ਬਾਬਾ ਬਰਫਾਨੀ ਦੇ ਦਰਸ਼ਨਾਂ ਲਈ 6107 ਤੀਰਥ ਯਾਤਰੀਆਂ ਦਾ ਜੱਥਾ ਰਵਾਨਾ
Thursday, Jul 06, 2023 - 06:00 PM (IST)

ਜੰਮੂ- ਸ਼੍ਰੀ ਅਮਰਨਾਥ ਯਾਤਰਾ ਦੇ 6ਵੇਂ ਜੱਥੇ 'ਚ ਬੁੱਧਵਾਰ ਨੂੰ ਜੰਮੂ ਦੇ ਭਗਵਤੀ ਨਗਰ ਸਥਿਤ ਯਾਤਰੀ ਨਿਵਾਸ ਤੋਂ 6107 ਤੀਰਥ ਯਾਤਰੀ ਸਖਤ ਸੁਰੱਖਿਆ 'ਚ 244 ਵਾਹਨਾਂ 'ਚ ਪਹਿਲਗਾਮ ਅਤੇ ਬਾਲਟਾਲ ਬੇਸ ਕੈਂਪਾਂ ਲਈ ਰਵਾਨਾ ਹੋਏ।
ਸ਼ਾਮ ਤਕ ਇਹ ਸਾਰੇ ਤੀਰਥ ਯਾਤਰੀ ਬਾਲਟਾਲ ਅਤੇ ਪਹਿਲਗਾਮ ਬੇਸ ਕੈਂਪਾਂ 'ਚ ਪਹੁੰਚ ਚੁੱਕੇ ਸਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਅਮਰਨਾਥ ਯਾਤਰਾ 'ਚ ਸ਼ਾਮਲ ਹੋਣ ਲਈ ਤੀਰਥ ਯਾਤਰੀਆਂ ਦਾ ਜੰਮੂ ਪਹੁੰਚਣ ਦਾ ਸਿਲਸਿਲਾ ਬੁੱਧਵਾਰ ਨੂੰ ਵੀ ਜਾਰੀ ਰਿਹਾ। ਇਸ ਵਾਰ ਯਾਤਰੀ ਪਿਛਲੇ ਸਾਰੇ ਰਿਕਾਰਡ ਤੋੜ ਸਕਦੀ ਹੈ।
1 ਜੁਲਾਈ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ 'ਚ 5 ਦਿਨਾਂ 'ਚ ਹੀ 50,000 ਤੋਂ ਜ਼ਿਆਦਾ ਤੀਰਥ ਯਾਤਰੀ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਅਜਿਹੇ 'ਚ ਔਸਤਨ 10,000 ਯਾਤਰੀ ਰੋਜ਼ਾਨਾ ਅਮਰਨਾਥ ਦੀ ਪਵਿੱਤਰ ਗੁਫ਼ਾ 'ਚ ਵਿਰਾਜਮਾਨ ਹਿਮਲਿੰਗ ਦੇ ਦਰਸ਼ਨ ਕਰ ਰਹੇ ਹਨ।
62 ਦਿਨਾਂ ਤਕ ਲੰਬੀ ਚੱਲਣ ਵਾਲੀ ਅਮਰਨਾਥ ਯਾਤਰਾ 'ਚ ਜੇਕਰ ਇਸੇ ਔਸਤ ਨਾਲ ਤੀਰਥ ਯਾਤਰੀ ਦਰਸ਼ਨ ਕਰਦੇ ਰਹੇ ਤਾਂ ਯਾਤਰਾ 'ਚ ਸ਼ਾਮਲ ਹੋਣ ਵਾਲੇ ਤੀਰਥ ਯਾਤਰੀਆਂ ਦੇ ਪਿਛਲੇ ਸਾਲੇ ਰਿਕਾਰਡ ਟੁੱਟ ਜਾਣਗੇ।