ਅਯੁੱਧਿਆ ਮਾਮਲੇ 'ਤੇ ਓਵੈਸੀ ਦਾ ਵਿਵਾਦਿਤ ਬਿਆਨ, 'ਮੈਨੂੰ ਮੇਰੀ ਮਸਜਿਦ ਵਾਪਸ ਚਾਹੀਦੀ ਹੈ'

Friday, Nov 15, 2019 - 06:56 PM (IST)

ਅਯੁੱਧਿਆ ਮਾਮਲੇ 'ਤੇ ਓਵੈਸੀ ਦਾ ਵਿਵਾਦਿਤ ਬਿਆਨ, 'ਮੈਨੂੰ ਮੇਰੀ ਮਸਜਿਦ ਵਾਪਸ ਚਾਹੀਦੀ ਹੈ'

ਨਵੀਂ ਦਿੱਲੀ — ਏ.ਆਈ.ਐੱਮ.ਆਈ.ਐੱਮ. ਨੇਤਾ ਅਤੇ ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਇਕ ਵਾਰ ਫਿਰ ਅਯੁੱਧਿਆ ਮਾਮਲੇ 'ਤੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਆਪਣੇ ਟਵਿਟਰ ਹੈਂਡਲ ਤੋਂ ਟਵੀਟ ਕਰ ਕਿਹਾ ਕਿ ਮੈਨੂੰ ਮੇਰੀ ਮਸਜਿਦ ਵਾਪਸ ਚਾਹੀਦੀ ਹੈ। ਮੈਨੂੰ 5 ਏਕੜ ਜ਼ਮੀਨ ਨਹੀਂ ਚਾਹੀਦੀ ਹੈ।

9 ਨਵੰਬਰ ਨੂੰ ਫੈਸਲੇ ਵਾਲੇ ਦਿਨ ਓਵੈਸੀ ਨੇ ਕਿਹਾ ਸੀ ਕਿ ਮੁਸਲਿਮ ਪਰਸਨਲ ਲਾਅ ਬੋਰਡ ਵਾਂਗ ਅਸੀਂ ਵੀ ਫੈਸਲੇ ਤੋਂ ਸਹਿਮਤ ਨਹੀਂ ਹਾਂ, ਸੁਪਰੀਮ ਕੋਰਟ ਤੋਂ ਗਲਤੀ ਹੋ ਸਕਦੀ ਹੈ। ਜਿਨ੍ਹਾਂ ਨੇ ਬਾਬਰੀ ਮਸਜਿਦ ਨੂੰ ਢਾਹਿਆ, ਉਨ੍ਹਾਂ ਨੇ ਟਰੱਸਟ ਬਣਾ ਕੇ ਰਾਮ ਮੰਦਰ ਬਣਾਉਣ ਦਾ ਕੰਮ ਦਿੱਤਾ ਗਿਆ ਹੈ। 
ਅਸਦੁਦੀਨ ਓਵੈਸੀ ਨੇ ਕਿਹਾ ਸੀ ਕਿ ਜੇਕਰ ਮਸਜਿਦ ਉਥੇ ਰਹਿੰਦੀ ਤਾਂ ਸੁਪਰੀਮ ਕੋਰਟ ਕੀ ਫੈਸਲਾ ਲੈਂਦੀ ਹੈ। ਇਹ ਕਾਨੂੰਨ ਦੇ ਖਿਲਾਫ ਹੈ। ਬਾਬਰੀ ਮਸਜਿਦ ਨਹੀਂ ਡਿੱਗਦੀ ਤਾਂ ਫੈਸਲਾ ਕੀ ਆਉਂਦਾ। ਸਾਨੂੰ ਹਿੰਦੁਸਤਾਨ ਦੇ ਸੰਵਿਧਾਨ 'ਤੇ ਭਰੋਸਾ ਹੈ। ਅਸੀਂ ਆਪਣੇ ਅਧਿਕਾਰ ਲਈ ਲੜ ਰਹੇ ਸੀ। 5 ਏਕੜ ਜ਼ਮੀਨ ਦੀ ਖੈਰਾਤ ਦੀ ਲੋੜ ਨਹੀਂ ਹੈ। ਮੁਸਲਿਮ ਗਰੀਬ ਹੈ ਪਰ ਮਸਜਿਦ ਬਣਾਉਣ ਲਈ ਅਸੀਂ ਪੈਸਾ ਇਕੱਠਾ ਕਰ ਸਕਦੇ ਹਾਂ।


author

Inder Prajapati

Content Editor

Related News