂ 'ਚ ਬਣੀਆਂ ਇਮਾਰਤਾਂ 'ਚ ਜੇਕਰ ਫੈਕਟਰੀ ਚੱਲ ਰਹੀ ਹੋਵੇ ਤਾਂ ਹਾਦਸਾ ਹੋ ਜਾਵੇ, ਲੋਕਾਂ ਨੂੰ ਦੌੜਨ ਦਾ ਰਸਤਾ ਨਹੀਂ ਮਿਲੇਗਾ ਅਤੇ ਉਹ ਬੇਮੌਤ ਮਾਰੇ ਜਾਣਗੇ। ਡਾਕਟਰਾਂ ਮੁਤਾਬਕ ਇਸ ਘਟਨਾ ਵਿਚ ਜ਼ਿਆਦਾਤਰ ਲੋਕਾਂ ਦੀ ਮੌਤ ਸਾਹ ਘੁੱਟਣ ਨਾਲ ਹੋਈ ਹੈ।  


author

Tanu

Content Editor

Related News