ਮੇਡੇਨ ਫਾਰਮਾ ਦੀ ਸੋਨੀਪਤ ਇਕਾਈ ''ਚ ਦਵਾਈ ਨਿਰਮਾਣ ਰੋਕਣ ਦਾ ਆਦੇਸ਼ ਜਾਰੀ : ਅਨਿਲ ਵਿਜ

Wednesday, Oct 12, 2022 - 02:36 PM (IST)

ਮੇਡੇਨ ਫਾਰਮਾ ਦੀ ਸੋਨੀਪਤ ਇਕਾਈ ''ਚ ਦਵਾਈ ਨਿਰਮਾਣ ਰੋਕਣ ਦਾ ਆਦੇਸ਼ ਜਾਰੀ : ਅਨਿਲ ਵਿਜ

ਹਰਿਆਣਾ (ਭਾਸ਼ਾ)- ਰਾਜ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਬੁੱਧਵਾਰ ਨੂੰ ਕਿਹਾ ਕਿ ਹਰਿਆਣਾ ਸਰਕਾਰ ਨੇ ਸੋਨੀਪਤ ਦੀ ਮੇਡੇਨ ਫਾਰਮਾਸਊਟਿਕਲਸ ਇਕਾਈ 'ਚ ਦਵਾਈ ਨਿਰਮਾਣ ਨੂੰ ਰੋਕਣ ਦੇ ਆਦੇਸ਼ ਦਿੱਤੇ ਹਨ ਅਤੇ ਫਾਰਮਾ ਇਕਾਈ 'ਚ ਵੱਖ-ਵੱਖ ਉਲੰਘਣਾ ਦੇ ਕਾਰਨ ਕਾਰਵਾਈ ਕੀਤੀ ਗਈ ਹੈ। ਵਿਜ ਨੇ ਕਿਹਾ,''ਅਸੀਂ ਆਦੇਸ਼ ਦਿੱਤਾ ਹੈ ਕਿ ਇਸ ਇਕਾਈ 'ਚ ਸਾਰੇ ਤਰ੍ਹਾਂ ਦੇ ਦਵਾਈ ਉਤਾਪਦਨ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤੇ ਜਾਣ। ਫਰਮ ਵਲੋਂ ਬਣੇ ਚਾਰ ਕਫ ਸਿਰਫ ਦੇ ਨਮੂਨੇ ਜਾਂਚ ਲਈ ਕੋਲਕਾਤਾ 'ਚ ਕੇਂਦਰੀ ਦਵਾਈ ਪ੍ਰਯੋਗਸ਼ਾਲਾ ਭੇਜੇ ਗਏ ਸਨ, ਜਦੋਂ ਡਬਲਿਊ.ਐੱਚ.ਓ. ਨੇ ਸੰਭਾਵਿਤ ਰੂਪ ਨਾਲ ਉਨ੍ਹਾਂ ਨੂੰ ਗਾਂਬੀਆ 'ਚ 66 ਬੱਚਿਆਂ ਦੀ ਮੌਤ ਨਾਲ ਜੋੜਿਆ ਸੀ।

ਇਹ ਵੀ ਪੜ੍ਹੋ : ਭਾਰਤ 'ਚ ਬਣੇ ਇਨ੍ਹਾਂ 4 ਕਫ-ਸਿਰਪ ਨੂੰ ਲੈ ਕੇ ਚਿਤਾਵਨੀ, ਗਾਂਬੀਆ 'ਚ 66 ਬੱਚਿਆਂ ਦੀ ਗਈ ਜਾਨ

ਵਿਜ ਨੇ ਕਿਹਾ ਕਿ ਘਟਨਾ ਦੇ ਬਾਅਦ ਰਾਜ ਅਤੇ ਕੇਂਦਰ ਦੀ ਸੰਯੁਕਤ ਟੀਮ ਨੇ ਯੂਨਿਟ ਦਾ ਨਿਰੀਖਣ ਕੀਤਾ ਅਤੇ 12 ਉਲੰਘਣਾ ਅਤੇ ਕਮੀਆਂ ਵੇਖੀਆਂ। ਵਿਜ ਨੇ ਕਿਹਾ,''ਇਸ ਦਾ ਨੋਟਿਸ ਲੈਂਦੇ ਹੋਏ ਸੂਬਾ ਸਰਕਾਰ ਨੇ ਇਸ ਇਕਾਈ 'ਚ ਦਵਾਈ ਉਤਪਾਦਨ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਚਾਰ ਕਫ ਸਿਰਪ ਦੇ ਨਮੂਨਿਆਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਹਾਲ ਹੀ 'ਚ ਕੋਲਕਾਤਾ 'ਚ ਕੇਂਦਰੀ ਦਵਾਈ ਪ੍ਰਯੋਗਸ਼ਾਲਾ 'ਚ ਜਾਂਚ ਲਈ ਭੇਜਿਆ ਗਿਆ ਸੀ। ਉਨ੍ਹਾਂ ਕਿਹਾ,''ਜਦੋਂ ਉਹ ਰਿਪੋਰਟ ਆਏਗੀ, ਜੋ ਕਹਿੰਦੀ ਹੈ, ਉਸ ਦੇ ਆਧਾਰ 'ਤੇ ਅਸੀਂ ਅੱਗੇ ਦੀ ਕਾਰਵਾਈ ਕਰਾਂਗੇ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News