ਮਿਸ਼ਨ ਸ਼ਕਤੀ : ਓਵੈਸੀ ਨੇ ਪੀ.ਐੱਮ ਮੋਦੀ ''ਤੇ ਵਿੰਨ੍ਹਿਆ ਨਿਸ਼ਾਨਾ

Wednesday, Mar 27, 2019 - 09:09 PM (IST)

ਮਿਸ਼ਨ ਸ਼ਕਤੀ : ਓਵੈਸੀ ਨੇ ਪੀ.ਐੱਮ ਮੋਦੀ ''ਤੇ ਵਿੰਨ੍ਹਿਆ ਨਿਸ਼ਾਨਾ

ਹੈਦਰਾਬਾਦ— ਐੱਮ.ਆਈ.ਐੱਮ.ਆਈ.ਐੱਮ. ਦੇ ਪ੍ਰਮੁੱਖ ਅਸਦੁਦੀਨ ਓਵੈਸੀ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਂਟੀ ਸੈਟੇਲਾਈਟ ਮਿਜ਼ਾਇਲ ਸਮਰੱਥਾ ਦੇ ਪ੍ਰਦਰਸ਼ਨ 'ਚ ਡੀ.ਆਰ.ਡੀ.ਓ. ਦੀ ਸਫਲਤਾ ਦਾ ਸਹਿਰਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਓਵੈਸੀ ਨੇ ਕਿਹਾ ਕਿ ਉਹ ਪਾਕਿਸਤਾਨ ਖਿਲਾਫ ਸਖਤ ਕਾਰਵਾਈ ਵਰਗੇ ਕੁਝ ਹੋਰ ਕਦਮ ਚੁੱਕੇ ਜਾਣ ਦੀ ਉਮੀਦ ਕਰ ਰਹੇ ਸਨ।

ਹੈਦਰਾਬਾਦ ਦੇ ਸੰਸਦ ਮੈਂਬਰ ਨੇ ਇਕ ਟਵੀਟ 'ਚ ਕਿਹਾ, 'ਡੀ.ਆਰ.ਡੀ.ਓ. ਦੀ ਅੱਜ ਸਫਲਤਾ ਇਸ ਗੱਲ ਦੀ ਗਵਾਹੀ ਹੈ ਕਿ ਇਸ ਦੇਸ਼ ਦੇ ਵਿਗਿਆਨਕਾਂ ਨੇ ਕਈ ਰੁਕਾਵਟਾਂ ਦੇ ਬਾਵਜੂਦ ਕਿੰਨਾ ਕੁਝ ਹਾਸਲ ਕੀਤਾ ਹੈ। ਮੈਂ ਇਨ੍ਹਾਂ ਨੂੰ ਵਧਾਈ ਦਿੰਦਾ ਹਾਂ।' ਉਨ੍ਹਾਂ ਕਿਹਾ, 'ਹੁਣ ਪੀ.ਐੱਮ.ਓ. ਡੀ.ਆਰ.ਡੀ.ਓ. ਦੀ ਸਫਲਤਾ ਦਾ ਸਿਹਰਾ ਲੈਣ ਦੀ ਕੋਸ਼ਿਸ ਕਰ ਰਿਹਾ ਹੈ।  ਅਸੀਂ ਪਾਕਿਸਤਾਨ ਖਿਲਾਫ ਸਖਤ ਕਾਰਵਾਈ ਵਰਗੇ ਕੁਝ ਹੋਰ ਕਦਮਾਂ ਦੀ ਉਮੀਦ ਕਰ ਰਹੇ ਸਨ।' ਪੀ.ਐੱਮ. ਮੋਦੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਭਾਰਤ ਨੇ ਇਕ ਸੈਟੇਲਾਈਟ ਨੂੰ ਢੇਰ ਕਰਕੇ ਆਪਣੀ ਐਂਟੀ ਸੈਟੇਲਾਈਟ ਮਿਜ਼ਾਇਲ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ।


author

Inder Prajapati

Content Editor

Related News