ਸਾਡਾ ਮਕਸਦ ਦੇਸ਼ ਦੇ ਹਰ ਕੋਨੇ ''ਚ ਪਿਆਰ ਦੀ ਆਵਾਜ਼ ਸੁਣਾਈ ਦੇਵੇ: ਰਾਹੁਲ ਗਾਂਧੀ

Saturday, Sep 07, 2024 - 02:13 PM (IST)

ਸਾਡਾ ਮਕਸਦ ਦੇਸ਼ ਦੇ ਹਰ ਕੋਨੇ ''ਚ ਪਿਆਰ ਦੀ ਆਵਾਜ਼ ਸੁਣਾਈ ਦੇਵੇ: ਰਾਹੁਲ ਗਾਂਧੀ

ਨਵੀਂ ਦਿੱਲੀ- 'ਭਾਰਤ ਜੋੜੋ ਯਾਤਰਾ' ਦੀ ਸ਼ੁਰੂਆਤ ਦੀ ਦੂਜੀ ਵਰ੍ਹੇਗੰਢ ਦੇ ਮੌਕੇ 'ਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਯਾਤਰਾ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਕੁਦਰਤੀ ਤੌਰ 'ਤੇ ਪਿਆਰ ਕਰਨ ਵਾਲੇ ਲੋਕ ਹਨ ਅਤੇ 'ਇਹ ਮਕਸਦ ਦੇਸ਼ ਦੇ ਹਰ ਕੋਨੇ 'ਚ ਪਿਆਰ ਦੀ ਆਵਾਜ਼ ਸੁਣਾਈ ਦੇਵੇ। ਰਾਹੁਲ ਗਾਂਧੀ ਨੇ ਕਿਹਾ ਕਿ 'ਭਾਰਤ ਜੋੜੋ ਯਾਤਰਾ'' ਨੇ ਮੈਨੂੰ ਮੌਨ ਦੀ ਸੁੰਦਰਤਾ ਤੋਂ ਜਾਣੂ ਕਰਵਾਇਆ। ਮੈਂ ਉਤਸ਼ਾਹੀ ਭੀੜ ਅਤੇ ਨਾਅਰਿਆਂ ਦੇ ਵਿਚਕਾਰ ਪੂਰੀ ਤਰ੍ਹਾਂ ਧਿਆਨ ਕੇਂਦਰਿਤ ਕਰਨਾ ਅਤੇ ਆਪਣੇ ਨਾਲ ਵਾਲੇ ਵਿਅਕਤੀ ਨੂੰ ਸੁਣਨਾ ਸਿੱਖਿਆ।

ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ 145 ਦਿਨਾਂ ਅਤੇ ਉਸ ਤੋਂ ਬਾਅਦ ਦੇ ਦੋ ਸਾਲਾਂ ਵਿਚ ਮੈਂ ਵੱਖ-ਵੱਖ ਪਿਛੋਕੜ ਵਾਲੇ ਹਜ਼ਾਰਾਂ ਭਾਰਤੀਆਂ ਨੂੰ ਸੁਣਿਆ। ਹਰੇਕ ਵਿਅਕਤੀ ਤੋਂ ਗਿਆਨ ਪ੍ਰਾਪਤ ਕੀਤਾ, ਹਰ ਇਕ ਨੇ ਮੈਨੂੰ ਕੁਝ ਨਵਾਂ ਸਿਖਾਇਆ ਅਤੇ ਸਾਰੇ ਸਾਡੇ ਪਿਆਰੇ ਦਾ ਹਿੱਸਾ ਬਣ ਗਏ। ਉਨ੍ਹਾਂ ਕਿਹਾ ਕਿ ਇਸ ਯਾਤਰਾ ਨੇ ਸਾਬਤ ਕਰ ਦਿੱਤਾ ਕਿ ਭਾਰਤੀ ਕੁਦਰਤੀ ਤੌਰ 'ਤੇ ਪਿਆਰ ਕਰਨ ਵਾਲੇ ਲੋਕ ਹਨ। ਅੱਜ ਸਾਡਾ ਮਕਸਦ ਇਕ ਹੀ ਹੈ- ਇਹ ਯਕੀਨੀ ਕਰਨਾ ਕਿ ਭਾਰਤ ਮਾਤਾ ਦੀ ਆਵਾਜ਼, ਪਿਆਰ ਦੀ ਆਵਾਜ਼, ਸਾਡੇ ਪਿਆਰੇ ਦੇਸ਼ ਦੇ ਹਰ ਕੋਨੇ 'ਚ ਸੁਣਾਈ ਦੇਵੇ।

ਦੱਸਣਯੋਗ ਹੈ ਕਿ ਰਾਹੁਲ ਗਾਂਧੀ ਨੇ 7 ਸਤੰਬਰ 2022 ਨੂੰ ਕੰਨਿਆਕੁਮਾਰੀ ਤੋਂ ਯਾਤਰਾ ਸ਼ੁਰੂ ਕੀਤੀ ਸੀ। 145 ਦਿਨ ਦੀ ਇਸ ਯਾਤਰਾ ਦੀ ਸਮਾਪਤੀ 30 ਜਨਵਰੀ 2023 ਨੂੰ ਸ਼੍ਰੀਨਗਰ ਵਿਚ ਹੋਈ ਸੀ। ਯਾਤਰਾ ਦੌਰਾਨ ਰਾਹੁਲ ਗਾਂਧੀ ਨੇ 12 ਜਨਸਭਾਵਾਂ, 100 ਤੋਂ ਵੱਧ ਨੁੱਕੜ ਸਭਾਵਾਂ ਅਤੇ 13 ਪ੍ਰੈੱਸ ਕਾਨਫਰੰਸਾਂ ਨੂੰ ਸੰਬੋਧਿਤ ਕੀਤਾ। 'ਭਾਰਤ ਜੋੜੋ ਯਾਤਰਾ' ਵਿਚ ਵੱਖ-ਵੱਖ ਖੇਤਰਾਂ ਦੀਆਂ ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ, ਜਿਸ ਵਿਚ ਕਮਲ ਹਾਸਨ, ਪੂਜਾ ਭੱਟ, ਰੀਆ ਸੇਨ, ਸਵਰਾ ਭਾਸਕਰ, ਰਸ਼ਮੀ ਦੇਸਾਈ, ਅਕਾਂਕਸ਼ਾ ਪੁਰੀ ਅਤੇ ਅਮੋਲ ਪਾਲੇਕਰ ਵਰਗੇ ਫਿਲਮ ਅਤੇ ਟੀਵੀ ਕਲਾਕਾਰ ਸ਼ਾਮਲ ਹੋਏ।
 


author

Tanu

Content Editor

Related News