ਜੈਵਿਕ ਖੇਤੀ ਕਰਨ ਵਾਲੀਆਂ ਮਹਿਲਾ ਕਿਸਾਨਾਂ ਦੀ ਬਾਂਹ ਫੜੇਗੀ ਕੇਂਦਰ ਸਰਕਾਰ

11/27/2019 5:24:35 PM

ਨਵੀਂ ਦਿੱਲੀ— ਜੈਵਿਕ ਖੇਤੀ ਕਰਨ ਵਾਲੀਆਂ ਔਰਤਾਂ ਦੇ ਉਤਪਾਦਾਂ ਨੂੰ ਉਪਭੋਗਤਾਵਾਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਉਤਸ਼ਾਹਤ ਕਰਨ ਲਈ ਕੇਂਦਰ ਸਰਕਾਰ ਦੇ 2 ਮੰਤਰਾਲਿਆਂ ਨੇ ਬੁੱਧਵਾਰ ਨੂੰ ਇਕ ਸਹਿਮਤੀ ਪੱਤਰ 'ਤੇ ਦਸਤਖ਼ਤ ਕੀਤੇ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਰਿਤੀ ਇਰਾਨੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਮੌਜੂਦਗੀ 'ਚ ਇਸ ਸਹਿਮਤੀ ਪੱਤਰ 'ਤੇ ਦਸਤਖ਼ਤ ਹੋਏ। ਇਸ ਦੇ ਅਨੁਸਾਰ ਫੂਡ ਪ੍ਰੋਸੈਸਿੰਗ ਮੰਤਰਾਲੇ ਦੇ ਅਧੀਨ ਗਠਿਤ ਰਾਸ਼ਟਰੀ ਫੂਡ ਤਕਨਾਲੋਜੀ ਅਤੇ ਉੱਦਮ ਪ੍ਰਬੰਧਨ ਸੰਸਥਾ ਮਹਿਲਾ ਉੱਦਮੀਆਂ ਲਈ ਰਾਸ਼ਟਰੀ ਜੈਵਿਕ ਮੇਲਿਆਂ ਦਾ ਆਯੋਜਨ ਕਰੇਗਾ, ਜਦਕਿ ਇਸ ਦਾ ਖਰਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਲੋਂ ਵਹਿਨ ਕੀਤਾ ਜਾਵੇਗਾ। ਮੇਲੇ ਦਾ ਮਕਸਦ ਜੈਵਿਕ ਖਾਧ ਪਦਾਰਥਾਂ ਅਤੇ ਹੋਰ ਜੈਵਿਕ ਉਤਪਾਦਾਂ ਨਾਲ ਜੁੜੇ ਉਦਯੋਗਾਂ ਅਤੇ ਕਿਸਾਨਾਂ ਨੂੰ ਇਕ ਮੰਚ 'ਤੇ ਲਿਆਉਣਾ ਹੈ। ਇਸ ਨਾਲ ਦੇਸ਼ 'ਚ ਜੈਵਿਕ ਫੂਡ ਉਤਪਾਦਾਂ ਦੇ ਪ੍ਰਸਾਰ ਨੂੰ ਵੀ ਉਤਸ਼ਾਹ ਮਿਲੇਗਾ।

ਹਰਸਿਮਰਤ ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਮੁੱਲ ਜੋੜ ਕਰ ਕੇ ਉਨ੍ਹਾਂ ਦੇ ਉਤਪਾਦਾਂ ਦੀ ਚੰਗੀ ਕੀਮਤ ਮਿਲ ਸਕਦੀ ਹੈ ਅਤੇ ਨਾਲ ਹੀ ਸਾਲ 2022 ਤੱਕ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦਾ ਸਰਕਾਰ ਦਾ ਟੀਚਾ ਵੀ ਪੂਰਾ ਹੋ ਸਕੇਗਾ। ਸਿਰਫ਼ ਉਤਪਾਦਨ ਵਧਾ ਕੇ ਕਿਸਾਨਾਂ ਦੀ ਆਮਦਨੀ ਓਨੀ ਨਹੀਂ ਵਧ ਸਕਦੀ, ਜਿੰਨੀ ਆਪਣੇ ਉਤਪਾਦਾਂ ਦਾ ਮੁੱਲ ਜੋੜ ਕਰਨ। ਮੇਲੇ ਰਾਹੀਂ ਉਹ ਸੰਭਾਵਿਤ ਗਾਹਕਾਂ ਨਾਲ ਇਕ ਮੰਚ 'ਤੇ ਆਏਗੀ ਅਤੇ ਉਨ੍ਹਾਂ ਨੂੰ ਆਪਣੇ ਉਤਪਾਦਾਂ ਦੇ ਖਰੀਦਦਾਰ ਮਿਲ ਸਕਣਗੇ। ਸ਼੍ਰੀਮਤੀ ਇਰਾਨੀ ਨੇ ਕਿਹਾ ਕਿ ਇਹ ਸਹਿਮਤੀ ਪੱਤਰ ਸਿਰਫ਼ ਇਕ ਸ਼ੁਰੂਆਤ ਹੈ। ਭਵਿੱਖ 'ਚ ਸਾਡਾ ਮਕਸਦ ਜੈਵਿਕ ਉਤਪਾਦਾਂ ਦੇ ਖੇਤਰ 'ਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਵਿੱਤੀ ਮਦਦ ਉਪਲੱਬਧ ਕਰਵਾਉਣ ਲਈ ਮੁਦਰਾ ਅਤੇ ਹੋਰ ਮਾਧਿਅਮਾਂ ਦੀ ਤਲਾਸ਼ ਵੀ ਹੋਵੇਗੀ। ਜੇਕਰ ਉਹ ਨਿਰਯਾਤ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਇਸ ਦੇ ਮਾਨਕਾਂ ਅਤੇ ਪ੍ਰਕਿਰਿਆਵਾਂ ਦੀ ਜਾਣਕਾਰੀ ਦੇਣ ਲਈ ਵੀ ਅਸੀਂ ਮੰਚ ਤਿਆਰ ਕਰਨਗੇ। ਮਹਿਲਾ ਅਤੇ ਬਾਲ ਵਿਕਾਸ ਸਕੱਤਰ ਰਵਿੰਦਰ ਪਨਵਰ ਅਤੇ ਫੂਡ ਪ੍ਰੋਸੈਸਿੰਗ ਸਕੱਤਰ ਪੁਸ਼ਪਾ ਸੁਬਰਮਣੀਅਮ ਨੇ ਇਸ ਸਹਿਮਤੀ ਪੱਤਰ 'ਤੇ ਦਸਤਖ਼ਤ ਕੀਤੇ।


DIsha

Content Editor

Related News