ਭਾਰਤ ਦਾ ਵਿਰੋਧ, ਇਸ ਹਾਈਵੇਅ ਦਾ ਨਾਂ ਬਦਲ ਰਿਹਾ ਪਾਕਿਸਤਾਨ

Friday, Jul 31, 2020 - 11:48 PM (IST)

ਭਾਰਤ ਦਾ ਵਿਰੋਧ, ਇਸ ਹਾਈਵੇਅ ਦਾ ਨਾਂ ਬਦਲ ਰਿਹਾ ਪਾਕਿਸਤਾਨ

ਇਸਲਾਮਾਬਾਦ - 5 ਅਗਸਤ ਨੂੰ ਜੰਮੂ ਅਤੇ ਕਸ਼ਮੀਰ ਵਿਚੋਂ ਧਾਰਾ 370 ਦੇ ਖਾਤਮੇ ਦੇ ਇਕ ਸਾਲ ਪੂਰਾ ਹੋਣ ਦੇ ਵਿਰੋਧ ਵਿਚ ਪਾਕਿਸਤਾਨ ਗਲੋਬਲ ਮਾਤਮ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਉਥੇ ਫੌਜ ਅਤੇ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਤਾਂ ਬਕਾਇਦਾ ਕਈ ਪੰਨਿਆਂ ਦਾ ਪ੍ਰੋਗਰਾਮ ਜਾਰੀ ਕੀਤਾ ਹੈ। ਇਸ ਵਿਚਾਲੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਤਾਂ ਇਸਲਾਮਾਬਾਦ ਦੀ ਕਥਿਤ ਕਸ਼ਮੀਰ ਹਾਈਵੇਅ ਦਾ ਨਾਂ ਬਦਲ ਕੇ ਸ਼੍ਰੀਨਗਰ ਹਾਈਵੇਅ ਕਰਨ ਦਾ ਐਲਾਨ ਕਰ ਦਿੱਤਾ ਹੈ।

ਕੁਰੈਸ਼ੀ ਬੋਲੇ - ਸਾਡੀ ਮੰਜ਼ਿਲ ਸ਼੍ਰੀਨਗਰ ਹੈ
ਇੰਨਾ ਹੀ ਨਹੀਂ, ਉਨ੍ਹਾਂ ਨੇ ਦਿਨ ਵਿਚ ਹੀ ਸੁਪਨਾ ਦੇਖਦੇ ਹੋਏ ਕਿਹਾ ਕਿ ਉਨ੍ਹਾਂ ਦੀ ਮੰਜ਼ਿਲ ਸ਼੍ਰੀਨਗਰ ਹੈ ਅਤੇ ਇਹ ਹਾਈਵੇਅ ਇਕ ਦਿਨ ਉਨ੍ਹਾਂ ਨੂੰ ਸ਼੍ਰੀਨਗਰ ਤੱਕ ਲੈ ਕੇ ਜਾਵੇਗਾ। ਪਾਕਿ ਵਿਦੇਸ਼ ਮੰਤਰੀ ਨੇ ਕਿਹਾ ਕਿ 5 ਅਗਸਤ ਨੂੰ ਦੇਸ਼ ਵਿਚ ਕਾਲਾ ਦਿਵਸ ਮਨਾਇਆ ਜਾਵੇਗਾ। ਇਸ ਪ੍ਰੋਗਰਾਮ ਨੂੰ ਪਾਕਿਸਤਾਨ ਪੂਰੇ ਸਾਲ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਨੇ ਕਸ਼ਮੀਰੀਆਂ ਦੇ ਨਾਲ ਇਕ ਏਕਤਾ ਨੂੰ ਲੈ ਵੀ ਕਈ ਦਾਅਵੇ ਕੀਤੇ।

ਕਿਹੜੇ ਕਸ਼ਮੀਰ ਹਾਈਵੇਅ ਦਾ ਨਾਂ ਬਦਲ ਰਿਹਾ ਪਾਕਿਸਤਾਨ
ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਪ੍ਰਮੁੱਖ ਰਸਤਿਆਂ ਵਿਚ ਕਸ਼ਮੀਰ ਹਾਈਵੇਅ ਨੂੰ ਗਿਣਿਆ ਜਾਂਦਾ ਹੈ। ਇਹ ਰਸਤਾ ਇਸਲਾਮਾਬਾਦ ਦੇ ਪੱਛਮੀ ਵਿਚ ਸਥਿਤ ਪਾਕਿਸਤਾਨ ਇੰਟਰਨੈਸ਼ਨਲ ਏਅਰਪੋਰਟ ਨੂੰ ਪੂਰਬ ਵਿਚ ਸਥਿਤ ਈ-75 ਐਕਸਪ੍ਰੈਸਵੇਅ ਨਾਲ ਜੋੜਦਾ ਹੈ। ਇਸ ਹਾਈਵੇਅ ਦੀ ਕੁਲ ਲੰਬਾਈ 25 ਕਿਲੋਮੀਟਰ ਹੈ।
 


author

Khushdeep Jassi

Content Editor

Related News