ਗੋਆ ਅਗਨੀਕਾਂਡ : ਲੂਥਰਾ ਬ੍ਰਦਰਜ਼ ਥਾਈਲੈਂਡ ਤੋਂ ਪਹੁੰਚੇ ਦਿੱਲੀ

Tuesday, Dec 16, 2025 - 02:32 PM (IST)

ਗੋਆ ਅਗਨੀਕਾਂਡ : ਲੂਥਰਾ ਬ੍ਰਦਰਜ਼ ਥਾਈਲੈਂਡ ਤੋਂ ਪਹੁੰਚੇ ਦਿੱਲੀ

ਨਵੀਂ ਦਿੱਲੀ- ਗੋਆ ਨਾਈਟ ਕਲੱਬ ਅਗਨੀਕਾਂਡ ਦੇ ਦੋਸ਼ੀ ਲੂਥਰਾ ਬ੍ਰਦਰਜ਼ ਮੰਗਲਵਾਰ ਨੂੰ ਦਿੱਲੀ ਏਅਰਪੋਰਟ ਪਹੁੰਚ ਗਏ ਹਨ। 6 ਦਸੰਬਰ ਨੂੰ ਨਾਈਟ ਕਲੱਬ 'ਚ ਲੱਗੀ ਅੱਗ ਨਾਲ 25 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਇਹ ਦੋਵੇਂ ਥਾਈਲੈਂਡ ਦੌੜ ਗਏ ਸਨ। ਗੌਰਵ ਲੂਥਰਾ ਅਤੇ ਸੌਰਭ ਲੂਥਰਾ ਉੱਤਰੀ ਗੋਆ ਦੇ ਅਰਪੋਰਾ 'ਚ ਸਥਿਤ 'ਬਰਚ ਬਾਏ ਰੋਮੀਓ ਲੇਨ'  ਨਾਈਟ ਕਲੱਬ ਦੇ ਸਹਿ-ਮਾਲਕ ਹਨ। ਅੱਗ ਦੀ ਘਟਨਾ ਦੇ ਤੁਰੰਤ ਬਾਅਦ ਉਹ ਥਾਈਲੈਂਡ ਦੇ ਫੁਕੇਟ ਚਲੇ ਗਏ ਸਨ। ਉਨ੍ਹਾਂ ਖ਼ਿਲਾਫ਼ 'ਇੰਟਰਪੋਲ' ਦਾ 'ਬਲੂ ਕਾਰਨਰ ਨੋਟਿਸ' ਜਾਰੀ ਕੀਤਾ ਗਿਆ ਸੀ। ਭਾਰਤੀ ਦੂਤਘਰ ਦੀ ਦਖ਼ਲਅੰਦਾਜੀ ਤੋਂ ਬਾਅਦ ਥਾਈਲੈਂਡ ਦੇ ਅਧਿਕਾਰੀਆਂ ਨੇ 11 ਦਸੰਬਰ ਨੂੰ ਫੁਕੇਟ 'ਚ ਲੂਥਰਾ ਬੰਧੂਆਂ ਨੂੰ ਹਿਰਾਸਤ 'ਚ ਲਿਆ। 

ਭਾਰਤੀ ਮਿਸ਼ਨ ਇਸ ਮਾਮਲੇ 'ਚ ਥਾਈਲੈਂਡ ਸਰਕਾਰ ਦੇ ਲਗਾਤਾਰ ਸੰਪਰਕ 'ਚ ਹੈ। ਆਨਲਾਈਨ ਪ੍ਰਸਾਰਿਤ ਕਈ ਵੀਡੀਓ 'ਚ ਲੂਥਰਾ ਬੰਧੂਆਂ ਨੂੰ ਥਾਈਲੈਂਡ ਤੋਂ ਰਵਾਨਾ ਹੋਣ ਤੋਂ ਪਹਿਲੇ ਬੈਂਕਾਕ ਹਵਾਈ ਅੱਡੇ 'ਤੇ ਦੇਖਿਆ ਗਿਆ। ਉਨ੍ਹਾਂ ਦੇ ਭਾਰਤ ਪਹੁੰਚਣ 'ਤੇ ਉਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਵੇਗਾ ਤਾਂ ਕਿ ਮਾਮਲੇ 'ਚ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਗੋਆ ਪੁਲਸ ਅੱਗ ਲੱਗਣ ਦੀ ਇਸ ਘਟਨਾ ਦੇ ਸੰਬੰਧ 'ਚ ਪਹਿਲਾਂ ਹੀ 5 ਪ੍ਰਬੰਧਕਾਂ ਅਤੇ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।


author

DIsha

Content Editor

Related News