1 ਅਪ੍ਰੈਲ ਤੋਂ ਬਦਲ ਜਾਵੇਗਾ ਨਿਯਮ, ਦਿੱਲੀ ''ਚ ਇਨ੍ਹਾਂ ਗੱਡੀਆਂ ''ਚ ਨਹੀਂ ਭਰਵਾ ਸਕੋਗੇ ਪੈਟਰੋਲ-ਡੀਜ਼ਲ

Saturday, Mar 22, 2025 - 07:51 PM (IST)

1 ਅਪ੍ਰੈਲ ਤੋਂ ਬਦਲ ਜਾਵੇਗਾ ਨਿਯਮ, ਦਿੱਲੀ ''ਚ ਇਨ੍ਹਾਂ ਗੱਡੀਆਂ ''ਚ ਨਹੀਂ ਭਰਵਾ ਸਕੋਗੇ ਪੈਟਰੋਲ-ਡੀਜ਼ਲ

ਨਵੀਂ ਦਿੱਲੀ- ਦਿੱਲੀ ਸਰਕਾਰ 1 ਅਪ੍ਰੈਲ ਤੋਂ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ 'ਚ ਤੇਲ ਭਰਨ ਤੋਂ ਰੋਕ ਰਹੀ ਹੈ। ਇਸ ਲਈ ਸ਼ਹਿਰ ਦੇ 80 ਫੀਸਦੀ ਪੈਟਰੋਲ ਪੰਪਾਂ 'ਤੇ ਡਿਵਾਈਸ ਲਗਾਏ ਹਨ ਜੋ ਡੀਰਜਿਸਟਰਡ ਅਤੇ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਦੇ ਬਿਨਾਂ ਚੱਲ ਰਹੇ ਵਾਹਨਾਂ ਨੂੰ ਪਛਾਣਨਗੇ। ਨਿਯਮ ਦੀ ਉਲੰਘਣਾ ਕਰਨ 'ਤੇ ਪੰਪ ਕਰਮਚਾਰੀ ਤੇਲ ਭਰਨ ਤੋਂ ਮਨਾ ਕਰ ਦੇਣਗੇ। 

ਪੁਰਾਣੇ ਵਾਹਨਾਂ ਦੀ ਪਛਾਣ ਲਈ ਤਕਨੀਕ ਦਾ ਇਸਤੇਮਾਲ

ਦਿੱਲੀ ਸਰਕਾਰ ਨੇ ਪੈਟਰੋਲ ਪੰਪਾਂ 'ਤੇ ANPR ਯਾਨੀ ਆਟੋਮੈਟਿਕ ਨੰਬਰ ਪਲੇਟ ਰਿਕੋਗਨੀਸ਼ਨ ਕੈਮਰੇ ਲਗਾਏ ਹਨ। ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਪੁਰਾਣੇ ਪ੍ਰਦੂਸ਼ਨ ਕੰਟਰੋਲ ਸਰਟੀਫਿਕੇਟ ਦੇ ਬਿਨਾਂ ਚੱਲ ਰਹੇ ਵਾਹਨਾਂ ਨੂੰ ਪਛਾਣਨ 'ਚ ਮਦਦ ਮਿਲੇਗੀ। ਜੇਕਰ ਕੋਈ ਇਨ੍ਹਾਂ ਵਾਹਨ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਸਿਸਟਮ ਉਸਨੂੰ ਫਲੈਗ ਕਰ ਦੇਵੇਗਾ ਅਤੇ ਪੰਪ ਕਰਮਚਾਰੀ ਉਸਨੂੰ ਈਂਧਣ ਦੇਣ ਤੋਂ ਮਨਾ ਕਰ ਦੇਣਗੇ। 

ਪੁਰਾਣੇ ਵਾਹਨਾਂ ਲਈ ਸਖਤ ਕਾਰਵਾਈ

ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਨਿਰਦੇਸ਼ਕਾਂ ਅਨੁਸਾਰ 10 ਸਾਲ ਪੁਰਾਣੇ ਡੀਜ਼ਲ ਵਾਹਨ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨ ਆਪਣੇ ਆਪ ਡੀਰਜਿਸਟਰਡ ਹੋ ਜਾਂਦੇ ਹਨ। ਜੇਕਰ ਇਹ ਵਾਹਨ ਜਨਤਕ ਥਾਵਾਂ ਜਾਂ ਸੜਕਾਂ 'ਤੇ ਪਾਏ ਜਾਂਦੇ ਹਨ ਤਾਂ ਟਰਾਂਸਪੋਰਟ ਵਿਭਾਗ ਇਨ੍ਹਾਂ ਨੂੰ ਜ਼ਬਤ ਕਰ ਲਵੇਗਾ। ਦਿੱਲੀ ਸਰਕਾਰ ਨੇ ਇਨ੍ਹਾਂ ਵਾਹਨਾਂ ਨੂੰ ਕਬਾੜ 'ਚ ਬਦਲਣ ਲਈ ਮਾਲਿਕਾਂ ਨੂੰ ਉਤਸ਼ਾਹ ਦੇਣ ਵਾਲੀ ਨੀਤੀ ਵੀ ਸ਼ੁਰੂ ਕੀਤੀ ਹੈ। 

ਦਿੱਲੀ ਸਰਕਾਰ ਨੇ ਵੱਧ ਉਮਰ ਦੇ ਵਾਹਨਾਂ ਨੂੰ ਸਕ੍ਰੈਪ ਕਰਨ ਲਈ ਇੱਕ ਪ੍ਰੋਤਸਾਹਨ ਯੋਜਨਾ ਵੀ ਲਾਗੂ ਕੀਤੀ ਹੈ। ਇਸ ਤਹਿਤ, ਜ਼ਬਤ ਕੀਤੇ ਵਾਹਨ ਤਾਂ ਹੀ ਛੱਡੇ ਜਾਣਗੇ ਜੇਕਰ ਉਨ੍ਹਾਂ ਦੇ ਮਾਲਕ ਉਨ੍ਹਾਂ ਨੂੰ ਕਿਸੇ ਨਿੱਜੀ ਅਹਾਤੇ ਵਿੱਚ ਪਾਰਕ ਕਰਨ ਜਾਂ ਕਿਸੇ ਹੋਰ ਰਾਜ ਵਿੱਚ ਰਜਿਸਟਰ ਕਰਵਾਉਣ ਲਈ ਸਹਿਮਤ ਹੋਣਗੇ।


author

Rakesh

Content Editor

Related News