ਨਵਜੰਮੇ ਬੱਚਿਆਂ ਨੂੰ ਮ੍ਰਿਤ ਐਲਾਨ ਕਰਨ ਵਾਲੇ 2 ਡਾਕਟਰਾਂ ਨੂੰ ਮੈਕਸ ਹਸਪਤਾਲ ਨੇ ਦਿਖਾਇਆ ਬਾਹਰ ਦਾ ਰਸਤਾ

Monday, Dec 04, 2017 - 12:21 AM (IST)

ਨਵਜੰਮੇ ਬੱਚਿਆਂ ਨੂੰ ਮ੍ਰਿਤ ਐਲਾਨ ਕਰਨ ਵਾਲੇ 2 ਡਾਕਟਰਾਂ ਨੂੰ ਮੈਕਸ ਹਸਪਤਾਲ ਨੇ ਦਿਖਾਇਆ ਬਾਹਰ ਦਾ ਰਸਤਾ

ਨਵੀਂ ਦਿੱਲੀ — ਕੁਝ ਦਿਨ ਪਹਿਲਾਂ ਜਿਉਂਦੇ ਨਵਜੰਮੇ ਬੱਚੇ ਨੂੰ ਮ੍ਰਿਤਕ ਐਲਾਨ ਕਰਨ ਦੇ ਮਾਮਲੇ 'ਚ ਦੋਸ਼ੀ ਪਾਏ ਜਾਣ 'ਤੇ ਮੈਕਸ ਹਸਪਤਾਲ ਦਾ ਲਾਇਸੰਸ ਰੱਦ ਕੀਤੇ ਜਾਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸਨ। ਉਥੇ ਹੀ ਅੱਜ ਮੈਕਸ ਹਸਪਤਾਲ ਦੇ 2 ਡਾਕਟਰਾਂ ਨੂੰ ਬਰਖਾਸਤ ਕਰ ਦਿੱਤਾ ਗਿਆ। 
ਜ਼ਿਕਰਯੋਗ ਹੈ ਕਿ 30 ਨਵੰਬਰ ਨੂੰ ਮੈਕਸ ਹਸਪਤਾਲ 'ਚ ਜੋੜੇ ਬੱਚੇ ਪੈਦਾ ਹੋਏ ਸਨ। ਜਨਮ ਤੋਂ ਤੁਰੰਤ ਬਾਅਦ ਇਕ ਨਵਜਾਤ ਦੀ ਮੌਤ ਹੋ ਗਈ ਜਦਕਿ ਦੂਜੇ ਨੂੰ ਕਈ ਘੰਟਿਆਂ ਬਾਅਦ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮੈਡੀਕਲ ਲਾਪਰਵਾਹੀ ਦੇ ਇਸ ਮਾਮਲੇ 'ਚ ਸ਼ਾਲੀਮਾਰ ਬਾਗ ਸਥਿਤ ਮੈਕਸ ਹਸਪਤਾਲ ਦੇ ਡਾਕਟਰਾਂ ਨੇ ਬੱਚਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ ਅਤੇ ਉਨ੍ਹਾਂ ਦੇ ਮ੍ਰਿ੍ਰਤਕ ਸਰੀਰਾਂ ਨੂੰ ਲਿਫਾਫੇ 'ਚ ਪਾ ਕੇ ਸੌਂਪ ਦਿੱਤੇ ਸਨ ਪਰ ਦਫਨਾਉਣ ਤੋਂ ਥੋੜੀ ਦੇਰ ਪਹਿਲਾਂ ਇਕ ਨਵਜਾਤ ਦੇ ਸਰੀਰ ਨੇ ਹਲਚਲ ਕੀਤੀ। ਇਸ ਘਟਨਾ ਤੋਂ ਬਾਅਦ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਜਾਂਚ ਦੇ ਆਦੇਸ਼ ਦਿੱਤੇ ਸਨ। 
ਜਿਸ 'ਚ ਅੱਜ (ਐਤਵਾਰ) ਨੂੰ ਮੈਕਸ ਹਸਪਤਾਲ ਦੇ 2 ਡਾਕਟਰਾਂ ਨੂੰ ਬਰਖਾਸਤ ਕਰ ਦਿੱਤਾ ਗਿਆ।


Related News