17 ਸਾਲ ਪਹਿਲਾਂ ਹੋਇਆ ਆਪ੍ਰੇਸ਼ਨ, ਜਦੋਂ ਕਰਵਾਇਆ X-Ray ਤਾਂ ਦਿਖਿਆ ਕੁਝ ਅਜਿਹਾ ਕਿ ਉੱਡ ਗਏ ਹੋਸ਼
Sunday, Mar 30, 2025 - 10:54 AM (IST)

ਲਖਨਊ- ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਸਹਿਕਾਰੀ ਸਭਾ ਪੰਚਾਇਤ ਆਡਿਟ ਦੇ ਡਿਪਟੀ ਡਾਇਰੈਕਟਰ ਨੇ 17 ਸਾਲ ਪਹਿਲਾਂ ਆਪਣੀ ਪਤਨੀ ਦਾ ਆਪ੍ਰੇਸ਼ਨ ਕਰਵਾਇਆ ਸੀ ਪਰ ਡਾਕਟਰਾਂ ਨੇ ਗਲਤੀ ਨਾਲ ਕੈਂਚੀ ਉਸ ਦੇ ਪੇਟ ਵਿਚ ਹੀ ਛੱਡ ਦਿੱਤੀ। ਇਹ ਹੈਰਾਨ ਕਰਨ ਵਾਲਾ ਮਾਮਲਾ ਉੱਤਰ ਪ੍ਰਦੇਸ਼ ਦੇ ਲਖਨਊ ਦਾ ਹੈ। ਆਪ੍ਰੇਸ਼ਨ ਤੋਂ ਬਾਅਦ ਔਰਤ ਨੂੰ ਵਾਰ-ਵਾਰ ਦਰਦ ਹੋਣ ਲੱਗਾ। ਬਹੁਤ ਇਲਾਜ ਕਰਵਾਉਣ ਤੋਂ ਬਾਅਦ ਵੀ ਕੋਈ ਆਰਾਮ ਨਹੀਂ ਆਇਆ। ਹਾਲਾਂਕਿ, ਕੁਝ ਸਮਾਂ ਪਹਿਲਾਂ ਜਦੋਂ ਡਿਪਟੀ ਡਾਇਰੈਕਟਰ ਨੇ ਆਪਣੀ ਪਤਨੀ ਦਾ ਐਕਸ-ਰੇ ਕਰਵਾਇਆ ਤਾਂ ਪਤਾ ਲੱਗਾ ਕਿ ਉਸ ਦੇ ਪੇਟ ਵਿਚ ਕੈਂਚੀ ਸੀ। 26 ਮਾਰਚ ਨੂੰ ਕੇ. ਜੀ. ਐੱਮ. ਯੂ. ਡਾਕਟਰਾਂ ਨੇ ਆਪ੍ਰੇਸ਼ਨ ਕੀਤਾ ਅਤੇ ਪੇਟ 'ਚੋਂ ਕੈਂਚੀ ਕੱਢੀ।
ਇਹ ਵੀ ਪੜ੍ਹੋ : ਗੁਆਂਢੀ ਨੇ 3 ਸਾਲਾ ਕੁੜੀ ਨੂੰ ਕਤਲ ਕਰ ਲਿਫ਼ਾਫ਼ੇ 'ਚ ਪਾਈ ਲਾਸ਼ ਤੇ ਫਿਰ...
ਇੰਦਰਾ ਨਗਰ ਦੇ ਵਸਨੀਕ ਡਿਪਟੀ ਡਾਇਰੈਕਟਰ ਅਰਵਿੰਦ ਕੁਮਾਰ ਪਾਂਡੇ ਮੁਤਾਬਕ 26 ਫਰਵਰੀ, 2008 ਨੂੰ ਪਤਨੀ ਨੂੰ ਜਣੇਪੇ ਦੇ ਦਰਦ ਤੋਂ ਬਾਅਦ ਨਰਸਿੰਗ ਹੋਮ ਲਿਜਾਇਆ ਗਿਆ ਸੀ। ਬੱਚੇ ਦਾ ਜਨਮ ਆਪ੍ਰੇਸ਼ਨ ਰਾਹੀਂ ਹੋਇਆ ਸੀ। ਦੂਜੇ ਪਾਸੇ ਵੀਰਵਾਰ ਨੂੰ ਅਰਵਿੰਦ ਪਾਂਡੇ ਨੇ ਗਾਜ਼ੀਪੁਰ ਕੋਤਵਾਲੀ ਦੇ ਨਰਸਿੰਗ ਹੋਮ ਦੇ ਡਾਕਟਰ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਇਸ ਦੇ ਨਾਲ ਹੀ, ਇੰਸਪੈਕਟਰ ਵਿਕਾਸ ਰਾਏ ਮੁਤਾਬਕ ਸ਼ਿਕਾਇਤ ਅਜੇ ਤੱਕ ਪ੍ਰਾਪਤ ਨਹੀਂ ਹੋਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8