ਡਲ ਝੀਲ ''ਚ ਸ਼ਿਕਾਰਾ ਰੇਸ ਦਾ ਪ੍ਰਬੰਧ

12/05/2021 3:18:07 AM

ਸ਼੍ਰੀਨਗਰ - ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ ਸਥਿਤ ਵਿਸ਼ਵ ਪ੍ਰਸਿੱਧ ਡਲ ਝੀਲ ਵਿੱਚ ਸ਼ਨੀਵਾਰ ਨੂੰ ਸ਼ਿਕਾਰਾ ਰੇਸ ਦਾ ਪ੍ਰਬੰਧ ਕੀਤਾ ਗਿਆ। ਇਸ ਰੇਸ ਨੂੰ ਸ਼੍ਰੀਨਗਰ ਦੇ ਡਿਪਟੀ ਕਮਿਸ਼ਨਰ ਮੁਹੰਮਦ  ਏਜਾਜ਼ ਅਸਦ ਨੇ ਹਰੀ ਝੰਡੀ ਵਿਖਾਈ। ਉਥੇ ਹੀ ਜਨਜਾਤੀ ਮਾਮਲਿਆਂ ਦੇ ਸਕੱਤਰ ਡਾ.ਸ਼ਾਹਿਦ ਇਕਬਾਲ ਚੌਧਰੀ ਨੇ ਪ੍ਰੋਗਰਾਮ ਵਿੱਚ ਵਰਚੁਅਲ ਤਰੀਕੇ ਨਾਲ ਸ਼ਮੂਲੀਅਤ ਕੀਤੀ।

ਇਹ ਵੀ ਪੜ੍ਹੋ - ਕਰਨਾਟਕ-ਗੁਜਰਾਤ ਤੋਂ ਬਾਅਦ ਮਹਾਰਾਸ਼ਟਰ 'ਚ ਓਮੀਕਰੋਨ ਦੀ ਦਸਤਕ, ਭਾਰਤ 'ਚ ਹੁਣ ਤੱਕ ਚਾਰ ਪਾਜ਼ੇਟਿਵ
 
ਅਧਿਕਾਰਤ ਬਿਆਨ ਵਿੱਚ ਦੱਸਿਆ ਗਿਆ ਕਿ ਸ਼ਿਕਾਰਾ ਰੇਸ ਦਾ ਪ੍ਰਬੰਧ ਆਰੀਅਨਜ਼ ਗਰੁੱਪ ਆਫ਼ ਕਾਲਜ,  ਰਾਜਪੁਰਾ ਦੁਆਰਾ ਜੰਮੂ ਅਤੇ ਕਸ਼ਮੀਰ ਵਿੱਚ ਸੈਰ ਨੂੰ ਬੜਾਵਾ ਦੇਣ ਲਈ ਕੀਤਾ ਗਿਆ। ਇਸ ਰੇਸ ਵਿੱਚ 100 ਤੋਂ ਜ਼ਿਆਦਾ ਸ਼ਿਕਾਰੀਆਂ ਨੇ ਭਾਗ ਲਿਆ। ਇਸ ਰੇਸ ਦੀ ਸ਼ੁਰੂਆਤ ਸ਼੍ਰੀਨਗਰ ਦੇ ਡੀ.ਸੀ. ਅਸਾਦ ਨੇ ਹਰੀ ਝੰਡੀ ਦਿਖਾ ਕੇ ਕੀਤੀ। ਇਸ ਰੇਸ ਵਿੱਚ ਮੁਹੰਮਦ ਯਾਕੂਬ ਸਿਪਾਹੀ ਪਹਿਲੇ, ਮੁਹੰਮਦ ਅਲਤਾਫ ਸ਼ੇਖ ਦੂਸਰੇ ਅਤੇ ਅਬਦੁਲ ਰਜਾਕ ਸ਼ੇਖ ਤੀਸਰੇ ਸਥਾਨ 'ਤੇ ਰਹੇ।  

ਇਹ ਵੀ ਪੜ੍ਹੋ - ਜੋ ‘ਨਵਾਂ ਕਸ਼ਮੀਰ' ਦਿਖਾਇਆ ਜਾ ਰਿਹਾ ਹੈ, ਉਹ ਅਸਲੀਅਤ ਨਹੀਂ ਹੈ: ਮਹਿਬੂਬਾ

ਆਰੀਅਨਜ਼ ਗਰੁੱਪ ਆਫ਼ ਕਾਲਜ ਦੀ ਪ੍ਰਧਾਨ ਡਾ. ਅੰਸ਼ੁ ਕਟਾਰੀਆ ਦੀ ਪ੍ਰਧਾਨਗੀ ਵਿੱਚ ਹੋਏ ਸਨਮਾਨ ਸਮਾਗਮ ਵਿੱਚ ਇਨ੍ਹਾਂ ਨੂੰ ਇਨਾਮ ਦਿੱਤੇ ਗਏ। ਡਾ. ਸ਼ਾਹਿਦ ਇਕਵਾਲ ਨੇ ਰੇਸ ਵਿੱਚ ਸ਼ਾਮਲ ਹੋਣ ਵਾਲੇ ਖਿਡਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਵਿੱਚ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰਨ ਦੀ ਬੇਹੱਦ ਸੰਭਾਵਨਾ ਹੈ। ਉਥੇ ਹੀ ਅਸਾਦ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੂੰ ਖੇਡ ਸਮਰੱਥਾ ਵਿਰਾਸਤ ਵਿੱਚ ਮਿਲੀ ਹੈ ਅਤੇ ਜੇਕਰ ਉਨ੍ਹਾਂ ਨੂੰ ਸਮਰੱਥ ਮੰਚ ਪ੍ਰਦਾਨ ਕੀਤਾ ਜਾਵੇ, ਤਾਂ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀ ਖੇਡ ਮੁਕਾਬਲਿਆਂ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News