ਕੋਵਿਡ-19 ਦਾ ਖ਼ੌਫ: ਜਾਣੋ ਭਾਰਤ ’ਚ ਹੁਣ ਤੱਕ ਕਿੰਨੇ ਲੋਕਾਂ ਨੂੰ ਲੱਗੇ ਕੋਰੋਨਾ ਟੀਕੇ

Sunday, Apr 18, 2021 - 04:05 PM (IST)

ਨਵੀਂ ਦਿੱਲੀ (ਵਾਰਤਾ)— ਦੇਸ਼ ’ਚ ਕੋਰੋਨਾ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ ਐਤਵਾਰ ਨੂੰ 12 ਕਰੋੜ ਦੀ ਗਿਣਤੀ ਨੂੰ ਪਾਰ ਕਰ ਗਈ। ਇਹ ਦੁਨੀਆ ਦੀ ਸਭ ਤੋਂ ਵੱਡੀ ਟੀਕਾ ਮੁਹਿੰਮ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਇਸ ਬਾਬਤ ਜਾਣਕਾਰੀ ਦਿੱਤੀ। ਮੰਤਰਾਲਾ ਮੁਤਾਬਕ ਹੁਣ ਤੱਕ 18,15,325 ਸੈਸ਼ਨਾਂ ਦੌਰਾਨ ਕੁੱਲ 12,26,22,590 ਲੋਕਾਂ ਨੂੰ ਟੀਕੇ ਦੀ ਖ਼ੁਰਾਕ ਦਿੱਤੀ ਗਈ। ਇਨ੍ਹਾਂ ’ਚੋਂ 91,28,146 ਸਿਹਤ ਕਾਮੇ ਸ਼ਾਮਲ ਹਨ, ਜਿਨ੍ਹਾਂ ਨੇ ਟੀਕੇ ਦੀ ਪਹਿਲੀ ਖ਼ੁਰਾਕ ਲਈ ਹੈ ਅਤੇ 57,08,223 ਨੇ ਦੂਜੀ ਖ਼ੁਰਾਕ ਲਈ ਹੈ। ਇਸ ਤੋਂ ਇਲਾਵਾ 1,12,33,415 ਫਰੰਟ ਲਾਈਨ ਵਰਕਰਾਂ ਨੇ ਪਹਿਲੀ ਖ਼ੁਰਾਕ ਅਤੇ 55,10,238 ਨੇ ਦੂਜੀ ਖ਼ੁਰਾਕ ਲਈ ਹੈ। 

ਇਹ ਵੀ ਪੜ੍ਹੋ– ਦੇਸ਼ ’ਚ ਕੋਰੋਨਾ ਦਾ ਵੱਡਾ ਉਛਾਲ, ਇਕ ਦਿਨ ’ਚ ਆਏ ਰਿਕਾਰਡ 2.61 ਲੱਖ ਨਵੇਂ ਕੇਸ

ਇਸ ਤੋਂ ਇਲਾਵਾ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ’ਚੋਂ 4,55,94,522 ਪਹਿਲੀ ਖ਼ੁਰਾਕ ਦੇ ਲਾਭਪਾਤਰੀਆਂ ਅਤੇ 38,91,294 ਦੂਜੀ ਖ਼ੁਰਾਕ ਦੇ ਲਾਭਪਾਤਰੀ ਸ਼ਾਮਲ ਹਨ, ਜਦਕਿ 45 ਤੋਂ 60 ਸਾਲ ਦੀ ਉਮਰ ਦੇ ਲਾਭਪਾਤਰੀਆਂ ਵਿਚ 4,04,74,993 (ਪਹਿਲੀ ਖ਼ੁਰਾਕ) ਅਤੇ 10,81,759 (ਦੂਜੀ ਖ਼ੁਰਾਕ) ਸ਼ਾਮਲ ਹਨ। 

