ਰੇਲਵੇ ਸੁਰੱਖਿਆ ਬਲ ਸਥਾਪਨਾ ਦਿਵਸ ਪਰੇਡ 2017 ਦਾ ਆਯੋਜਨ
Tuesday, Sep 26, 2017 - 03:46 AM (IST)
ਨਵੀਂ ਦਿੱਲੀ— ਉੱਤਰ ਰੇਲਵੇ, ਰੇਲ ਸੁਰੱਖਿਆ ਬਲ ਦਾ ਸਥਾਪਨਾ ਦਿਵਸ ਅੱਜ ਰੇਲ ਸੁਰੱਖਿਆ ਬਲ ਲਾਈਨ, ਦਯਾਬਸਤੀ ਵਿਚ ਆਯੋਜਿਤ ਕੀਤਾ ਗਿਆ। ਇਸ ਸਥਾਪਨਾ ਦਿਵਸ ਦੇ ਮੌਕੇ 'ਤੇ ਆਯੋਜਿਤ ਪਰੇਡ ਵਿਚ ਉੱਤਰ ਰੇਲਵੇ, ਰੇਲ ਸੁਰੱਖਿਆ ਬਲ ਦੇ ਮੁੱਖ ਸੁਰੱਖਿਆ ਕਮਿਸ਼ਨਰ ਅਤੇ ਪੁਲਸ ਆਈ. ਜੀ. ਸੰਜੇ ਕਿਸ਼ੋਰ ਨੇ ਪਰੇਡ ਦੀ ਸਲਾਮੀ ਲਈ। ਇਸ ਮੌਕੇ ਸ਼੍ਰੀ ਆਰ. ਐੱਨ. ਮਿਸ਼ਰਾ, ਵਧੀਕ ਮੁੱਖ ਸੁਰੱਖਿਆ ਕਮਿਸ਼ਨਰ, ਰੇਲ ਸੁਰੱਖਿਆ ਬਲ, ਉੱਤਰ ਰੇਲਵੇ ਅਤੇ ਸ਼੍ਰੀ ਪੰਕਜ ਗੰਗਵਾਲ, ਉਪ ਮੁਖ ਸੁਰੱਖਿਆ ਕਮਿਸ਼ਨਰ, ਪ੍ਰਾਜੈਕਟ ਅਤੇ ਦਿੱਲੀ ਏਰੀਏ ਦੇ ਸੀਨੀਅਰ ਮੰਡਲ ਸੁਰੱਖਿਆ ਕਮਿਸ਼ਨਰ, ਸਹਾਇਕ ਸੁਰੱਖਿਆ ਕਮਿਸ਼ਨਰ, ਰੇਲ ਸੁਰੱਖਿਆ ਬਲ ਅਤੇ ਨਿਰੀਖਕ ਹਾਜ਼ਰ ਹੋਏ। ਰੇਲ ਸੁਰੱਖਿਆ ਬਲ ਲਾਈਨ, ਪਰੇਡ ਗਰਾਊਂਡ ਵਿਚ ਮੁਖ ਮਹਿਮਾਨ ਸੰਜੇ ਕਿਸ਼ੋਰ, ਮੁਖ ਸੁਰੱਖਿਆ ਕਮਿਸ਼ਨਰ, ਉੱਤਰ ਰੇਲਵੇ ਨੂੰ ਕਾਰਡ ਆਫ ਆਨਰ ਦਿੱਤਾ ਗਿਆ।