ਇਹ ਵੀ ਪੜ੍ਹੋ– ਕੋਰੋਨਾ ਵਾਇਰਸ ਦਾ ਵੱਧਦਾ ਕਹਿਰ, JEE Main ਪ੍ਰੀਖਿਆ ਟਲੀ

ਮੰਤਰਾਲਾ ਨੇ ਕਿਹਾ ਕਿ ਭਾਰਤ ਨੂੰ 12 ਕਰੋੜ ਟੀਕਾਕਰਨ ਤੱਕ ਪਹੁੰਚਣ ’ਚ ਸਿਰਫ਼ 92 ਦਿਨ ਲੱਗੇ। ਭਾਰਤ ਅਜਿਹਾ ਕਰਨ ਵਾਲਾ ਪੂਰੀ ਦੁਨੀਆ ਵਿਚ ਸਭ ਤੋਂ ਤੇਜ਼ ਦੇਸ਼ ਹੈ। ਇਸ ਤੋਂ ਪਹਿਲਾਂ ਅਮਰੀਕਾ ਨੂੰ 97 ਦਿਨਾਂ ਵਿਚ ਅਤੇ ਚੀਨ ਨੂੰ 108 ਦਿਨ ਤੋਂ ਵੱਧ ਦਾ ਸਮਾਂ ਲੱਗਾ ਹੈ। ਦੱਸ ਦੇਈਏ ਕਿ ਭਾਰਤ ’ਚ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ 16 ਜਨਵਰੀ 2021 ਤੋਂ ਸ਼ੁਰੂ ਕੀਤੀ ਗਈ। ਉਦੋਂ ਤੋਂ ਹੁਣ ਤੱਕ ਭਾਰਤ 12 ਕਰੋੜ ਤੋਂ ਪਾਰ ਟੀਕਾਕਰਨ ਕਰ ਚੁੱਕਾ ਹੈ।

ਇਹ ਵੀ ਪੜ੍ਹੋ– ਅੱਖਾਂ ਸਾਹਮਣੇ ਆਪਣਿਆਂ ਨੂੰ ਮਰਦੇ ਵੇਖਦੇ ਰਹੇ ਪਰਿਵਾਰ, ਆਕਸੀਜਨ ਦੀ ਕਿੱਲਤ ਨਾਲ 12 ਮਰੀਜ਼ਾਂ ਦੀ ਮੌਤ

ਮੰਤਰਾਲਾ ਨੇ ਕਿਹਾ ਕਿ 8 ਸੂਬਿਆਂ ਵਿਚ ਦੇਸ਼ ’ਚ ਹੁਣ ਤੱਕ ਦਿੱਤੀ ਗਈ ਕੁੱਲ ਕੋਰੋਨਾ ਟੀਕੇ ਦੀ ਖ਼ੁਰਾਕ ਦਾ 59.5 ਫ਼ੀਸਦੀ ਹਿੱਸਾ ਹੈ। 4 ਸੂਬੇ- ਗੁਜਰਾਤ, ਮਹਾਰਾਸ਼ਟਰ, ਰਾਜਸਥਾਨ ਅਤੇ ਉੱਤਰ ਪ੍ਰਦੇਸ ਵਿਚ ਹੁਣ ਤੱਕ ਟੀਕਾਕਰਨ 1 ਕਰੋੜ ਦੀ ਸੀਮਾ ਤੋਂ ਪਾਰ ਹੋ ਚੁੱਕਾ ਹੈ। ਗੁਜਰਾਤ ਨੇ 16 ਅਪ੍ਰੈਲ ਨੂੰ 1 ਕਰੋੜ ਟੀਕਾਕਰਨ ਦਾ ਟੀਚਾ ਪੂਰਾ ਕੀਤਾ, ਜਦਕਿ ਹੋਰ ਤਿੰਨ ਸੂਬਿਆਂ ਨੇ 14 ਅਪ੍ਰੈਲ ਨੂੰ ਇਸ ਟੀਚੇ ਨੂੰ ਹਾਸਲ ਕੀਤਾ। 

ਇਹ ਵੀ ਪੜ੍ਹੋ– ਕੋਰੋਨਾ ਖ਼ਿਲਾਫ਼ ਲੜਨ ਲਈ ਵੈਕਸੀਨ ਤੋਂ ਵੱਡਾ ਹਥਿਆਰ ਹੈ ‘ਡਬਲ ਮਾਸਕ’


Tanu

Content Editor

Related News